ਚੌਪਈ ॥

ਅਜ ਅਨੁਜਨਨਿਨਿ ਆਦਿ ਕਹਿਜੈ ॥

ਜਾ ਚਰ ਕਹਿ ਪਤਿ ਸਬਦ ਭਣਿਜੈ ॥

ਸਤ੍ਰੁ ਸਬਦ ਕਹੁ ਅੰਤਿ ਉਚਾਰਹੁ ॥

ਸਕਲ ਤੁਪਕ ਕੇ ਨਾਮ ਬਿਚਾਰਹੁ ॥੯੪੧॥

ਨਿਸਿਸ ਅਨੁਜਨਨਿਨਿ ਆਦਿ ਬਖਾਨਹੁ ॥

ਜਾ ਚਰ ਕਹਿ ਪਤਿ ਸਬਦਿ ਪ੍ਰਮਾਨਹੁ ॥

ਸਤ੍ਰੁ ਸਬਦ ਕੋ ਬਹੁਰਿ ਉਚਰੀਐ ॥

ਸਕਲ ਤੁਪਕ ਕੇ ਨਾਮ ਬਿਚਰੀਐ ॥੯੪੨॥

ਨਿਸਿ ਇਸਰਨਨਿਨਿ ਆਦਿ ਕਹਿਜੈ ॥

ਜਾ ਚਰ ਕਹਿ ਪਤਿ ਸਬਦ ਭਣਿਜੈ ॥

ਸਤ੍ਰੁ ਸਬਦ ਕਹੁ ਬਹੁਰਿ ਬਖਾਨਹੁ ॥

ਸਕਲ ਤੁਪਕ ਕੇ ਨਾਮ ਪਛਾਨਹੁ ॥੯੪੩॥

ਰੈਨਾਧਿਪਨੀ ਆਦਿ ਬਖਾਨੋ ॥

ਜਾ ਚਰ ਕਹਿ ਨਾਇਕ ਪਦ ਠਾਨੋ ॥

ਸਤ੍ਰੁ ਸਬਦ ਕਹੁ ਬਹੁਰਿ ਭਣਿਜੈ ॥

ਨਾਮ ਤੁਪਕ ਕੇ ਸਭ ਲਖਿ ਲਿਜੈ ॥੯੪੪॥

ਰੈਨ ਰਾਟਨਿਨਿ ਆਦਿ ਉਚਰੀਐ ॥

ਜਾ ਚਰ ਕਹਿ ਨਾਇਕ ਪਦ ਧਰੀਐ ॥

ਸਤ੍ਰੁ ਸਬਦ ਕਹੁ ਬਹੁਰਿ ਬਖਾਨਹੁ ॥

ਨਾਮ ਤੁਪਕ ਕੇ ਸਭ ਜੀਅ ਜਾਨਹੁ ॥੯੪੫॥

ਰੈਨਰਾਜਨੀ ਆਦਿ ਕਹਿਜੈ ॥

ਜਾ ਚਰ ਕਹਿ ਪਤਿ ਸਬਦ ਭਣਿਜੈ ॥

ਤਾ ਕੇ ਅੰਤਿ ਸਤ੍ਰੁ ਪਦ ਕਹੀਐ ॥

ਨਾਮ ਤੁਪਕ ਕੇ ਸਭ ਜੀਅ ਲਹੀਐ ॥੯੪੬॥

ਨਿਸ ਨਾਇਕਨਿਨਿ ਆਦਿ ਉਚਰੀਐ ॥

ਸੂਨ ਉਚਰਿ ਚਰ ਪਤਿ ਪਦ ਡਰੀਐ ॥

ਅਰਿ ਪਦ ਤਾ ਕੇ ਅੰਤਿ ਬਖਾਨਹੁ ॥

ਸਕਲ ਤੁਪਕ ਕੇ ਨਾਮ ਪ੍ਰਮਾਨਹੁ ॥੯੪੭॥

ਨਿਸਿਇਸਨੀ ਸਬਦਾਦਿ ਬਖਾਨੋ ॥

ਜਾ ਚਰ ਕਹਿ ਨਾਇਕ ਪਦ ਠਾਨੋ ॥

ਸਤ੍ਰੁ ਸਬਦ ਕਹੁ ਬਹੁਰਿ ਉਚਾਰਹੁ ॥

ਸੁਕਬਿ ਤੁਪਕ ਕੇ ਨਾਮ ਬਿਚਾਰਹੁ ॥੯੪੮॥

ਨਿਸਿ ਪਤਿਨਿਨਿ ਸਬਦਾਦਿ ਉਚਰੀਐ ॥

ਸੁਤ ਚਰ ਅਰਿ ਅੰਤਹਿ ਪਦ ਧਰੀਐ ॥

ਸਤ੍ਰੁ ਸਬਦ ਕਹੁ ਅੰਤਿ ਬਖਾਨਹੁ ॥

ਸੁਕਬਿ ਤੁਪਕ ਕੇ ਨਾਮ ਪਛਾਨਹੁ ॥੯੪੯॥

