ਚੌਪਈ ॥
ਬਾਰਿਜ ਪ੍ਰਿਸਠਣੀ ਆਦਿ ਉਚਾਰ ॥
ਨਾਮ ਨਾਲਿ ਕੇ ਸਕਲ ਬਿਚਾਰ ॥
ਭੂਰਹ ਪ੍ਰਿਸਠਣਿ ਪੁਨਿ ਪਦ ਦੀਜੈ ॥
ਨਾਮ ਜਾਨ ਤੁਪਕ ਕੋ ਲੀਜੈ ॥੬੮੫॥
ਭੂਮਿ ਸਬਦ ਕੋ ਆਦਿ ਉਚਾਰੋ ॥
ਰੁਹ ਪ੍ਰਿਸਠਣਿ ਤੁਮ ਬਹੁਰਿ ਸਵਾਰੋ ॥
ਨਾਮ ਤੁਪਕ ਕੇ ਸਭ ਹੀ ਹੋਹੀ ॥
ਜੋ ਕੋਊ ਚਤੁਰ ਚੀਨ ਕਰ ਜੋਹੀ ॥੬੮੬॥
ਤਰੁ ਰੁਹ ਪ੍ਰਿਸਠਨਿ ਆਦਿ ਉਚਰੀਅਹੁ ॥
ਨਾਮ ਤੁਪਕ ਕੇ ਸਕਲ ਬਿਚਰੀਅਹੁ ॥
ਕਾਸਠ ਕੁੰਦਨੀ ਆਦਿ ਬਖਾਨੋ ॥
ਨਾਮ ਤੁਪਕ ਕੇ ਸਭ ਜੀਅ ਜਾਨੋ ॥੬੮੭॥
ਭੂਮਿ ਸਬਦ ਕਹੁ ਆਦਿ ਉਚਾਰਹੁ ॥
ਰੁਹ ਸੁ ਸਬਦ ਕੋ ਬਹੁਰ ਬਿਚਾਰਹੁ ॥
ਨਾਮ ਤੁਪਕ ਜੂ ਕੇ ਸਭ ਮਾਨਹੁ ॥
ਯਾ ਮੈ ਕਛੂ ਭੇਦ ਨਹੀ ਜਾਨਹੁ ॥੬੮੮॥
ਪ੍ਰਿਥੀ ਸਬਦ ਕੋ ਪ੍ਰਿਥਮੈ ਦੀਜੈ ॥
ਰੁਹ ਪਦ ਬਹੁਰਿ ਉਚਾਰਨ ਕੀਜੈ ॥
ਨਾਮ ਤੁਪਕ ਕੇ ਸਭ ਜੀਅ ਜਾਨੋ ॥
ਯਾ ਮੈ ਕਛੂ ਭੇਦ ਨਹੀ ਮਾਨੋ ॥੬੮੯॥
ਬਿਰਛ ਸਬਦ ਕੋ ਆਦਿ ਉਚਾਰੋ ॥
ਪ੍ਰਿਸਠਨਿ ਪਦ ਕਹਿ ਜੀਅ ਬਿਚਾਰੋ ॥
ਨਾਮ ਤੁਪਕ ਕੇ ਹੋਹਿ ਅਪਾਰਾ ॥
ਯਾ ਮੈ ਕਛੁ ਨ ਭੇਦ ਨਿਹਾਰਾ ॥੬੯੦॥
ਦ੍ਰੁਮਜ ਸਬਦ ਕੋ ਆਦਿ ਉਚਾਰੋ ॥
ਪ੍ਰਿਸਠਨਿ ਪਦ ਕਹਿ ਹੀਏ ਬਿਚਾਰੋ ॥
ਸਭ ਹੀ ਨਾਮ ਤੁਪਕ ਕੇ ਹੋਵੈ ॥
ਜਉ ਕੋਊ ਚਤੁਰ ਚਿਤ ਮੈ ਜੋਵੈ ॥੬੯੧॥
ਤਰੁ ਪਦ ਮੁਖ ਤੇ ਆਦਿ ਉਚਾਰੋ ॥
ਪ੍ਰਿਸਠਨਿ ਪਦ ਕੌ ਬਹੁਰਿ ਬਿਚਾਰੋ ॥
