ਚੌਪਈ ॥
ਅਰੁਣ ਤਰੰਗਨਿ ਆਦਿ ਉਚਾਰੋ ॥
ਜਾ ਚਰ ਕਹਿ ਨਾਇਕ ਪਦ ਡਾਰੋ ॥
ਸਤ੍ਰੁ ਸਬਦ ਕਹੁ ਬਹੁਰਿ ਭਣਿਜੈ ॥
ਸਕਲ ਤੁਪਕ ਕੇ ਨਾਮ ਕਹਿਜੈ ॥੯੧੨॥
ਆਰਕਤਾ ਜਲਨਿਨਿ ਪਦ ਭਾਖੋ ॥
ਜਾ ਚਰ ਕਹਿ ਨਾਇਕ ਪਦ ਰਾਖੋ ॥
ਸਤ੍ਰੁ ਸਬਦ ਕਹੁ ਬਹੁਰਿ ਭਣਿਜੈ ॥
ਸਭ ਸ੍ਰੀ ਨਾਮ ਤੁਪਕ ਲਖਿ ਲਿਜੈ ॥੯੧੩॥
ਅਰੁਣ ਅੰਬੁਨਿਨਿ ਆਦਿ ਬਖਾਨਹੁ ॥
ਜਾ ਚਰ ਕਹਿ ਪਤਿ ਸਬਦ ਪ੍ਰਮਾਨਹੁ ॥
ਸਤ੍ਰੁ ਸਬਦ ਕਹੁ ਬਹੁਰਿ ਉਚਾਰੋ ॥
ਨਾਮ ਤੁਪਕ ਕੇ ਸਕਲ ਬਿਚਾਰੋ ॥੯੧੪॥
ਅਰੁਣ ਪਾਨਿਨੀ ਆਦਿ ਭਣਿਜੈ ॥
ਜਾ ਚਰ ਕਹਿ ਨਾਇਕ ਪਦ ਦਿਜੈ ॥
ਅਰਿ ਪਦ ਤਾ ਕੇ ਅੰਤਿ ਬਖਾਨੋ ॥
ਨਾਮ ਤੁਪਕ ਕੇ ਸਭ ਜੀਅ ਜਾਨੋ ॥੯੧੫॥
ਅਰੁਣ ਜਲਨਿਨੀ ਆਦਿ ਬਖਾਨਹੁ ॥
ਜਾ ਚਰ ਕਹਿ ਪਤਿ ਸਬਦ ਪ੍ਰਮਾਨਹੁ ॥
ਸਤ੍ਰੁ ਸਬਦ ਕੋ ਬਹੁਰਿ ਭਣਿਜੈ ॥
ਨਾਮ ਤੁਪਕ ਕੇ ਸਭ ਲਖਿ ਲਿਜੈ ॥੯੧੬॥
ਅਰੁਣ ਨੀਰਨਿਨਿ ਆਦਿ ਉਚਾਰੋ ॥
ਜਾ ਚਰ ਕਹਿ ਨਾਇਕ ਪਦ ਡਾਰੋ ॥
ਸਤ੍ਰੁ ਸਬਦ ਕਹੁ ਬਹੁਰਿ ਬਖਾਨਹੁ ॥
ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥੯੧੭॥
ਸਤਦ੍ਰਵਨਿਨੀ ਪ੍ਰਿਥਮ ਪ੍ਰਕਾਸੋ ॥
ਜਾ ਚਰ ਕਹਿ ਨਾਇਕ ਪਦ ਰਾਖੋ ॥
ਅਰਿ ਪਦ ਤਾ ਕੇ ਅੰਤਿ ਉਚਰੀਐ ॥
ਸਕਲ ਤੁਪਕ ਕੇ ਨਾਮ ਬਿਚਰੀਐ ॥੯੧੮॥
ਸਤ ਪ੍ਰਵਾਹਨਿਨਿ ਆਦਿ ਬਖਾਨਹੁ ॥
ਜਾ ਚਰ ਕਹਿ ਨਾਇਕ ਪਦ ਠਾਨਹੁ ॥
ਸਤ੍ਰੁ ਸਬਦ ਕਹੁ ਬਹੁਰਿ ਉਚਾਰੋ ॥
ਨਾਮ ਤੁਪਕ ਕੇ ਸਕਲ ਬਿਚਾਰੋ ॥੯੧੯॥
ਸਹਸ ਨਾਰਨਿਨਿ ਆਦਿ ਬਖਾਨੋ ॥
ਜਾ ਚਰ ਕਹਿ ਪਤਿ ਸਬਦ ਪ੍ਰਮਾਨੋ ॥
ਸਤ੍ਰੁ ਸਬਦ ਕੇ ਬਹੁਰਿ ਭਣਿਜੈ ॥
ਨਾਮ ਤੁਪਕ ਕੇ ਸਭ ਲਹਿ ਲਿਜੈ ॥੯੨੦॥
ਅੜਿਲ ॥
ਸਤ ਦ੍ਰਵਨਨਿਨਿ ਆਦਿ ਉਚਾਰਨ ਕੀਜੀਐ ॥
ਜਾ ਚਰ ਕਹਿ ਕੈ ਨਾਥ ਸਬਦ ਕਹੁ ਦੀਜੀਐ ॥
ਰਿਪੁ ਪਦ ਕੋ ਤਾ ਕੇ ਪੁਨਿ ਅੰਤਿ ਬਖਾਨੀਐ ॥
ਹੋ ਸਕਲ ਤੁਪਕ ਕੇ ਨਾਮ ਸੁਬੁਧਿ ਪਛਾਨੀਐ ॥੯੨੧॥