ਚੌਪਈ ॥

ਸਤ ਪ੍ਰਵਾਹਨਿਨਿ ਪ੍ਰਥਮ ਬਖਾਨਹੁ ॥

ਜਾ ਚਰ ਕਹਿ ਪਤਿ ਸਬਦ ਪ੍ਰਮਾਨਹੁ ॥

ਸਤ੍ਰੁ ਸਬਦ ਕਹੁ ਬਹੁਰਿ ਭਣਿਜੈ ॥

ਨਾਮ ਤੁਪਕ ਕੇ ਸਭ ਲਹਿ ਲਿਜੈ ॥੯੨੨॥

ਸਤਾ ਗਾਮਿਨੀ ਪ੍ਰਥਮ ਭਣਿਜੈ ॥

ਜਾ ਚਰ ਕਹਿ ਨਾਇਕ ਪਦ ਦਿਜੈ ॥

ਸਤ੍ਰੁ ਸਬਦ ਕਹੁ ਬਹੁਰਿ ਬਖਾਨਹੁ ॥

ਸਕਲ ਤੁਪਕ ਕੇ ਨਾਮ ਪ੍ਰਮਾਨਹੁ ॥੯੨੩॥

ਸਤ ਤਰੰਗਨਨਿ ਆਦਿ ਉਚਾਰੋ ॥

ਜਾ ਚਰ ਕਹਿ ਨਾਇਕ ਪਦ ਡਾਰੋ ॥

ਅੰਤਿ ਸਬਦ ਤਾ ਕੇ ਅਰਿ ਕਹੀਐ ॥

ਨਾਮ ਤੁਪਕ ਕੇ ਸਭ ਜੀਅ ਲਹੀਐ ॥੯੨੪॥

ਭੂਮਿ ਸਬਦ ਕੋ ਆਦਿ ਬਖਾਨੋ ॥

ਜਾ ਚਰ ਕਹਿ ਪਤਿ ਸਬਦ ਪ੍ਰਮਾਨੋ ॥

ਸਤ੍ਰੁ ਸਬਦ ਕੋ ਬਹੁਰਿ ਉਚਾਰਹੁ ॥

ਨਾਮ ਤੁਪਕ ਕੇ ਸਕਲ ਬੀਚਾਰਹੁ ॥੯੨੫॥

ਆਦਿ ਬਿਆਸਨਿਨੀ ਪਦ ਭਾਖੋ ॥

ਜਾ ਚਰ ਕਹਿ ਨਾਇਕ ਪਦ ਰਾਖੋ ॥

ਸਤ੍ਰੁ ਸਬਦ ਕੋ ਬਹੁਰਿ ਬਖਾਨਹੁ ॥

ਸਕਲ ਤੁਪਕ ਕੇ ਨਾਮ ਪਛਾਨਹੁ ॥੯੨੬॥

ਬਿਅਹਨਨੀ ਸਬਦਾਦਿ ਭਣਿਜੈ ॥

ਜਾ ਚਰ ਕਹਿ ਨਾਇਕ ਪਦ ਦਿਜੈ ॥

ਸਤ੍ਰੁ ਸਬਦ ਕਹੁ ਬਹੁਰਿ ਉਚਾਰਹੁ ॥

ਸਕਲ ਤੁਪਕ ਕੇ ਨਾਮ ਬਿਚਾਰਹੁ ॥੯੨੭॥

ਪਾਸ ਸਕਤਿਨਨਿ ਆਦਿ ਉਚਰੀਐ ॥

ਜਾ ਚਰ ਕਹਿ ਨਾਇਕ ਪਦ ਧਰੀਐ ॥

ਰਿਪੁ ਪਦ ਤਾ ਕੇ ਅੰਤਿ ਭਣਿਜੈ ॥

ਸਕਲ ਤੁਪਕ ਕੇ ਨਾਮ ਕਹਿਜੈ ॥੯੨੮॥

ਪਾਸ ਨਾਸਨਿਨਿ ਆਦਿ ਬਖਨੀਐ ॥

ਜਾ ਚਰ ਕਹਿ ਨਾਇਕ ਪਦ ਠਨੀਐ ॥

ਸਤ੍ਰੁ ਸਬਦ ਕੋ ਬਹੁਰਿ ਉਚਰੀਐ ॥

ਸਕਲ ਤੁਪਕ ਕੇ ਨਾਮ ਬਿਚਰੀਐ ॥੯੨੯॥

ਬਰੁਣਾਇਧ ਨਾਸਨਨਿ ਬਖਾਨਹੁ ॥

ਜਾ ਚਰ ਕਹਿ ਨਾਇਕ ਪਦ ਠਾਨਹੁ ॥

ਸਤ੍ਰੁ ਸਬਦ ਕੋ ਬਹੁਰਿ ਭਣਿਜੈ ॥

ਸਕਲ ਤੁਪਕ ਕੇ ਨਾਮ ਕਹਿਜੈ ॥੯੩੦॥

ਜਲਿਸਨ ਆਯੁਧ ਨਾਮ ਕਹੀਜੈ ॥

ਜਾ ਚਰ ਕਹਿ ਨਾਇਕ ਪਦ ਦੀਜੈ ॥

ਸਤ੍ਰੁ ਸਬਦ ਕੋ ਬਹੁਰਿ ਬਖਾਨਹੁ ॥

