ਭੁਜੰਗ ਪ੍ਰਯਾਤ ਛੰਦ ॥

ਰਣੰ ਸੁਧਿ ਸਾਵੰਤ ਭਾਵੰਤ ਗਾਜੇ ॥

ਤਹਾ ਤੂਰ ਭੇਰੀ ਮਹਾ ਸੰਖ ਬਾਜੇ ॥

ਭਯੋ ਉਚ ਕੋਲਾਹਲੰ ਬੀਰ ਖੇਤੰ ॥

ਬਹੇ ਸਸਤ੍ਰ ਅਸਤ੍ਰੰ ਨਚੇ ਭੂਤ ਪ੍ਰੇਤੰ ॥੨੯੭॥

ਫਰੀ ਧੋਪ ਪਾਇਕ ਸੁ ਖੰਡੇ ਬਿਸੇਖੰ ॥

ਤੁਰੇ ਤੁੰਦ ਤਾਜੀ ਭਏ ਭੂਤ ਭੇਖੰ ॥

ਰਣੰ ਰਾਗ ਬਜੇ ਤਿ ਗਜੇ ਭਟਾਣੰ ॥

ਤੁਰੀ ਤਤ ਨਚੇ ਪਲਟੇ ਭਟਾਣੰ ॥੨੯੮॥

ਹਿਣੰਕੇਤ ਹੈਵਾਰ ਗੈਵਾਰ ਗਾਜੀ ॥

ਮਟਕੇ ਮਹਾਬੀਰ ਸੁਟੇ ਸਿਰਾਜੀ ॥

ਕੜਾਕੁਟ ਸਸਤ੍ਰਾਸਤ੍ਰ ਬਜੇ ਅਪਾਰੰ ॥

ਨਚੇ ਸੁਧ ਸਿਧੰ ਉਠੀ ਸਸਤ੍ਰ ਝਾਰੰ ॥੨੯੯॥

ਕਿਲੰਕੀਤ ਕਾਲੀ ਕਮਛ੍ਰਯਾ ਕਰਾਲੰ ॥

ਬਕ︀ਯੋ ਬੀਰ ਬੈਤਾਲੰ ਬਾਮੰਤ ਜ੍ਵਾਲੰ ॥

ਚਵੀ ਚਾਵਡੀ ਚਾਵ ਚਉਸਠਿ ਬਾਲੰ ॥

ਕਰੈ ਸ੍ਰੋਣਹਾਰੰ ਬਮੈ ਜੋਗ ਜ੍ਵਾਲੰ ॥੩੦੦॥

ਛੁਰੀ ਛਿਪ੍ਰ ਛੰਡੈਤਿ ਮੰਡੈ ਰਣਾਰੰ ॥

ਤਮਕੈਤ ਤਾਜੀ ਭਭਕੈ ਭਟਾਣੰ ॥

ਸੁਭੇ ਸੰਦਲੀ ਬੋਜ ਬਾਜੀ ਅਪਾਰੰ ॥

ਬਹੇ ਬੋਰ ਪਿੰਗੀ ਸਮੁੰਦੇ ਕੰਧਾਰੰ ॥੩੦੧॥

ਤੁਰੇ ਤੁੰਦ ਤਾਜੀ ਉਠੇ ਕਛ ਅਛੰ ॥

ਕਛੇ ਆਰਬੀ ਪਬ ਮਾਨੋ ਸਪਛੰ ॥

ਉਠੀ ਧੂਰਿ ਪੂਰੰ ਛੁਹੀ ਐਣ ਗੈਣੰ ॥

ਭਯੋ ਅੰਧ ਧੁੰਧੰ ਪਰੀ ਜਾਨੁ ਰੈਣੰ ॥੩੦੨॥

ਇਤੈ ਦਤ ਧਾਯੋ ਅਨਾਦਤ ਉਤੰ ॥

ਰਹੀ ਧੂਰਿ ਪੂਰੰ ਪਰੀ ਕਟਿ ਲੁਥੰ ॥

ਅਨਾਵਰਤ ਬੀਰੰ ਮਹਾਬਰਤ ਧਾਰੀ ॥

ਚੜ︀ਯੋ ਚਉਪਿ ਕੈ ਤੁੰਦ ਨਚੇ ਤਤਾਰੀ ॥੩੦੩॥

ਖੁਰੰ ਖੇਹ ਉਠੀ ਛਯੋ ਰਥ ਭਾਨੰ ॥

ਦਿਸਾ ਬੇਦਿਸਾ ਭੂ ਨ ਦਿਖ੍ਰਯਾ ਸਮਾਨੰ ॥

