ਛਪੈ ਛੰਦ ॥
ਬਲਿ ਮਹੀਪ ਜਿਨ ਛਲ︀ਯੋ ਬ੍ਰਹਮ ਬਾਵਨ ਬਸ ਕਿਨੋ ॥
ਕਿਸਨ ਬਿਸਨ ਜਿਨ ਹਰੇ ਦੰਡ ਰਘੁਪਤਿ ਤੇ ਲਿਨੋ ॥
ਦਸ ਗ੍ਰੀਵਹਿ ਜਿਨਿ ਹਰਾ ਸੁਭਟ ਸੁੰਭਾਸੁਰ ਖੰਡ︀ਯੋ ॥
ਮਹਖਾਸੁਰ ਮਰਦੀਆ ਮਾਨ ਮਧੁ ਕੀਟ ਬਿਹੰਡ੍ਰਯੋ ॥
ਸੋਊ ਮਦਨ ਰਾਜ ਰਾਜਾ ਨ੍ਰਿਪਤਿ ਨ੍ਰਿਪ ਅਬਿਬੇਕ ਮੰਤ੍ਰੀ ਕੀਯੋ ॥
ਜਿਹ ਦੇਵ ਦਈਤ ਗੰਧ੍ਰਬ ਮੁਨਿ ਜੀਤਿ ਅਡੰਡ ਡੰਡਹਿ ਲੀਯੋ ॥੧੬੬॥
ਜਵਨ ਕ੍ਰੁਧ ਜੁਧ ਕਰਣ ਕੈਰਵ ਰਣ ਘਾਏ ॥
ਜਾਸੁ ਕੋਪ ਕੇ ਕੀਨ ਸੀਸ ਦਸ ਸੀਸ ਗਵਾਏ ॥
ਜਉਨ ਕ੍ਰੁਧ ਕੇ ਕੀਏ ਦੇਵ ਦਾਨਵ ਰਣਿ ਲੁਝੇ ॥
ਜਾਸੁ ਕ੍ਰੋਧ ਕੇ ਕੀਨ ਖਸਟ ਕੁਲ ਜਾਦਵ ਜੁਝੇ ॥
ਸੋਊ ਤਾ ਸਮਾਨੁ ਸੈਨਾਧਿਪਤਿ ਜਿਦਿਨ ਰੋਸ ਵਹੁ ਆਇ ਹੈ ॥
ਬਿਨੁ ਇਕ ਬਿਬੇਕ ਸੁਨਹੋ ਨ੍ਰਿਪਤਿ ਅਵਰ ਸਮੁਹਿ ਕੋ ਜਾਇ ਹੈ ॥੧੬੭॥
ਪਾਰਸਨਾਥ ਬਾਚ ਮਛਿੰਦ੍ਰ ਸੋ ॥
ਛਪੈ ਛੰਦ ॥
ਸੁਨਹੁ ਮਛਿੰਦ੍ਰ ਬੈਨ ਕਹੋ ਤੁਹਿ ਬਾਤ ਬਿਚਛਨ ॥
ਇਕ ਬਿਬੇਕ ਅਬਿਬੇਕ ਜਗਤ ਦ੍ਵੈ ਨ੍ਰਿਪਤਿ ਸੁਲਛਨ ॥
ਬਡ ਜੋਧਾ ਦੁਹੂੰ ਸੰਗ ਬਡੇ ਦੋਊ ਆਪ ਧਨੁਰਧਰ ॥
ਏਕ ਜਾਤਿ ਇਕ ਪਾਤਿ ਏਕ ਹੀ ਮਾਤ ਜੋਧਾਬਰ ॥
ਇਕ ਤਾਤ ਏਕ ਹੀ ਬੰਸ ਪੁਨਿ ਬੈਰ ਭਾਵ ਦੁਹ ਕਿਮ ਗਹੋ ॥
ਤਿਹ ਨਾਮ ਠਾਮ ਆਭਰਣ ਰਥ ਸਸਤ੍ਰ ਅਸਤ੍ਰ ਸਬ ਮੁਨਿ ਕਹੋ ॥੧੬੮॥