ਚੌਪਈ ॥

ਦਿਨਿਸ ਅਰਿ ਰਵਨਿਨਿ ਆਦਿ ਉਚਾਰੋ ॥

ਜਾ ਚਰ ਕਹਿ ਨਾਇਕ ਪਦ ਡਾਰੋ ॥

ਸਤ੍ਰੁ ਸਬਦ ਕਹੁ ਪੁਨਿ ਕਹਿ ਲੀਜੈ ॥

ਨਾਮ ਤੁਪਕ ਕੇ ਸਕਲ ਪਤੀਜੈ ॥੯੬੭॥

ਤਮ ਅਰਿ ਜਰਿ ਰਵਨਿਨਿ ਪਦ ਭਾਖੋ ॥

ਜਾ ਚਰ ਕਹਿ ਨਾਇਕ ਪਦ ਰਾਖੋ ॥

ਸਤ੍ਰੁ ਸਬਦ ਤਿਹ ਅੰਤਿ ਭਣਿਜੈ ॥

ਨਾਮ ਤੁਪਕ ਕੇ ਸਕਲ ਪਤਿਜੈ ॥੯੬੮॥

ਚੰਦ੍ਰ ਜੋਨਨੀ ਆਦਿ ਬਖਾਨੋ ॥

ਜਾ ਚਰ ਕਹਿ ਨਾਇਕ ਪਦ ਠਾਨੋ ॥

ਸਤ੍ਰੁ ਸਬਦ ਕਹੁ ਬਹੁਰਿ ਭਣਿਜੈ ॥

ਨਾਮ ਤੁਪਕ ਕੇ ਸਕਲ ਪਤਿਜੈ ॥੯੬੯॥

ਸਸਿ ਉਪਸਖਿਨੀ ਆਦਿ ਬਖਾਨਹੁ ॥

ਜਾ ਚਰ ਕਹਿ ਪਤਿ ਸਬਦ ਪ੍ਰਮਾਨਹੁ ॥

ਸਤ੍ਰੁ ਸਬਦ ਕੋ ਬਹੁਰਿ ਬਖਾਨੋ ॥

ਸਭ ਸ੍ਰੀ ਨਾਮ ਤੁਪਕ ਕੇ ਜਾਨੋ ॥੯੭੦॥

ਨਿਸ ਇਸ ਭਗਨੀ ਆਦਿ ਬਖਾਨਹੁ ॥

ਜਾ ਚਰ ਕਹਿ ਪਤਿ ਸਬਦ ਪ੍ਰਮਾਨਹੁ ॥

ਸਤ੍ਰੁ ਸਬਦ ਕੋ ਬਹੁਰਿ ਭਣਿਜੈ ॥

ਨਾਮ ਤੁਪਕ ਕੇ ਸਕਲ ਪਤਿਜੈ ॥੯੭੧॥

ਸਸਿ ਭਗਨੀ ਸਬਦਾਦਿ ਬਖਾਨੋ ॥

ਜਾ ਚਰ ਕਹਿ ਪਤਿ ਸਬਦ ਪ੍ਰਮਾਨਹੁ ॥

ਸਤ੍ਰੁ ਸਬਦ ਕੋ ਬਹੁਰਿ ਉਚਾਰਹੁ ॥

ਨਾਮ ਤੁਪਕ ਕੇ ਸਕਲ ਬਿਚਾਰਹੁ ॥੯੭੨॥

ਨਿਸਿਸ ਭਗਾ ਸਬਦਾਦਿ ਭਣਿਜੈ ॥

ਜਾ ਚਰ ਕਹਿ ਪਤਿ ਸਬਦ ਕਹਿਜੈ ॥

ਸਤ੍ਰੁ ਸਬਦ ਕਹੁ ਬਹੁਰਿ ਬਖਾਨਹੁ ॥

ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥੯੭੩॥

ਰੈਨ ਰਾਟ ਕਹਿ ਭਗਾ ਬਖਾਨੋ ॥

ਜਾ ਚਰ ਕਹਿ ਪਤਿ ਸਬਦ ਪ੍ਰਮਾਨੋ ॥

ਸਤ੍ਰੁ ਸਬਦ ਕੋ ਅੰਤਿ ਭਣਿਜੈ ॥

ਨਾਮ ਤੁਪਕ ਕੇ ਸਕਲ ਪਤਿਜੈ ॥੯੭੪॥

ਅੜਿਲ ॥

ਰੈਨ ਰਾਵਨਿ ਕਹਿ ਭਗਾ ਸਬਦ ਬਖਾਨੀਐ ॥

ਜਾ ਚਰ ਕਹਿ ਕਰ ਨਾਥ ਸਬਦ ਕੋ ਠਾਨੀਐ ॥

ਸਤ੍ਰੁ ਸਬਦ ਕੋ ਤਾ ਕੇ ਅੰਤਿ ਭਨੀਜੀਐ ॥

ਹੋ ਸਕਲ ਤੁਪਕ ਕੇ ਨਾਮ ਚਹੋ ਤਹ ਦੀਜੀਐ ॥੯੭੫॥

ਰੈਨ ਰਾਜ ਕਹਿ ਭਗਾ ਬਖਾਨਨ ਕੀਜੀਐ ॥

ਜਾ ਚਰ ਕਹਿ ਕਰਿ ਨਾਥ ਸਬਦ ਕੋ ਦੀਜੀਐ ॥

ਸਤ੍ਰੁ ਸਬਦ ਕੋ ਤਾ ਕੇ ਅੰਤਿ ਉਚਾਰੀਐ ॥

ਹੋ ਸਕਲ ਤੁਪਕ ਕੇ ਨਾਮ ਸੁਬੁਧਿ ਮਨ ਧਾਰੀਐ ॥੯੭੬॥