ਚੌਪਈ ॥
ਧਰਾ ਸਬਦ ਕੋ ਆਦਿ ਬਖਾਨਹੁ ॥
ਨਾਇਕ ਸਬਦ ਤਹਾ ਫੁਨਿ ਠਾਨਹੁ ॥
ਪ੍ਰਿਸਠਨਿ ਪਦ ਕੋ ਬਹੁਰਿ ਉਚਰੀਐ ॥
ਨਾਮ ਤੁਪਕ ਕੈ ਸਭੈ ਬਿਚਰੀਐ ॥੭੦੦॥
ਧਰਨੀ ਪਦ ਪ੍ਰਥਮੈ ਲਿਖਿ ਡਾਰੋ ॥
ਰਾਵ ਸਬਦ ਤਿਹ ਅੰਤਿ ਉਚਾਰੋ ॥
ਪ੍ਰਿਸਠਨਿ ਬਹੁਰਿ ਸਬਦ ਕੋ ਦੀਜੈ ॥
ਨਾਮ ਪਛਾਨ ਤੁਪਕ ਕੋ ਲੀਜੈ ॥੭੦੧॥
ਧਰਨੀਪਤਿ ਪਦ ਆਦਿ ਉਚਾਰੋ ॥
ਪ੍ਰਿਸਠਨਿ ਸਬਦਹਿ ਬਹੁਰਿ ਸਵਾਰੋ ॥
ਨਾਮ ਤੁਪਕ ਕੇ ਸਭ ਜੀਅ ਜਾਨੋ ॥
ਯਾ ਮੈ ਕਛੂ ਭੇਦ ਨਹੀ ਮਾਨੋ ॥੭੦੨॥
ਧਰਾਰਾਟ ਪਦ ਆਦਿ ਉਚਾਰੋ ॥
ਪ੍ਰਿਸਠਨਿ ਪਦ ਕੋ ਬਹੁਰਿ ਸੁ ਧਾਰੋ ॥
ਨਾਮ ਤੁਪਕ ਜਾਨੋ ਮਨ ਮਾਹੀ ॥
ਯਾ ਮੈ ਭੇਦ ਨੈਕ ਹੂੰ ਨਾਹੀ ॥੭੦੩॥
ਧਰਾਰਾਜ ਪੁਨਿ ਆਦਿ ਉਚਰੀਐ ॥
ਤਾਹਿ ਪ੍ਰਿਸਠਣੀ ਬਹੁਰਿ ਸੁ ਧਰੀਐ ॥
ਸਭ ਸ੍ਰੀ ਨਾਮ ਤੁਪਕ ਕੇ ਹੋਵਹਿ ॥
ਜਾ ਕੇ ਸਭ ਗੁਨਿਜਨ ਗੁਨ ਜੋਵਹਿ ॥੭੦੪॥
ਧਰਾ ਸਬਦ ਕੋ ਆਦਿ ਉਚਾਰੋ ॥
ਪ੍ਰਿਸਠਨਿ ਸਬਦ ਸੁ ਅੰਤਿ ਸੁ ਧਾਰੋ ॥
ਸਕਲ ਨਾਮ ਤੁਪਕ ਕੇ ਜਾਨੋ ॥
ਯਾ ਮੈ ਕਛੂ ਭੇਦ ਨਹੀ ਮਾਨੋ ॥੭੦੫॥
ਧਰਾ ਸਬਦ ਕੋ ਆਦਿ ਭਨੀਜੈ ॥
ਇੰਦ੍ਰ ਸਬਦ ਤਾ ਪਾਛੇ ਦੀਜੈ ॥
ਪ੍ਰਿਸਠਨਿ ਪਦ ਕੋ ਬਹੁਰਿ ਉਚਾਰੋ ॥
ਸਕਲ ਤੁਪਕ ਕੇ ਨਾਮ ਬੀਚਾਰੋ ॥੭੦੬॥
ਧਰਾ ਸਬਦ ਕੋ ਆਦਿ ਉਚਰੀਐ ॥
ਪਾਲਕ ਸਬਦ ਸੁ ਅੰਤਿ ਬਿਚਰੀਐ ॥
ਪ੍ਰਿਸਠਨਿ ਪਦ ਕੋ ਬਹੁਰਿ ਬਖਾਨੋ ॥
ਸਭ ਹੀ ਨਾਮ ਤੁਪਕ ਕੇ ਜਾਨੋ ॥੭੦੭॥
ਤਰੁਜ ਸਬਦ ਕੋ ਆਦਿ ਬਖਾਨੋ ॥
