ਤੋਟਕ ਛੰਦ ॥
ਭਟ ਤ︀ਯਾਗ ਕੈ ਸਬ ਗਰਬ ॥
ਨ੍ਰਿਪ ਤੀਰ ਬੋਲੋ ਸਰਬ ॥
ਨ੍ਰਿਪ ਪੂਛੀਐ ਗੁਰ ਗ︀ਯਾਨ ॥
ਕਹਿ ਦੇਇ ਤੋਹਿ ਬਿਧਾਨ ॥੧੪੬॥
ਬਿਧਿ ਪੂਰਿ ਕੈ ਸੁਭ ਚਾਰ ॥
ਅਰੁ ਗ︀ਯਾਨ ਰੀਤਿ ਬਿਚਾਰਿ ॥
ਗੁਰ ਭਾਖੀਐ ਮੁਹਿ ਭੇਵ ॥
ਕਿਮ ਦੇਖੀਐ ਮੁਨਿ ਦੇਵ ॥੧੪੭॥
ਗੁਰ ਗ︀ਯਾਨ ਬੋਲ︀ਯੋ ਬੈਨ ॥
ਸੁਭ ਬਾਚ ਸੋ ਸੁਖ ਦੈਨ ॥
ਛੁਰਕਾ ਬਿਬੇਕ ਲੈ ਹਾਥ ॥
ਇਹ ਫਾਰੀਐ ਤਿਹ ਸਾਥ ॥੧੪੮॥
ਤਬ ਕਾਮ ਤੈਸੋ ਈ ਕੀਨ ॥
ਗੁਰ ਗ︀ਯਾਨ ਜ︀ਯੋਂ ਸਿਖ ਦੀਨ ॥
ਗਹਿ ਕੈ ਬਿਬੇਕਹਿ ਹਾਥ ॥
ਤਿਹ ਚੀਰਿਆ ਤਿਹ ਸਾਥ ॥੧੪੯॥
ਜਬ ਚੀਰਿ ਪੇਟ ਬਨਾਇ ॥
ਤਬ ਦੇਖਏ ਜਗ ਰਾਇ ॥
ਜੁਤ ਧ︀ਯਾਨ ਮੁੰਦ੍ਰਤ ਨੈਨ ॥
ਬਿਨੁ ਆਸ ਚਿਤ ਨ ਡੁਲੈਨ ॥੧੫੦॥
ਸਤ ਧਾਤ ਪੁਤ੍ਰਾ ਕੀਨ ॥
ਮੁਨਿ ਦ੍ਰਿਸਟਿ ਤਰ ਧਰ ਦੀਨ ॥
ਜਬ ਛੂਟਿ ਰਿਖਿ ਕੇ ਧ︀ਯਾਨ ॥
ਤਬ ਭਏ ਭਸਮ ਪ੍ਰਮਾਨ ॥੧੫੧॥
ਜੋ ਅਉਰ ਦ੍ਰਿਗ ਤਰਿ ਆਉ ॥
ਸੋਊ ਜੀਅਤ ਜਾਨ ਨ ਪਾਉ ॥
ਸੋ ਭਸਮ ਹੋਵਤ ਜਾਨੁ ॥
ਬਿਨੁ ਪ੍ਰੀਤਿ ਭਗਤ ਨ ਮਾਨੁ ॥੧੫੨॥
ਜਬ ਭਏ ਪੁਤ੍ਰਾ ਭਸਮ ॥
ਜਨ ਅੰਧਤਾ ਰਵਿ ਰਸਮ ॥
ਪੁਨਿ ਪੂਛੀਆ ਤਿਹਾ ਜਾਇ ॥
ਮੁਨਿ ਰਾਜ ਭੇਦ ਬਤਾਇ ॥੧੫੩॥
ਨਰਾਜ ਛੰਦ ॥
ਕਉਨ ਭੂਪ ਭੂਮਿ ਮੈ ਬਤਾਇ ਮੋਹਿ ਦੀਜੀਯੈ ॥
ਜੋ ਮੋਹਿ ਤ੍ਰਾਸਿ ਨ ਤ੍ਰਸ੍ਰਯੋ ਕ੍ਰਿਪਾ ਰਿਖੀਸ ਕੀਜੀਯੈ ॥
ਸੁ ਅਉਰ ਕਉਨ ਹੈ ਹਠੀ ਸੁ ਜਉਨ ਮੋ ਨ ਜੀਤਿਯੋ ॥
ਅਤ੍ਰਾਸ ਕਉਨ ਠਉਰ ਹੈ ਜਹਾ ਨ ਮੋਹ ਬੀਤਿਯੋ ॥੧੫੪॥