ਨਿਸ ਧਨਿਨੀ ਸਬਦਾਦਿ ਕਹਿਜੈ ॥

ਜਾ ਚਰ ਕਹਿ ਅਰਿ ਪਦਹਿ ਭਣਿਜੈ ॥

ਸਤ੍ਰੁ ਸਬਦ ਕਹੁ ਬਹੁਰਿ ਬਖਾਨਹੁ ॥

ਨਾਮ ਤੁਪਕ ਕੇ ਸਭ ਜੀਅ ਜਾਨਹੁ ॥੯੫੦॥

ਰੈਨ ਨਾਇਕਨਿ ਆਦਿ ਸੁ ਕਹੀਐ ॥

ਜਾ ਚਰ ਕਹਿ ਪਤਿ ਪਦ ਦੈ ਰਹੀਐ ॥

ਤਾ ਕੇ ਅੰਤਿ ਸਤ੍ਰੁ ਪਦ ਭਾਖਹੁ ॥

ਨਾਮ ਤੁਪਕ ਕੇ ਸਭ ਲਖਿ ਰਾਖਹੁ ॥੯੫੧॥

ਨਿਸ ਚਰਨਿਨਿ ਪ੍ਰਥਮੈ ਪਦ ਭਾਖਹੁ ॥

ਸੁਤ ਚਰ ਕਹਿ ਨਾਇਕ ਪੁਨਿ ਰਾਖਹੁ ॥

ਸਤ੍ਰੁ ਸਬਦ ਕਹੁ ਬਹੁਰਿ ਬਖਾਨਹੁ ॥

ਸਕਲ ਤੁਪਕ ਕੇ ਨਾਮ ਪਛਾਨਹੁ ॥੯੫੨॥

ਆਦਿ ਨਿਸਾਚਰਿਨਨਿ ਕਹੁ ਭਾਖੋ ॥

ਸੁਤ ਚਰ ਕਹਿ ਨਾਇਕ ਪਦ ਰਾਖੋ ॥

ਸਤ੍ਰੁ ਸਬਦ ਕਹੁ ਬਹੁਰਿ ਭਣਿਜੈ ॥

ਸਕਲ ਤੁਪਕ ਕੇ ਨਾਮ ਕਹਿਜੈ ॥੯੫੩॥

ਰੈਨ ਰਮਨਿ ਸਬਦਾਦਿ ਭਣਿਜੈ ॥

ਸੁਤ ਚਰ ਕਹਿ ਪਤਿ ਸਬਦ ਕਹਿਜੈ ॥

ਸਤ੍ਰੁ ਸਬਦ ਕੋ ਅੰਤਿ ਬਖਾਨਹੁ ॥

ਸਕਲ ਤੁਪਕ ਕੇ ਨਾਮ ਪ੍ਰਮਾਨਹੁ ॥੯੫੪॥

ਰੈਨ ਰਾਜਨਿਨਿ ਪ੍ਰਥਮ ਉਚਾਰੋ ॥

ਸੁਤ ਚਰ ਕਹਿ ਪਤਿ ਪਦਹਿ ਸਵਾਰੋ ॥

ਤਾ ਕੇ ਅੰਤਿ ਸਤ੍ਰੁ ਪਦ ਕਹੀਐ ॥

ਨਾਮ ਤੁਪਕ ਕੇ ਸਭ ਹੀ ਲਹੀਐ ॥੯੫੫॥

ਨਿਸਾਰਵਨਿਨਿ ਆਦਿ ਭਣਿਜੈ ॥

ਸੁਤ ਚਰ ਕਹਿ ਪਤਿ ਸਬਦ ਧਰਿਜੈ ॥

ਸਤ੍ਰੁ ਸਬਦ ਤਾ ਪਾਛੇ ਕਹੀਐ ॥

ਸਭ ਸ੍ਰੀ ਨਾਮ ਤੁਪਕ ਕੇ ਲਹੀਐ ॥੯੫੬॥

ਦਿਨ ਅਰਿ ਰਵਨਿਨਿ ਆਦਿ ਉਚਾਰੋ ॥

ਸੁਤ ਚਰ ਕਹਿ ਪਤਿ ਸਬਦ ਬਿਚਾਰੋ ॥

ਤਾ ਕੇ ਅੰਤਿ ਸਤ੍ਰੁ ਪਦ ਭਾਖੋ ॥

ਨਾਮ ਤੁਪਕ ਜੂ ਕੇ ਲਖਿ ਰਾਖੋ ॥੯੫੭॥

ਹਰਿਜ ਅਰਿ ਰਵਨਿਨਿ ਆਦਿ ਬਖਾਨੋ ॥

ਸੁਤ ਚਰ ਕਹਿ ਪਤਿ ਸਬਦ ਪ੍ਰਮਾਨੋ ॥

ਤਾ ਕੇ ਅੰਤਿ ਸਤ੍ਰੁ ਪਦ ਕਹੋ ॥

ਸਭ ਸ੍ਰੀ ਨਾਮ ਤੁਪਕ ਕੇ ਲਹੋ ॥੯੫੮॥

