( 71 )
ਚੌਪਈ ॥
ਜੁੱਧ ਭਯੋ ਇਹ ਭਾਂਤਿ ਅਪਾਰਾ ॥
ਤੁਰਕਨ ਕੋ ਮਾਰਿਓ ਸਿਰਦਾਰਾ ॥
ਰਿਸ ਤਨ ਖਾਨ ਦਿਲਾਵਰ ਤਏ ॥
ਇਤੈ ਸਊਰ ਪਠਾਵਤ ਭਏ ॥੧॥
ਉਤੈ ਪਠਿਓ ਉਨ ਸਿੰਘ ਜੁਝਾਰਾ ॥
ਤਿਹ ਭਲਾਨ ਤੇ ਖੇਦ ਨਿਕਾਰਾ ॥
ਇਤਿ ਗਜ ਸਿੰਘ ਪੰਮਾ ਦਲ ਜੋਰਾ ॥
ਧਾਇ ਪਰੇ ਤਿਨ ਊਪਰ ਭੋਰਾ ॥੨॥
ਉਤੈ ਜੁਝਾਰ ਸਿੰਘ ਭਯੋ ਆਡਾ ॥
ਜਿਮ ਰਨ ਖੰਭ ਭੂਮਿ ਰਨਿ ਗਾਡਾ ॥
ਗਾਡਾ ਚਲੇ ਨ ਹਾਡਾ ਚਲਿ ਹੈ ॥
ਸਾਮੁਹਿ ਸੇਲ ਸਮਰ ਮੋ ਝਲਿ ਹੈ ॥੩॥
ਬਾਟ ਚੜ੍ਹੈ ਦਲ ਦੋਊ ਜੁਝਾਰਾ ॥
ਉਤੈ ਚੰਦੇਲ ਇਤੈ ਜਸਵਾਰਾ ॥
ਮੰਡਿਓ ਬੀਰ ਖੇਤ ਮੋ ਜੁੱਧਾ ॥
ਉਪਜਿਉ ਸਮਰਸੂਰ ਮਨ ਕ੍ਰੁੱਧਾ ॥੪॥
ਕੋਪ ਭਰੇ ਦੋਊ ਦਿਸ ਭਟ ਭਾਰੇ ॥
ਇਤੈ ਚੰਦੇਲ ਉਤੈ ਜਸਵਾਰੇ ॥
ਢੋਲ ਨਗਾਰੇ ਬਜੇ ਅਪਾਰਾ ॥
ਭੀਮ ਰੂਪ ਭੈਰੋ ਭਭਕਾਰਾ ॥੫॥
ਰਸਾਵਲ ਛੰਦ ॥
ਧੁਣੰ ਢੋਲ ਬੱਜੇ ॥
ਮਹਾਂ ਸੂਰ ਗੱਜੇ ॥
ਕਰੇ ਸਸਤ੍ਰ ਘਾਵੰ ॥
ਚੜ੍ਹੇ ਚਿੱਤ ਚਾਵੰ ॥੬॥
ਨ੍ਰਿਭੈ ਬਾਜ ਡਾਰੈ ॥
ਪਰੱਘੈ ਪ੍ਰਹਾਰੈ ॥
ਕਰੇ ਤੇਗ ਘਾਯੰ ॥
ਚੜ੍ਹੇ ਚਿੱਤ ਚਾਯੰ ॥੭॥
ਬਕੈ ਮਾਰ ਮਾਰੰ ॥
ਨ ਸੰਕਾ ਬਿਚਾਰੰ ॥
ਰੁਲੈ ਤੱਛ ਮੁੱਛੰ ॥
ਕਰੈ ਸੁਰਗ ਇੱਛੰ ॥੮॥
ਦੋਹਰਾ ॥
ਨੈਕ ਨ ਰਨ ਤੇ ਮੁਰਿ ਚਲੈਂ ਕਰੈ ਨਿਡਰ ਹ੍ਵੈ ਘਾਇ ॥
ਗਿਰ ਗਿਰ ਪਰੈ ਪਵੰਗ ਤੇ ਬਰੇਂ ਬਰੰਗਨ ਜਾਇ ॥੯॥
ਚੌਪਈ ॥
ਇਹ ਬਿਧਿ ਹੋਤ ਭਯੋ ਸੰਗ੍ਰਾਮਾ ॥
ਜੂਝੇ ਚੰਦ ਨਰਾਇਨ ਨਾਮਾ ॥
ਤਬ ਜੁਝਾਰ ਏਕਲ ਹੀ ਧਯੋ ॥
ਬੀਰਨ ਘੇਰ ਦਸੋ ਦਿਸ ਲਯੋ ॥੧੦॥
ਦੋਹਰਾ ॥
ਧਸਿਯੋ ਕਟਕ ਮੈ ਝਟਕ ਦੈ ਕਛੂ ਨ ਸੰਕ ਬਿਚਾਰ ॥
ਗਾਹਤ ਭਯੋ ਸੁਭਟਨ ਬਡੇ ਬਾਹਿਤ ਭਯੋ ਹਥਿਆਰ ॥੧੧॥
ਚੌਪਈ ॥
ਇਹ ਬਿਧਿ ਘਣੇ ਘਰਨ ਕੋ ਗਾਰਾ ॥
ਭਾਂਤਿ ਭਾਂਤਿ ਕੇ ਕਰਿ ਹਥੀਯਾਰਾ ॥
ਚੁਨਿ ਚੁਨਿ ਬੀਰ ਪਖਰੀਆ ਮਾਰੇ ॥
ਅੰਤਿ ਦੇਵ ਪੁਰ ਆਪ ਪਧਾਰੇ ॥੧੨॥
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਜੁਝਾਰ ਸਿੰਘ ਜੁਧ ਬਰਨਨੰ ਨਾਮ ਦ੍ਵਾਦਸਮੋ ਧਿਆਇ ਸਮਾਪਤਮ ਸਤੁ ਸੁਭਮ ਸਤੁ ॥੧੨॥ ਅਫਜੂ ॥੪੩੫॥