ਛੁਟੇ ਸਸਤ੍ਰ ਅਸਤ੍ਰ ਪਰੀ ਭੀਰ ਭਾਰੀ ॥

ਛੁਟੇ ਤੀਰ ਕਰਵਾਰ ਕਾਤੀ ਕਟਾਰੀ ॥੩੦੪॥

ਗਹੇ ਬਾਣ ਦਤੰ ਅਨਾਦਤ ਮਾਰ︀ਯੋ ॥

ਭਜੀ ਸਰਬ ਸੈਣੰ ਨ ਨੈਣੰ ਨਿਹਾਰ︀ਯੋ ॥

ਜਿਨ੍ਰਯੋ ਬੀਰ ਏਕੈ ਅਨੇਕੰ ਪਰਾਨੋ ॥

ਪੁਰਾਨੇ ਪਲਾਸੀ ਹਨੇ ਪੌਨ ਮਾਨੋ ॥੩੦੫॥

ਰਣੰ ਰੋਸ ਕੈ ਲੋਭ ਬਾਜੀ ਮਟਕ੍ਰਯੋ ॥

ਭਜ︀ਯੋ ਬੀਰ ਬਾਚ੍ਰਯੋ ਅਰ੍ਰਯੋ ਸੁ ਝਟਕ︀ਯੋ ॥

ਫਿਰ︀ਯੋ ਦੇਖ ਬੀਰੰ ਅਨਾਲੋਭ ਧਾਯੋ ॥

ਛੁਟੇ ਬਾਣ ਐਸੇ ਸਬੈ ਬ︀ਯੋਮ ਛਾਯੋ ॥੩੦੬॥

ਦਸੰ ਬਾਣ ਲੈ ਬੀਰ ਧੀਰੰ ਪ੍ਰਹਾਰੇ ॥

ਸਰੰ ਸਠਿ ਲੈ ਸੰਜਮੈ ਤਾਕਿ ਮਾਰੇ ॥

ਨਵੰ ਬਾਣ ਸੋ ਨੇਮ ਕੋ ਅੰਗ ਛੇਦ︀ਯੋ ॥

ਬਲੀ ਬੀਸਿ ਬਾਣਾਨਿ ਬਿਗ੍ਰਯਾਨ ਬੇਧ੍ਰਯੋ ॥੩੦੭॥

ਪਚਿਸ ਬਾਣ ਪਾਵਿਤ੍ਰਤਾ ਕੋ ਪ੍ਰਹਾਰੇ ॥

ਅਸੀਹ ਬਾਣ ਅਰਚਾਹਿ ਕੈ ਅੰਗਿ ਝਾਰੇ ॥

ਪਚਾਸੀ ਸਰੰ ਪੂਰਿ ਪੂਜਾਹਿ ਛੇਦ︀ਯੋ ॥

ਬਡੋ ਲਸਟਕਾ ਲੈ ਸਲਜਾਹਿ ਭੇਦ︀ਯੋ ॥੩੦੮॥

ਬਿਆਸੀ ਬਲੀ ਬਾਣ ਬਿਦ੍ਰਯਾਹਿ ਮਾਰੇ ॥

ਤਪਸ੍ਰਯਾਹਿ ਪੈ ਤਾਕਿ ਤੇਤੀਸ ਡਾਰੇ ॥

ਕਈ ਬਾਣ ਸੋਂ ਕੀਰਤਨੰ ਅੰਗ ਛੇਦ︀ਯੋ ॥

ਅਲੋਭਾਦਿ ਜੋਧਾ ਭਲੀ ਭਾਤਿ ਭੇਦ︀ਯੋ ॥੩੦੯॥

ਨ੍ਰਿਹੰਕਾਰ ਕੋ ਬਾਨ ਅਸੀਨ ਛੇਦ︀ਯੋ ॥

ਭਲੇ ਪਰਮ ਤਤ੍ਵਾਦਿ ਕੋ ਬਛ ਭੇਦ︀ਯੋ ॥

ਕਈ ਬਾਣ ਕਰੁਣਾਹਿ ਕੇ ਅੰਗਿ ਝਾਰੇ ॥

ਸਰੰ ਸਉਕ ਸਿਛਿਆ ਕੇ ਅੰਗਿ ਮਾਰੇ ॥੩੧੦॥

ਦੋਹਰਾ ॥

ਦਾਨ ਆਨਿ ਪੁਜਿਯੋ ਤਬੈ ਗ︀ਯਾਨ ਬਾਨ ਲੈ ਹਾਥਿ ॥

ਜੁਆਨ ਜਾਨਿ ਮਾਰ︀ਯੋ ਤਿਸੈ ਧ︀ਯਾਨ ਮੰਤ੍ਰ ਕੇ ਸਾਥ ॥੩੧੧॥