ਭੁਜੰਗ ਪ੍ਰਯਾਤ ਛੰਦ ॥
ਰਣੰ ਉਛਲ︀ਯੋ ਦਾਨ ਜੋਧਾ ਮਹਾਨੰ ॥
ਸਭੈ ਸਸਤ੍ਰ ਬੇਤਾ ਅਤਿ ਅਸਤ੍ਰੰ ਨਿਧਾਨੰ ॥
ਦਸੰ ਬਾਣ ਸੋ ਲੋਭ ਕੋ ਬਛਿ ਮਾਰ︀ਯੋ ॥
ਸਰੰ ਸਪਤ ਸੋ ਕ੍ਰੋਧ ਕੋ ਦੇਹੁ ਤਾਰ︀ਯੋ ॥੩੧੨॥
ਨਵੰ ਬਾਣ ਬੇਧ੍ਰਯੋ ਅਨੰਨ੍ਰਯਾਸ ਬੀਰੰ ॥
ਤ੍ਰਿਯੋ ਤੀਰ ਭੇਦ︀ਯੋ ਅਨਾਬਰਤ ਧੀਰੰ ॥
ਭਯੋ ਭੇਦਿ ਕ੍ਰੋਧੰ ਸਤੰਸੰਗਿ ਮਾਰੇ ॥
ਭਈ ਧੀਰ ਧਰਮੰ ਬ੍ਰਹਮ ਗਿਆਨ ਤਾਰੇ ॥੩੧੩॥
ਕਈ ਬਾਣ ਕੁਲਹਤ੍ਰਤਾ ਕੋ ਚਲਾਏ ॥
ਕਈ ਬਾਣ ਲੈ ਬੈਰ ਕੇ ਬੀਰ ਘਾਏ ॥
ਕਿਤੇ ਘਾਇ ਆਲਸ ਕੈ ਅੰਗਿ ਲਾਗੇ ॥
ਸਬੈ ਨਰਕ ਤੇ ਆਦਿ ਲੈ ਬੀਰ ਭਾਗੇ ॥੩੧੪॥
ਇਕੈ ਬਾਣ ਨਿਸੀਲ ਕੋ ਅੰਗ ਛੇਦ︀ਯੋ ॥
ਦੁਤੀ ਕੁਸਤਤਾ ਕੋ ਭਲੈ ਸੂਤ ਭੇਦ︀ਯੋ ॥
ਗੁਮਾਨਾਦਿ ਕੇ ਚਾਰ ਬਾਜੀ ਸੰਘਾਰੇ ॥
ਅਨਰਥਾਦਿ ਕੇ ਬੀਰ ਬਾਕੇ ਨਿਵਾਰੇ ॥੩੧੫॥
ਪਿਪਾਸਾ ਛੁਧਾ ਆਲਸਾਦਿ ਪਰਾਨੇ ॥
ਭਜ︀ਯੋ ਲੋਭ ਕ੍ਰੋਧੀ ਹਠੀ ਦੇਵ ਜਾਨੇ ॥
ਤਪ︀ਯੋ ਨੇਮ ਨਾਮਾ ਅਨੇਮੰ ਪ੍ਰਣਾਸੀ ॥
ਧਰੇ ਜੋਗ ਅਸਤ੍ਰੰ ਅਲੋਭੀ ਉਦਾਸੀ ॥੩੧੬॥
ਹਤ੍ਰਯੋ ਕਾਪਟੰ ਖਾਪਟੰ ਸੋਕ ਪਾਲੰ ॥
ਹਨ︀ਯੋ ਰੋਹ ਮੋਹੰ ਸਕਾਮੰ ਕਰਾਲੰ ॥
ਮਹਾ ਕ੍ਰੁਧ ਕੈ ਕ੍ਰੋਧ ਕੋ ਬਾਨ ਮਾਰ︀ਯੋ ॥
