ਤੇਰੇ ਜੋਰਿ ਕਹਤ ਹੌ ॥
ਇਸੋ ਜੁਧੁ ਬੀਤ︀ਯੋ ਕਹਾ ਲੌ ਸੁਨਾਊ ॥
ਰਟੋ ਸਹੰਸ ਜਿਹਵਾ ਨ ਤਉ ਅੰਤ ਪਾਊ ॥
ਦਸੰ ਲਛ ਜੁਗ੍ਰਯੰ ਸੁ ਬਰਖੰ ਅਨੰਤੰ ॥
ਭਯੋ ਬੀਰਖੇਤੰ ਕਥੈ ਕਉਣ ਖੰਤੰ ॥੩੨੬॥
ਤੇਰੇ ਜੋਰ ਸੰਗ ਕਹਤਾ ॥
ਭਈ ਅੰਧ ਧੁੰਧੰ ਮਚ︀ਯੋ ਬੀਰ ਖੇਤੰ ॥
ਨਚੀ ਜੁਗਣੀ ਚਾਰੁ ਚਉਸਠ ਪ੍ਰੇਤੰ ॥
ਨਚੀ ਕਾਲਕਾ ਸ੍ਰੀ ਕਮਖ੍ਰਯਾ ਕਰਾਲੰ ॥
ਡਕੰ ਡਾਕਣੀ ਜੋਧ ਜਾਗੰਤ ਜ੍ਵਾਲੰ ॥੩੨੭॥
ਤੇਰਾ ਜੋਰੁ ॥
ਮਚ︀ਯੋ ਜੋਰ ਜੁਧੰ ਹਟ੍ਰਯੋ ਨਾਹਿ ਕੋਊ ॥
ਬਡੇ ਛਤ੍ਰਧਾਰੀ ਪਤੀ ਛਤ੍ਰ ਦੋਊ ॥
ਖਪ︀ਯੋ ਸਰਬ ਲੋਕੰ ਅਲੋਕੰ ਅਪਾਰੰ ॥
ਮਿਟੇ ਜੁਧ ਤੇ ਏ ਨ ਜੋਧਾ ਜੁਝਾਰੰ ॥੩੨੮॥
ਤੇਰਾ ਜੋਰ ॥
ਦੋਹਰਾ ॥
ਚਟਪਟ ਸੁਭਟ ਬਿਕਟ ਕਟੇ ਝਟਪਟ ਭਈ ਅਭੰਗ ॥
ਲਟਿ ਭਟ ਹਟੇ ਨ ਰਨ ਘਟ੍ਰਯੋ ਅਟਪਟ ਮਿਟ੍ਰਯੋ ਨ ਜੰਗ ॥੩੨੯॥
ਤੇਰੇ ਜੋਰਿ ॥
ਚੌਪਈ ॥
ਬੀਸ ਲਛ ਜੁਗ ਐਤੁ ਪ੍ਰਮਾਨਾ ॥
ਲਰੇ ਦੋਊ ਭਈ ਕਿਸ ਨ ਹਾਨਾ ॥
ਤਬ ਰਾਜਾ ਜੀਅ ਮੈ ਅਕੁਲਾਯੋ ॥
ਨਾਕ ਚਢੇ ਮਛਿੰਦ੍ਰ ਪੈ ਆਯੋ ॥੩੩੦॥
ਕਹਿ ਮੁਨਿ ਬਰਿ ਸਭ ਮੋਹਿ ਬਿਚਾਰਾ ॥
ਏ ਦੋਊ ਬੀਰ ਬਡੇ ਬਰਿਆਰਾ ॥
ਇਨ ਕਾ ਬਿਰੁਧ ਨਿਵਰਤ ਨ ਭਯਾ ॥
ਇਨੋ ਛਡਾਵਤ ਸਭ ਜਗੁ ਗਯਾ ॥੩੩੧॥
ਇਨੈ ਜੁਝਾਵਤ ਸਬ ਕੋਈ ਜੂਝਾ ॥
ਇਨ ਕਾ ਅੰਤ ਨ ਕਾਹੂ ਸੂਝਾ ॥
ਏ ਹੈ ਆਦਿ ਹਠੀ ਬਰਿਆਰਾ ॥
ਮਹਾਰਥੀ ਅਉ ਮਹਾ ਭਯਾਰਾ ॥੩੩੨॥
ਬਚਨੁ ਮਛਿੰਦ੍ਰ ਸੁਨਤ ਚੁਪ ਰਹਾ ॥
ਧਰਾ ਨਾਥ ਸਬਨਨ ਤਨ ਕਹਾ ॥
ਚਕ੍ਰਿਤ ਚਿਤ ਚਟਪਟ ਹ੍ਵੈ ਦਿਖਸਾ ॥
ਚਰਪਟ ਨਾਥ ਤਦਿਨ ਤੇ ਨਿਕਸਾ ॥੩੩੩॥
ਇਤਿ ਚਰਪਟ ਨਾਥ ਪ੍ਰਗਟਣੋ ਨਾਮਹ ॥