ਸਕਲ ਤੁਪਕ ਕੇ ਨਾਮ ਪ੍ਰਮਾਨਹੁ ॥੯੩੧॥

ਅੜਿਲ ॥

ਸਕਲ ਪਾਸਿ ਲੈ ਨਾਮ ਨਾਸਨਿਨਿ ਭਾਖੀਐ ॥

ਜਾ ਚਰ ਕਹਿ ਕੈ ਨਾਥ ਬਹੁਰਿ ਪਦ ਰਾਖੀਐ ॥

ਸਤ੍ਰੁ ਸਬਦ ਕਹੁ ਤਾ ਕੇ ਅੰਤਿ ਬਖਾਨੀਐ ॥

ਹੋ ਸਕਲ ਤੁਪਕ ਕੇ ਨਾਮ ਸੁਬੁਧਿ ਪਛਾਨੀਐ ॥੯੩੨॥

ਰਾਵਿਨਨੀ ਸਬਦਾਦਿ ਬਖਾਨਨ ਕੀਜੀਐ ॥

ਜਾ ਚਰ ਕਹਿ ਕੈ ਨਾਥ ਸਬਦ ਪੁਨਿ ਦੀਜੀਐ ॥

ਸਤ੍ਰੁ ਸਬਦ ਕਹੁ ਤਾ ਕੇ ਅੰਤਿ ਬਖਾਨੀਐ ॥

ਹੋ ਸਕਲ ਤੁਪਕ ਕੇ ਨਾਮ ਸੁਬੀਰ ਪਛਾਨੀਐ ॥੯੩੩॥

ਚੌਪਈ ॥

ਰਾਵਿਨੀਨਿ ਸਬਦਾਦਿ ਭਣਿਜੈ ॥

ਜਾ ਚਰ ਕਹਿ ਪਤਿ ਸਬਦ ਕਹਿਜੈ ॥

ਸਤ੍ਰੁ ਸਬਦ ਕਹੁ ਬਹੁਰਿ ਬਖਾਨਹੁ ॥

ਸਕਲ ਤੁਪਕ ਕੇ ਨਾਮ ਪਛਾਨਹੁ ॥੯੩੪॥

ਚੰਦ੍ਰ ਭਗਨਿਨਿ ਆਦਿ ਬਖਾਨਹੁ ॥

ਜਾ ਚਰ ਕਹਿ ਪਤਿ ਸਬਦ ਪ੍ਰਮਾਨਹੁ ॥

ਸਤ੍ਰੁ ਸਬਦ ਕਹੁ ਬਹੁਰਿ ਉਚਾਰਹੁ ॥

ਨਾਮ ਤੁਪਕ ਕੇ ਸਕਲ ਬਿਚਾਰਹੁ ॥੯੩੫॥

ਸਸਿ ਭਗਨਿਨਿ ਸਬਦਾਦਿ ਬਖਾਨੋ ॥

ਜਾ ਚਰ ਕਹਿ ਪਤਿ ਸਬਦ ਪ੍ਰਮਾਨੋ ॥

ਸਤ੍ਰੁ ਸਬਦ ਕਹੁ ਬਹੁਰਿ ਭਣਿਜੈ ॥

ਨਾਮ ਤੁਪਕ ਕੇ ਸਭ ਲਹਿ ਲਿਜੈ ॥੯੩੬॥

ਚੰਦ੍ਰਨੁਜਨਿਨਿ ਆਦਿ ਬਖਾਨਹੁ ॥

ਜਾ ਚਰ ਕਹਿ ਪਤਿ ਸਬਦ ਸੁ ਠਾਨਹੁ ॥

ਸਤ੍ਰੁ ਸਬਦ ਕਹੁ ਬਹੁਰੋ ਧਰੀਐ ॥

ਨਾਮ ਤੁਪਕ ਕੇ ਸਕਲ ਬਿਚਰੀਐ ॥੯੩੭॥

ਅੜਿਲ ॥

ਸਸਿ ਅਨੁਜਨਿਨੀ ਆਦਿ ਉਚਾਰਨ ਕੀਜੀਐ ॥

ਜਾ ਚਰ ਕਹਿ ਕੈ ਨਾਥ ਸਬਦ ਕੋ ਦੀਜੀਐ ॥

ਸਤ੍ਰੁ ਸਬਦ ਕਹੁ ਤਾ ਕੇ ਅੰਤਿ ਬਖਾਨੀਐ ॥

ਹੋ ਸਕਲ ਤੁਪਕ ਕੇ ਨਾਮ ਸੁਬੁਧਿ ਪ੍ਰਮਾਨੀਐ ॥੯੩੮॥

ਚੌਪਈ ॥

ਮਯੰਕ ਅਨੁਜਨਿਨਿ ਆਦਿ ਬਖਾਨਹੁ ॥

ਜਾ ਚਰ ਕਹਿ ਪਤਿ ਸਬਦ ਪ੍ਰਮਾਨਹੁ ॥

ਅਰਿ ਪਦ ਅੰਤਿ ਤਵਨ ਕੇ ਦਿਜੈ ॥

ਨਾਮ ਤੁਪਕ ਕੇ ਸਭ ਲਹਿ ਲਿਜੈ ॥੯੩੯॥