ਨਾਥ ਸਬਦ ਤਿਹ ਅੰਤਿ ਪ੍ਰਮਾਨੋ ॥
ਪ੍ਰਿਸਠਨਿ ਸਬਦ ਸੁ ਬਹੁਰਿ ਭਨੀਜੈ ॥
ਨਾਮ ਜਾਨ ਤੁਪਕ ਕੋ ਲੀਜੈ ॥੭੦੮॥
ਦ੍ਰੁਮਜ ਸਬਦ ਕੋ ਆਦਿ ਸੁ ਦੀਜੈ ॥
ਨਾਇਕ ਪਦ ਕੋ ਬਹੁਰਿ ਭਨੀਜੈ ॥
ਪ੍ਰਿਸਠਨਿ ਸਬਦ ਸੁ ਅੰਤਿ ਬਖਾਨਹੁ ॥
ਸਭ ਹੀ ਨਾਮ ਤੁਪਕ ਕੇ ਮਾਨਹੁ ॥੭੦੯॥
ਫਲ ਪਦ ਆਦਿ ਉਚਾਰਨ ਕੀਜੈ ॥
ਤਾ ਪਾਛੇ ਨਾਇਕ ਪਦ ਦੀਜੈ ॥
ਪੁਨਿ ਪ੍ਰਿਸਠਨਿ ਤੁਮ ਸਬਦ ਉਚਾਰੋ ॥
ਨਾਮ ਤੁਪਕ ਕੇ ਸਕਲ ਬਿਚਾਰੋ ॥੭੧੦॥
ਤਰੁਜ ਸਬਦ ਕੋ ਆਦਿ ਉਚਰੀਐ ॥
ਰਾਜ ਸਬਦ ਕੋ ਬਹੁਰਿ ਸੁ ਧਰੀਐ ॥
ਤਾ ਪਾਛੇ ਪ੍ਰਿਸਠਨਿ ਪਦ ਦੀਜੈ ॥
ਨਾਮ ਤੁਫੰਗ ਜਾਨ ਜੀਅ ਲੀਜੈ ॥੭੧੧॥
ਧਰਨੀਜਾ ਪਦ ਆਦਿ ਭਨਿਜੈ ॥
ਰਾਟ ਸਬਦ ਤਾ ਪਾਛੇ ਦਿਜੈ ॥
ਪ੍ਰਿਸਠਨਿ ਪਦ ਕੋ ਅੰਤਿ ਬਖਾਨੋ ॥
ਨਾਮ ਤੁਪਕ ਸਭ ਭੇਦ ਨ ਮਾਨੋ ॥੭੧੨॥
ਬ੍ਰਿਛਜ ਸਬਦ ਕੋ ਆਦਿ ਭਨੀਜੈ ॥
ਤਾ ਪਾਛੈ ਰਾਜਾ ਪਦ ਦੀਜੈ ॥
ਪ੍ਰਿਸਠਨਿ ਸਬਦ ਸੁ ਅੰਤਿ ਉਚਾਰੋ ॥
ਨਾਮ ਤੁਪਕ ਕੇ ਸਕਲ ਬਿਚਾਰੋ ॥੭੧੩॥
ਤਰੁ ਰੁਹ ਅਨੁਜ ਆਦਿ ਪਦ ਦੀਜੈ ॥
ਨਾਇਕ ਪਦ ਕੋ ਬਹੁਰਿ ਭਨੀਜੈ ॥
ਪ੍ਰਿਸਠਨਿ ਸਬਦ ਅੰਤ ਕੋ ਦੀਨੇ ॥
ਨਾਮ ਤੁਪਕ ਕੇ ਹੋਹਿੰ ਨਵੀਨੇ ॥੭੧੪॥
ਦੋਹਰਾ ॥
ਤਰੁ ਰੁਹ ਪ੍ਰਿਸਠਨਿ ਪ੍ਰਥਮ ਹੀ ਮੁਖ ਤੇ ਕਰੌ ਉਚਾਰ ॥
ਨਾਮ ਤੁਪਕ ਕੇ ਹੋਤ ਹੈ ਚੀਨਿ ਚਤੁਰ ਨਿਰਧਾਰ ॥੭੧੫॥
ਸੁਕਬਿ ਬਕਤ੍ਰ ਤੇ ਕੁੰਦਣੀ ਪ੍ਰਥਮੈ ਕਰੋ ਉਚਾਰ ॥
ਨਾਮ ਤੁਪਕ ਕੇ ਹੋਤ ਹੈ ਲੀਜਹੁ ਸੁਮਤਿ ਸਵਾਰ ॥੭੧੬॥