ਚੌਪਈ ॥

ਸੁਨਿ ਰਾਜਾ ਤੁਹਿ ਕਹੈ ਬਿਬੇਕਾ ॥

ਇਨ ਕਹ ਦ੍ਵੈ ਜਾਨਹੁ ਜਿਨਿ ਏਕਾ ॥

ਏ ਅਬਿਕਾਰ ਪੁਰਖ ਅਵਤਾਰੀ ॥

ਬਡੇ ਧਨੁਰਧਰ ਬਡੇ ਜੁਝਾਰੀ ॥੩੩੪॥

ਆਦਿ ਪੁਰਖ ਜਬ ਆਪ ਸੰਭਾਰਾ ॥

ਆਪ ਰੂਪ ਮੈ ਆਪ ਨਿਹਾਰਾ ॥

ਓਅੰਕਾਰ ਕਹ ਇਕਦਾ ਕਹਾ ॥

ਭੂਮਿ ਅਕਾਸ ਸਕਲ ਬਨਿ ਰਹਾ ॥੩੩੫॥

ਦਾਹਨ ਦਿਸ ਤੇ ਸਤਿ ਉਪਜਾਵਾ ॥

ਬਾਮ ਪਰਸ ਤੇ ਝੂਠ ਬਨਾਵਾ ॥

ਉਪਜਤ ਹੀ ਉਠਿ ਜੁਝੇ ਜੁਝਾਰਾ ॥

ਤਬ ਤੇ ਕਰਤ ਜਗਤ ਮੈ ਰਾਰਾ ॥੩੩੬॥

ਸਹੰਸ ਬਰਖ ਜੋ ਆਯੁ ਬਢਾਵੈ ॥

ਰਸਨਾ ਸਹਸ ਸਦਾ ਲੌ ਪਾਵੈ ॥

ਸਹੰਸ ਜੁਗਨ ਲੌ ਕਰੇ ਬਿਚਾਰਾ ॥

ਤਦਪਿ ਨ ਪਾਵਤ ਪਾਰ ਤੁਮਾਰਾ ॥੩੩੭॥

ਤੇਰੇ ਜੋਰਿ ਗੁੰਗਾ ਕਹਤਾ ॥

ਬਿਆਸ ਪਰਾਸਰ ਅਉ ਰਿਖਿ ਘਨੇ ॥

ਸਿੰਗੀ ਰਿਖਿ ਬਕਦਾਲਭ ਭਨੇ ॥

ਸਹੰਸ ਮੁਖਨ ਕਾ ਬ੍ਰਹਮਾ ਦੇਖਾ ॥

ਤਊ ਨ ਤੁਮਰਾ ਅੰਤੁ ਬਿਸੇਖਾ ॥੩੩੮॥

ਤੇਰਾ ਜੋਰੁ ॥

ਦੋਹਰਾ ॥

ਸਿੰਧੁ ਸੁਭਟ ਸਾਵੰਤ ਸਭ ਮੁਨਿ ਗੰਧਰਬ ਮਹੰਤ ॥

ਕੋਟਿ ਕਲਪ ਕਲਪਾਤ ਭੇ ਲਹ︀ਯੋ ਨ ਤੇਰੋ ਅੰਤ ॥੩੩੯॥

ਤੇਰੇ ਜੋਰ ਸੋ ਕਹੋ ॥

ਭੁਜੰਗ ਪ੍ਰਯਾਤ ਛੰਦ ॥

ਸੁਨੋ ਰਾਜ ਸਾਰਦੂਲ ਉਚਰੋ ਪ੍ਰਬੋਧੰ ॥

ਸੁਨੋ ਚਿਤ ਦੈ ਕੈ ਨ ਕੀਜੈ ਬਿਰੋਧੰ ॥

ਸੁ ਸ੍ਰੀ ਆਦ ਪੁਰਖੰ ਅਨਾਦੰ ਸਰੂਪੰ ॥

ਅਜੇਅੰ ਅਭੇਅੰ ਅਦਗੰ ਅਰੂਪੰ ॥੩੪੦॥

ਅਨਾਮੰ ਅਧਾਮੰ ਅਨੀਲੰ ਅਨਾਦੰ ॥

ਅਜੈਅੰ ਅਭੈਅੰ ਅਵੈ ਨਿਰ ਬਿਖਾਦੰ ॥

ਅਨੰਤੰ ਮਹੰਤੰ ਪ੍ਰਿਥੀਸੰ ਪੁਰਾਣੰ ॥

ਸੁ ਭਬ੍ਰਯੰ ਭਵਿਖ︀ਯੰ ਅਵੈਯੰ ਭਵਾਣੰ ॥੩੪੧॥

ਜਿਤੇ ਸਰਬ ਜੋਗੀ ਜਟੀ ਜੰਤ੍ਰ ਧਾਰੀ ॥

ਜਲਾਸ੍ਰੀ ਜਵੀ ਜਾਮਨੀ ਜਗਕਾਰੀ ॥

ਜਤੀ ਜੋਗ ਜੁਧੀ ਜਕੀ ਜ੍ਵਾਲ ਮਾਲੀ ॥

ਪ੍ਰਮਾਥੀ ਪਰੀ ਪਰਬਤੀ ਛਤ੍ਰਪਾਲੀ ॥੩੪੨॥

ਤੇਰਾ ਜੋਰੁ ॥

ਸਬੈ ਝੂਠੁ ਮਾਨੋ ਜਿਤੇ ਜੰਤ੍ਰ ਮੰਤ੍ਰੰ ॥

ਸਬੈ ਫੋਕਟੰ ਧਰਮ ਹੈ ਭਰਮ ਤੰਤ੍ਰੰ ॥

ਬਿਨਾ ਏਕ ਆਸੰ ਨਿਰਾਸੰ ਸਬੈ ਹੈ ॥

ਬਿਨਾ ਏਕ ਨਾਮ ਨ ਕਾਮੰ ਕਬੈ ਹੈ ॥੩੪੩॥

ਕਰੇ ਮੰਤ੍ਰ ਜੰਤ੍ਰੰ ਜੁ ਪੈ ਸਿਧ ਹੋਈ ॥

ਦਰੰ ਦ੍ਵਾਰ ਭਿਛ੍ਰਯਾ ਭ੍ਰਮੈ ਨਾਹਿ ਕੋਈ ॥

ਧਰੇ ਏਕ ਆਸਾ ਨਿਰਾਸੋਰ ਮਾਨੈ ॥

ਬਿਨਾ ਏਕ ਕਰਮੰ ਸਬੈ ਭਰਮ ਜਾਨੈ ॥੩੪੪॥

ਸੁਨ︀ਯੋ ਜੋਗਿ ਬੈਨੰ ਨਰੇਸੰ ਨਿਧਾਨੰ ॥

ਭ੍ਰਮਿਯੋ ਭੀਤ ਚਿਤੰ ਕੁਪ੍ਰਯੋ ਜੇਮ ਪਾਨੰ ॥

ਤਜੀ ਸਰਬ ਆਸੰ ਨਿਰਾਸੰ ਚਿਤਾਨੰ ॥

ਪੁਨਿਰ ਉਚਰੇ ਬਾਚ ਬੰਧੀ ਬਿਧਾਨੰ ॥੩੪੫॥