ਸਿੰਧੁ ਬਾਚ ॥
ਰੂਆਲ ਛੰਦ ॥
ਛੀਰ ਸਾਗਰ ਹੈ ਜਹਾ ਸੁਨ ਰਾਜ ਰਾਜ ਵਤਾਰ ॥
ਮਛ ਉਦਰ ਮਛੰਦ੍ਰ ਜੋਗੀ ਬੈਠ ਹੈ ਬ੍ਰਤ ਧਾਰਿ ॥
ਡਾਰਿ ਜਾਰ ਨਿਕਾਰ ਤਾਕਹਿ ਪੂਛ ਲੇਹੁ ਬਨਾਇ ॥
ਜੋ ਕਹਾ ਸੋ ਕੀਜੀਐ ਨ੍ਰਿਪ ਇਹੀ ਸਤਿ ਉਪਾਇ ॥੧੩੭॥
ਜੋਰਿ ਬੀਰਨ ਨਾਖ ਸਿੰਧਹ ਆਗ ਚਾਲ ਸੁਬਾਹ ॥
ਹੂਰ ਪੂਰ ਰਹੀ ਜਹਾ ਤਹਾ ਜਤ੍ਰ ਤਤ੍ਰ ਉਛਾਹ ॥
ਭਾਤਿ ਭਾਤਿ ਬਜੰਤ੍ਰ ਬਾਜਤ ਅਉਰ ਘੁਰਤ ਨਿਸਾਨ ॥
ਛੀਰ ਸਿੰਧੁ ਹੁਤੋ ਜਹਾ ਤਿਹ ਠਾਮ ਪਹੁਚੇ ਆਨਿ ॥੧੩੮॥
ਸੂਤ੍ਰ ਜਾਰ ਬਨਾਇ ਕੈ ਤਿਹ ਮਧਿ ਡਾਰਿ ਅਪਾਰ ॥
ਅਉਰ ਜੀਵ ਘਨੇ ਗਹੇ ਨ ਵਿਲੋਕਯੋ ਸਿਵ ਬਾਰ ॥
ਹਾਰਿ ਹਾਰਿ ਫਿਰੇ ਸਬੈ ਭਟ ਆਨਿ ਭੂਪਤਿ ਤੀਰ ॥
ਅਉਰ ਜੀਵ ਘਨੇ ਗਹੇ ਪਰ ਸੋ ਨ ਪਾਵ ਫਕੀਰ ॥੧੩੯॥
ਮਛ ਪੇਟਿ ਮਛੰਦ੍ਰ ਜੋਗੀ ਬੈਠ ਹੈ ਬਿਨੁ ਆਸ ॥
ਜਾਰ ਭੇਟ ਸਕੈ ਨ ਵਾ ਕੋ ਮੋਨਿ ਅੰਗ ਸੁ ਬਾਸ ॥
ਏਕ ਜਾਰ ਸੁਨਾ ਨਯੋ ਤਿਹ ਡਾਰੀਐ ਅਬਿਚਾਰ ॥
ਸਤਿ ਬਾਤ ਕਹੋ ਤੁਮੈ ਸੁਨਿ ਰਾਜ ਰਾਜ ਵਤਾਰ ॥੧੪੦॥
ਗਿਆਨ ਨਾਮੁ ਸੁਨਾ ਹਮੋ ਤਿਹ ਜਾਰ ਕੋ ਨ੍ਰਿਪ ਰਾਇ ॥
ਤਉਨ ਤਾ ਮੈ ਡਾਰਿ ਕੈ ਮੁਨਿ ਰਾਜ ਲੇਹੁ ਗਹਾਇ ॥
ਯੌ ਨ ਹਾਥਿ ਪਰੇ ਮੁਨੀਸੁਰ ਬੀਤ ਹੈ ਬਹੁ ਬਰਖ ॥
ਸਤਿ ਬਾਤ ਕਹੌ ਤੁਮੈ ਸੁਨ ਲੀਜੀਐ ਭਰਤਰਖ ॥੧੪੧॥
ਯੌ ਨ ਪਾਨਿ ਪਰੇ ਮੁਨਾਬਰ ਹੋਹਿਾਂ ਕੋਟਿ ਉਪਾਇ ॥
ਡਾਰ ਕੇ ਤੁਮ ਗ︀ਯਾਨ ਜਾਰ ਸੁ ਤਾਸੁ ਲੇਹੁ ਗਹਾਇ ॥
ਗ︀ਯਾਨ ਜਾਰ ਜਬੈ ਨ੍ਰਿਪੰਬਰ ਡਾਰ︀ਯੋ ਤਿਹ ਬੀਚ ॥
ਤਉਨ ਜਾਰ ਗਹੋ ਮੁਨਾਬਰ ਜਾਨੁ ਦੂਜ ਦਧੀਚ ॥੧੪੨॥
ਮਛ ਸਹਿਤ ਮਛਿੰਦ੍ਰ ਜੋਗੀ ਬਧਿ ਜਾਰ ਮਝਾਰ ॥
ਮਛ ਲੋਕ ਬਿਲੋਕਿ ਕੈ ਸਬ ਹ੍ਵੈ ਗਏ ਬਿਸੰਭਾਰ ॥
ਦ੍ਵੈ ਮਹੂਰਤ ਬਿਤੀ ਜਬੈ ਸੁਧਿ ਪਾਇ ਕੈ ਕਛੁ ਅੰਗਿ ॥
ਭੂਪ ਦ੍ਵਾਰ ਗਏ ਸਭੈ ਭਟ ਬਾਧਿ ਅਸਤ੍ਰ ਉਤੰਗ ॥੧੪੩॥
ਮਛ ਉਦਰ ਲਗੇ ਸੁ ਚੀਰਨ ਕਿਉਹੂੰ ਨ ਚੀਰਾ ਜਾਇ ॥
ਹਾਰਿ ਹਾਰਿ ਪਰੈ ਜਬੈ ਤਬ ਪੂਛ ਮਿਤ੍ਰ ਬੁਲਾਇ ॥
ਅਉਰ ਕਉਨ ਬਿਚਾਰੀਐ ਉਪਚਾਰ ਤਾਕਰ ਆਜ ॥
ਦ੍ਰਿਸਟਿ ਜਾ ਤੇ ਪਰੈ ਮੁਨੀਸ੍ਵਰ ਸਰੇ ਹਮਰੋ ਕਾਜੁ ॥੧੪੪॥
ਦੋਹਰਾ ॥
ਮਛ ਪੇਟ ਕਿਹੂੰ ਨ ਫਟੇ ਸਬ ਕਰ ਹਟੇ ਉਪਾਇ ॥
ਗ︀ਯਾਨ ਗੁਰੂ ਤਿਨ ਕੋ ਹੁਤੋ ਪੂਛਾ ਤਹਿ ਬਨਾਇ ॥੧੪੫॥