ਖਿਸ੍ਰਯੋ ਬ੍ਰਹਮ ਦੋਖਾਦਿ ਸਰਬੰ ਪ੍ਰਹਾਰ︀ਯੋ ॥੩੧੭॥
ਰੂਆਲ ਛੰਦ ॥
ਸੁ ਦ੍ਰੋਹ ਅਉ ਹੰਕਾਰ ਕੋ ਹਜਾਰ ਬਾਨ ਸੋ ਹਨ︀ਯੋ ॥
ਦਰਿਦ੍ਰ ਅਸੰਕ ਮੋਹ ਕੋ ਨ ਚਿਤ ਮੈ ਕਛ ਗਨ︀ਯੋ ॥
ਅਸੋਚ ਅਉ ਕੁਮੰਤ੍ਰਤਾ ਅਨੇਕ ਬਾਨ ਸੋ ਹਤ੍ਰਯੋ ॥
ਕਲੰਕ ਕੌ ਨਿਸੰਕ ਹ੍ਵੈ ਸਹੰਸ੍ਰ ਸਾਇਕੰ ਛਤ੍ਰਯੋ ॥੩੧੮॥
ਕ੍ਰਿਤਘਨਤਾ ਬਿਸ੍ਵਾਸਘਾਤ ਮਿਤ੍ਰਘਾਤ ਮਾਰ︀ਯੋ ॥
ਸੁ ਰਾਜ ਦੋਖ ਬ੍ਰਹਮ ਦੋਖ ਬ੍ਰਹਮ ਅਸਤ੍ਰ ਝਾਰ︀ਯੋ ॥
ਉਚਾਟ ਮਾਰਣਾਦਿ ਬਸਿਕਰਣ ਕੋ ਸਰੰ ਹਨ︀ਯੋ ॥
ਬਿਖਾਧ ਕੋ ਬਿਖਾਧ ਕੈ ਨ ਬ੍ਰਿਧ ਤਾਹਿ ਕੋ ਗਨ︀ਯੋ ॥੩੧੯॥
ਭਜੇ ਰਥੀ ਹਈ ਗਜੀ ਸੁ ਪਤਿ ਤ੍ਰਾਸ ਧਾਰਿ ਕੈ ॥
ਭਜੇ ਰਥੀ ਮਹਾਰਥੀ ਸੁ ਲਾਜ ਕੋ ਬਿਸਾਰਿ ਕੈ ॥
ਅਸੰਭ ਜੁਧ ਜੋ ਭਯੋ ਸੁ ਕੈਸ ਕੇ ਬਤਾਈਐ ॥
ਸਹੰਸ ਬਾਕ ਜੋ ਰਟੈ ਨ ਤਤ੍ਰ ਪਾਰ ਪਾਈਐ ॥੩੨੦॥
ਕਲੰਕ ਬਿਭ੍ਰਮਾਦਿ ਅਉ ਕ੍ਰਿਤਘਨ ਤਾਹਿ ਕੌ ਹਨ︀ਯੋ ॥
ਬਿਖਾਦ ਬਿਪਦਾਦਿ ਕੋ ਕਛੂ ਨ ਚਿਤ ਮੈ ਗਨ︀ਯੋ ॥
ਸੁ ਮਿਤ੍ਰਦੋਖ ਰਾਜਦੋਖ ਈਰਖਾਹਿ ਮਾਰਿ ਕੈ ॥
ਉਚਾਟ ਅਉ ਬਿਖਾਧ ਕੋ ਦਯੋ ਰਣੰ ਨਿਕਾਰਿ ਕੈ ॥੩੨੧॥
ਗਿਲਾਨਿ ਕੋਪ ਮਾਨ ਅਪ੍ਰਮਾਨ ਬਾਨ ਸੋ ਹਨ︀ਯੋ ॥
ਅਨਰਥ ਕੋ ਸਮਰਥ ਕੈ ਹਜਾਰ ਬਾਨ ਸੋ ਝਨ੍ਰਯੋ ॥