ਨ ਸੰਕ ਚਿਤ ਆਨੀਯੈ ਨਿਸੰਕ ਭਾਖ ਦੀਜੀਯੈ ॥
ਸੁ ਕੋ ਅਜੀਤ ਹੈ ਰਹਾ ਉਚਾਰ ਤਾਸੁ ਕੀਜੀਯੈ ॥
ਨਰੇਸ ਦੇਸ ਦੇਸ ਕੇ ਅਸੇਸ ਜੀਤ ਮੈ ਲੀਏ ॥
ਛਿਤੇਸ ਭੇਸ ਭੇਸ ਕੇ ਗੁਲਾਮ ਆਨਿ ਹੂਐ ਰਹੇ ॥੧੫੫॥
ਅਸੇਖ ਰਾਜ ਕਾਜ ਮੋ ਲਗਾਇ ਕੈ ਦੀਏ ॥
ਅਨੰਤ ਤੀਰਥ ਨਾਤਿ ਕੈ ਅਛਿਨ ਪੁੰਨ ਮੈ ਕੀਏ ॥
ਅਨੰਤ ਛਤ੍ਰੀਆਨ ਛੈ ਦੁਰੰਤ ਰਾਜ ਮੈ ਕਰੋ ॥
ਸੋ ਕੋ ਤਿਹੁੰ ਜਹਾਨ ਮੈ ਸਮਾਜ ਜਉਨ ਤੇ ਟਰੋ ॥੧੫੬॥
ਅਨੰਗ ਰੰਗ ਰੰਗ ਕੇ ਸੁਰੰਗ ਬਾਜ ਮੈ ਹਰੇ ॥
ਬਸੇਖ ਰਾਜਸੂਇ ਜਗ ਬਾਜਮੇਧ ਮੈ ਕਰੇ ॥
ਨ ਭੂਮਿ ਐਸ ਕੋ ਰਹੀ ਨ ਜਗ ਖੰਭ ਜਾਨੀਯੈ ॥
ਜਗਤ੍ਰ ਕਰਣ ਕਾਰਣ ਕਰਿ ਦੁਤੀਯ ਮੋਹਿ ਮਾਨੀਯੈ ॥੧੫੭॥
ਸੁ ਅਤ੍ਰ ਛਤ੍ਰ ਜੇ ਧਰੇ ਸੁ ਛਤ੍ਰ ਸੂਰ ਸੇਵਹੀ ॥
ਅਦੰਡ ਖੰਡ ਖੰਡ ਕੇ ਸੁਦੰਡ ਮੋਹਿ ਦੇਵਹੀ ॥
ਸੁ ਐਸ ਅਉਰ ਕੌਨ ਹੈ ਪ੍ਰਤਾਪਵਾਨ ਜਾਨੀਐ ॥
ਤ੍ਰਿਲੋਕ ਆਜ ਕੇ ਬਿਖੈ ਜੋਗਿੰਦਰ ਮੋਹਿ ਮਾਨੀਐ ॥੧੫੮॥
ਮਛਿੰਦ੍ਰ ਬਾਚ ਪਾਰਸਨਾਥ ਸੋ ॥
ਸਵੈਯਾ ॥
ਕਹਾ ਭਯੋ ਜੋ ਸਭ ਹੀ ਜਗ ਜੀਤਿ ਸੁ ਲੋਗਨ ਕੋ ਬਹੁ ਤ੍ਰਾਸ ਦਿਖਾਯੋ ॥
ਅਉਰ ਕਹਾ ਜੁ ਪੈ ਦੇਸ ਬਿਦੇਸਨ ਮਾਹਿ ਭਲੇ ਗਜ ਗਾਹਿ ਬਧਾਯੋ ॥
ਜੋ ਮਨੁ ਜੀਤਤ ਹੈ ਸਭ ਦੇਸ ਵਹੈ ਤੁਮਰੈ ਨ੍ਰਿਪ ਹਾਥਿ ਨ ਆਯੋ ॥
ਲਾਜ ਗਈ ਕਛੁ ਕਾਜ ਸਰ︀ਯੋ ਨਹੀ ਲੋਕ ਗਯੋ ਪਰਲੋਕ ਨ ਪਾਯੋ ॥੧੫੯॥
ਭੂਮਿ ਕੋ ਕਉਨ ਗੁਮਾਨ ਹੈ ਭੂਪਤਿ ਸੋ ਨਹੀ ਕਾਹੂੰ ਕੇ ਸੰਗ ਚਲੈ ਹੈ ॥