ਨਾਮ ਤੁਪਕ ਕੇ ਸਬ ਜੀਅ ਜਾਨੋ ॥
ਯਾ ਮੈ ਕਛੂ ਭੇਦ ਨਹੀ ਮਾਨੋ ॥੬੯੨॥
ਰੁਖ ਸਬਦ ਕੋ ਆਦਿ ਉਚਾਰੋ ॥
ਪ੍ਰਿਸਠਨਿ ਪਦ ਕਹਿ ਬਹੁਰਿ ਬਿਚਾਰੋ ॥
ਸਭ ਹੀ ਨਾਮ ਤੁਪਕ ਕੇ ਹੋਈ ॥
ਯਾ ਮੈ ਕਹੂੰ ਭੇਦ ਨਹੀ ਕੋਈ ॥੬੯੩॥
ਉਤਭੁਜ ਪਦ ਕੋ ਆਦਿ ਉਚਾਰੋ ॥
ਪ੍ਰਿਸਠਨਿ ਪਦ ਕਹਿ ਹੀਏ ਬਿਚਾਰੋ ॥
ਸਭ ਹੀ ਨਾਮ ਤੁਪਕ ਕੇ ਜਾਨੋ ॥
ਯਾ ਮੈ ਕਛੂ ਭੇਦ ਨਹੀ ਮਾਨੋ ॥੬੯੪॥
ਤਰੁ ਸੁਤ ਸਬਦ ਕੋ ਆਦਿ ਉਚਾਰੋ ॥
ਬਹੁਰਿ ਪ੍ਰਿਸਠਣੀ ਸਬਦ ਬਿਚਾਰੋ ॥
ਸਭ ਹੀ ਨਾਮ ਤੁਪਕ ਕੇ ਜਾਨੋ ॥
ਯਾ ਮੈ ਕਛੂ ਭੇਦ ਨ ਪਛਾਨੋ ॥੬੯੫॥
ਪਤ੍ਰੀ ਪਦ ਕੋ ਆਦਿ ਬਖਾਨੋ ॥
ਪ੍ਰਿਸਠਣਿ ਸਬਦ ਸੁ ਬਹੁਰਿ ਪ੍ਰਮਾਨੋ ॥
ਸਭ ਹੀ ਨਾਮ ਤੁਪਕ ਕੇ ਜਾਨਹੁ ॥
ਯਾ ਮੈ ਕਛੂ ਭੇਦ ਨਹੀ ਮਾਨਹੁ ॥੬੯੬॥
ਅੜਿਲ ॥
ਧਰਾਧਾਰ ਪਦ ਪ੍ਰਥਮ ਉਚਾਰਨ ਕੀਜੀਐ ॥
ਪ੍ਰਿਸਠਣਿ ਪਦ ਕੋ ਬਹੁਰਿ ਠਉਰ ਤਹ ਦੀਜੀਐ ॥
ਸਕਲ ਤੁਪਕ ਕੇ ਨਾਮ ਚਤੁਰ ਜੀ ਜਾਨੀਐ ॥
ਹੋ ਯਾ ਕੇ ਭੀਤਰ ਭੇਦ ਨੈਕ ਨਹੀ ਮਾਨੀਐ ॥੬੯੭॥
ਦੋਹਰਾ ॥
ਧਰਾਰਾਜ ਪ੍ਰਥਮੈ ਉਚਰਿ ਪੁਨਿ ਪ੍ਰਿਸਠਨਿ ਪਦ ਦੇਹੁ ॥
ਨਾਮ ਤੁਪਕ ਕੇ ਹੋਤ ਹੈ ਚੀਨ ਚਤੁਰ ਚਿਤਿ ਲੇਹੁ ॥੬੯੮॥
ਧਰਾ ਆਦਿ ਸਬਦ ਉਚਰਿ ਕੈ ਨਾਇਕ ਅੰਤ ਉਚਾਰ ॥
ਪ੍ਰਿਸਠ ਭਾਖਿ ਬੰਦੂਕ ਕੇ ਲੀਜਹੁ ਨਾਮ ਸੁ ਧਾਰ ॥੬੯੯॥