ਕੁਚਾਰ ਕੋ ਹਜਾਰ ਬਾਨ ਚਾਰ ਸੋ ਪ੍ਰਹਾਰ︀ਯੋ ॥
ਕੁਕਸਟ ਅਉ ਕੁਕ੍ਰਿਆ ਕੌ ਭਜਾਇ ਤ੍ਰਾਸੁ ਡਾਰ︀ਯੋ ॥੩੨੨॥
ਛਪਯ ਛੰਦ ॥
ਅਤਪ ਬੀਰ ਕਉ ਤਾਕਿ ਬਾਨ ਸਤਰਿ ਮਾਰੇ ਤਪ ॥
ਨਵੇ ਸਾਇਕਨਿ ਸੀਲ ਸਹਸ ਸਰ ਹਨੈ ਅਜਪ ਜਪ ॥
ਬੀਸ ਬਾਣ ਕੁਮਤਹਿ ਤੀਸ ਕੁਕਰਮਹਿ ਭੇਦ︀ਯੋ ॥
ਦਸ ਸਾਇਕ ਦਾਰਿਦ੍ਰ ਕਾਮ ਕਈ ਬਾਣਨਿ ਛੇਦ︀ਯੋ ॥
ਬਹੁ ਬਿਧਿ ਬਿਰੋਧ ਕੋ ਬਧ ਕੀਯੋ ਅਬਿਬੇਕਹਿ ਸਰ ਸੰਧਿ ਰਣਿ ॥
ਰਣਿ ਰੋਹ ਕ੍ਰੋਹ ਕਰਵਾਰ ਗਹਿ ਇਮ ਸੰਜਮ ਬੁਲ︀ਯੋ ਬਯਣ ॥੩੨੩॥
ਅਰੁਣ ਪਛਮਹਿ ਉਗ੍ਵੈ ਬਰੁਣੁ ਉਤਰ ਦਿਸ ਤਕੈ ॥
ਮੇਰੁ ਪੰਖ ਕਰਿ ਉਡੈ ਸਰਬ ਸਾਇਰ ਜਲ ਸੁਕੈ ॥
ਕੋਲ ਦਾੜ ਕੜਮੁੜੈ ਸਿਮਟਿ ਫਨੀਅਰ ਫਣ ਫਟੈ ॥
ਉਲਟਿ ਜਾਨ੍ਰਹਵੀ ਬਹੈ ਸਤ ਹਰੀਚੰਦੇ ਹਟੈ ॥
ਸੰਸਾਰ ਉਲਟ ਪੁਲਟ ਹ੍ਵੈ ਧਸਕਿ ਧਉਲ ਧਰਣੀ ਫਟੈ ॥
ਸੁਨਿ ਨ੍ਰਿਪ ਅਬਿਬੇਕ ਸੁ ਬਿਬੇਕ ਭਟਿ ਤਦਪਿ ਨ ਲਟਿ ਸੰਜਮ ਹਟੈ ॥੩੨੪॥
ਤੇਰੇ ਜੋਰਿ ਮੈ ਗੁੰਗਾ ਕਹਤਾ ਹੋ ॥
ਤੇਰਾ ਸਦਕਾ ਤੇਰੀ ਸਰਣਿ ॥
ਭੁਜੰਗ ਪ੍ਰਯਾਤ ਛੰਦ ॥
ਕੁਪ੍ਰਯੋ ਸੰਜਮੰ ਪਰਮ ਜੋਧਾ ਜੁਝਾਰੰ ॥
ਬਡੋ ਗਰਬਧਾਰੀ ਬਡੋ ਨਿਰਬਿਕਾਰੰ ॥
ਅਨੰਤਾਸਤ੍ਰ ਲੈ ਕੈ ਅਨਰਥੈ ਪ੍ਰਹਾਰ︀ਯੋ ॥
ਅਨਾਦਤ ਕੇ ਅੰਗ ਕੋ ਛੇਦ ਡਾਰ︀ਯੋ ॥੩੨੫॥