ਤਿਮ੍ਰਿਯਰਿ ਸੋ ਰਵਨਨਿ ਪਦ ਕਹੀਐ ॥

ਸੁਤ ਚਰ ਕਹਿ ਨਾਇਕ ਪਦ ਗਹੀਐ ॥

ਸਤ੍ਰੁ ਸਬਦ ਤਿਹ ਅੰਤਿ ਕਹਿਜੈ ॥

ਨਾਮ ਤੁਪਕ ਕੇ ਸਭ ਲਹਿ ਲਿਜੈ ॥੯੫੯॥

ਹਰਿਜਰਿ ਰਵਨਿਨਿ ਆਦਿ ਬਖਾਨੋ ॥

ਜਾ ਚਰ ਕਹਿ ਨਾਇਕ ਪਦ ਠਾਨੋ ॥

ਸਤ੍ਰੁ ਸਬਦ ਕਹੁ ਬਹੁਰਿ ਉਚਰੀਐ ॥

ਨਾਮ ਤੁਪਕ ਕੇ ਸੁਕਬਿ ਬਿਚਰੀਐ ॥੯੬੦॥

ਰਵਿਜਰਿ ਰਵਨਿਨਿ ਆਦਿ ਬਖਾਨਹੁ ॥

ਜਾ ਚਰ ਕਹਿ ਪਤਿ ਸਬਦ ਪ੍ਰਮਾਨਹੁ ॥

ਸਤ੍ਰੁ ਸਬਦ ਕਹੁ ਬਹੁਰੋ ਭਾਖਹੁ ॥

ਸਭ ਸ੍ਰੀ ਨਾਮ ਤੁਪਕ ਲਖਿ ਰਾਖਹੁ ॥੯੬੧॥

ਭਾਨੁਜ ਅਰਿ ਕਹਿ ਰਵਨਿ ਭਨੀਜੈ ॥

ਜਾ ਚਰ ਕਹਿ ਨਾਇਕ ਪਦ ਦੀਜੈ ॥

ਸਤ੍ਰੁ ਸਬਦ ਕਹੁ ਬਹੁਰਿ ਬਖਾਨਹੁ ॥

ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥੯੬੨॥

ਸੂਰਜਰਿ ਰਵਨਿ ਆਦਿ ਪਦ ਕਹੀਐ ॥

ਜਾ ਚਰ ਕਹਿ ਨਾਇਕ ਪਦ ਗਹੀਐ ॥

ਸਤ੍ਰੁ ਸਬਦ ਕੋ ਬਹੁਰਿ ਉਚਾਰੋ ॥

ਨਾਮ ਤੁਪਕ ਕੇ ਸਭ ਜੀਅ ਧਾਰੋ ॥੯੬੩॥

ਭਾਨੁਜਾਰਿ ਰਵਨਿਨਿ ਪਦ ਭਾਖੋ ॥

ਸੁਤ ਚਰ ਕਹਿ ਪਤਿ ਪਦ ਪੁਨਿ ਰਾਖੋ ॥

ਸਤ੍ਰੁ ਸਬਦ ਕਹੁ ਬਹੁਰਿ ਬਖਾਨਹੁ ॥

ਨਾਮ ਤੁਪਕ ਕੇ ਸਕਲ ਪ੍ਰਮਾਨਹੁ ॥੯੬੪॥

ਅੜਿਲ ॥

ਦਿਨਧੁਜ ਅਰਿ ਰਵਨਿਨਿ ਕੋ ਆਦਿ ਉਚਾਰੀਐ ॥

ਜਾ ਚਰ ਕਹਿ ਕੈ ਨਾਥ ਸਬਦ ਦੇ ਡਾਰੀਐ ॥

ਸਤ੍ਰੁ ਸਬਦ ਕੋ ਤਾ ਕੇ ਅੰਤਿ ਬਖਾਨੀਐ ॥

ਹੋ ਸਕਲ ਤੁਪਕ ਕੇ ਨਾਮ ਪ੍ਰਬੀਨ ਪ੍ਰਮਾਨੀਐ ॥੯੬੫॥

ਦਿਨਰਾਜਿ ਅਰਿ ਰਵਨਿਨੀ ਸੁ ਆਦਿ ਬਖਾਨੀਐ ॥

ਜਾ ਚਰ ਕਹਿ ਕੈ ਨਾਥ ਸਬਦ ਪੁਨਿ ਠਾਨੀਐ ॥

ਸਤ੍ਰੁ ਸਬਦ ਕਹੁ ਤਾ ਕੇ ਅੰਤਿ ਉਚਾਰੀਐ ॥

ਹੋ ਸਕਲ ਤੁਪਕ ਕੇ ਨਾਮ ਸੁਬੁਧ ਬਿਚਾਰੀਐ ॥੯੬੬॥