ਹੈ ਛਲਵੰਤ ਬਡੀ ਬਸੁਧਾ ਯਹਿ ਕਾਹੂੰ ਕੀ ਹੈ ਨਹ ਕਾਹੂੰ ਹੁਐ ਹੈ ॥
ਭਉਨ ਭੰਡਾਰ ਸਬੈ ਬਰ ਨਾਰਿ ਸੁ ਅੰਤਿ ਤੁਝੈ ਕੋਊ ਸਾਥ ਨ ਦੈ ਹੈ ॥
ਆਨ ਕੀ ਬਾਤ ਚਲਾਤ ਹੋ ਕਾਹੇ ਕਉ ਸੰਗਿ ਕੀ ਦੇਹ ਨ ਸੰਗਿ ਸਿਧੈ ਹੈ ॥੧੬੦॥
ਰਾਜ ਕੇ ਸਾਜ ਕੋ ਕਉਨ ਗੁਮਾਨ ਨਿਦਾਨ ਜੁ ਆਪਨ ਸੰਗ ਨ ਜੈ ਹੈ ॥
ਭਉਨ ਭੰਡਾਰ ਭਰੇ ਘਰ ਬਾਰ ਸੁ ਏਕ ਹੀ ਬਾਰ ਬਿਗਾਨ ਕਹੈ ਹੈ ॥
ਪੁਤ੍ਰ ਕਲਤ੍ਰ ਸੁ ਮਿਤ੍ਰ ਸਖਾ ਕੋਈ ਅੰਤਿ ਸਮੈ ਤੁਹਿ ਸਾਥ ਨ ਦੈ ਹੈ ॥
ਚੇਤ ਰੇ ਚੇਤ ਅਚੇਤ ਮਹਾ ਪਸੁ ਸੰਗ ਬੀਯੋ ਸੋ ਭੀ ਸੰਗ ਨ ਜੈ ਹੈ ॥੧੬੧॥
ਕਉਨ ਭਰੋਸ ਭਟਾਨ ਕੋ ਭੂਪਤਿ ਭਾਰ ਪਰੇ ਜਿਨਿ ਭਾਰ ਸਹੈਂਗੇ ॥
ਭਾਜ ਹੈ ਭੀਰ ਭਯਾਨਕ ਹੁਐ ਕਰ ਭਾਰਥ ਸੋ ਨਹੀ ਭੇਰ ਚਹੈਂਗੇ ॥
ਏਕ ਉਪਚਾਰ ਨ ਚਾਲ ਹੈ ਰਾਜਨ ਮਿਤ੍ਰ ਸਬੈ ਮ੍ਰਿਤ ਨੀਰ ਬਹੈਂਗੇ ॥
ਪੁਤ੍ਰ ਕਲਤ੍ਰ ਸਭੈ ਤੁਮਰੇ ਨ੍ਰਿਪ ਛੂਟਤ ਪ੍ਰਾਨ ਮਸਾਨ ਕਹੈਂਗੇ ॥੧੬੨॥
ਪਾਰਸਨਾਥ ਬਾਚ ਮਛਿੰਦ੍ਰ ਸੋ ॥
ਤੋਮਰ ਛੰਦ ॥
ਮੁਨਿ ਕਉਨ ਹੈ ਵਹ ਰਾਉ ॥
ਤਿਹ ਆਜ ਮੋਹਿ ਬਤਾਉ ॥
ਤਿਹ ਜੀਤ ਹੋ ਜਬ ਜਾਇ ॥
ਤਬ ਭਾਖੀਅਉ ਮੁਹਿ ਰਾਇ ॥੧੬੩॥
ਮਛਿੰਦ੍ਰ ਬਾਚ ਪਾਰਸਨਾਥ ਸੋ ॥
ਤੋਮਰ ਛੰਦ ॥
ਸੁਨ ਰਾਜ ਰਾਜਨ ਹੰਸ ॥
ਭਵ ਭੂਮਿ ਕੇ ਅਵਤੰਸ ॥
ਤੁਹਿ ਜੀਤਏ ਸਬ ਰਾਇ ॥
ਪਰ ਸੋ ਨ ਜੀਤਯੋ ਜਾਇ ॥੧੬੪॥
ਅਬਿਬੇਕ ਹੈ ਤਿਹ ਨਾਉ ॥
ਤਵ ਹੀਯ ਮੈ ਤਿਹ ਠਾਉ ॥
ਤਿਹ ਜੀਤ ਕਹੀ ਨ ਭੂਪ ॥
ਵਹ ਹੈ ਸਰੂਪ ਅਨੂਪ ॥੧੬੫॥