( 70 )

ਰਸਾਵਲ ਛੰਦ

ਬਲੀ ਬੈਰ ਰੁੱਝੇ

ਸਮੁਹਿ ਸਾਰ ਜੁੱਝੇ

ਕ੍ਰਿਪਾ ਰਾਮ ਗਾਜੀ

ਲਰਿਓ ਸੈਨ ਭਾਜੀ ॥੬੦॥

ਮਹਾ ਸੈਨ ਗਾਹੈਂ

ਨ੍ਰਿਭੈ ਸਸਤ੍ਰ ਬਾਹੈਂ

ਘਨਿਯੋ ਕਾਲ ਕੈ ਕੈ

ਚਲੈ ਜੱਸ ਲੈ ਕੈ ॥੬੧॥

ਬਜੇ ਸੰਖ ਨਾਦੰ

ਸੁਰੰ ਨਿਰਬਿਖਾਦੰ

ਬਜੇ ਡੌਰ ਡੱਢੰ

ਹਠੇ ਸਸਤ੍ਰ ਕੱਢੰ ॥੬੨॥

ਪਰੀ ਭੀਰ ਭਾਰੀ

ਜੁਝੈ ਛਤ੍ਰ ਧਾਰੀ

ਮੁਖੰ ਮੁੱਛ ਬੰਕੰ

ਮੰਡੇ ਬੀਰ ਹੰਕੰ ॥੬੩॥

ਮੁਖੰ ਮਾਰਿ ਬੋਲੈਂ

ਰਣੰ ਭੂਮਿ ਡੋਲੈਂ

ਹਥਿਆਰੰ ਸੰਭਾਰੈਂ

ਉਭੈ ਬਾਜ ਡਾਰੈਂ ॥੬੪॥

ਦੋਹਰਾ

ਰਣ ਜੁਝਤ ਕਿਰਪਾਲ ਕੇ ਨਾਚਤ ਭਯੋ ਗੁਪਾਲ

ਸੈਨ ਸਭੈ ਸਿਰਦਾਰ ਦੈ ਭਾਜਤ ਭਈ ਬਿਹਾਲ ॥੬੫॥

ਖਾਨ ਹੁਸੈਨ ਕ੍ਰਿਪਾਲ ਕੇ ਹਿੰਮਤ ਰਣ ਜੂਝੰਤ

ਭਾਜਿ ਚਲੇ ਜੋਧਾ ਸਬੈ ਜਿਮ ਦੇ ਮੁਕਟ ਮਹੰਤ ॥੬੬॥

ਚੌਪਈ

ਇਹ ਬਿਧ ਸਤ੍ਰੁ ਸਬੈ ਚੁਨਿ ਮਾਰੇ

ਗਿਰੇ ਆਪਨੇ ਸੂਰ ਸੰਭਾਰੇ

ਤਹ ਘਾਇਲ ਹਿੰਮਤ ਕੱਹ ਲਹਾ

ਰਾਮ ਸਿੰਘ ਗੋਪਾਲ ਸਿਉਂ ਕਹਾ ॥੬੭॥

ਜਿਨ ਹਿੰਮਤ ਅਸ ਕਲਹ ਬਢਾਯੋ

ਘਾਇਲ ਆਜ ਹਾਥ ਵਹ ਆਯੋ

ਜਬ ਗੁਪਾਲ ਐਸੇ ਸੁਨਿ ਪਾਵਾ

ਮਾਰਿ ਦੀਓ ਜੀਅਤ ਉਠਾਵਾ ॥੬੮॥

ਜੀਤ ਭਈ ਰਨ ਭਯੋ ਉਝਾਰਾ

ਸਿਮ੍ਰਿਤਿ ਕਰਿ ਸਭ ਘਰੋ ਸਿਧਾਰਾ

ਰਾਖਿ ਲੀਯੋ ਹਮ ਕੋ ਜਗਰਾਈ

ਲੋਹ ਘਟਾ ਅਨਤੈ ਬਰਸਾਈ ॥੬੯॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਹੁਸੈਨੀ ਬਧ ਕ੍ਰਿਪਾਲ ਹਿੰਮਤ ਸੰਗਤੀਆ ਬਧ ਬਰਨਨੰ ਨਾਮ ਗਿਆਰਮੋ ਧਿਆਇ ਸਮਾਪਤਮ ਸਤੁ ਸੁਭਮ ਸਤੁ ॥੧੧॥ ਅਫਜੂ ॥੪੨੩॥