ਚੌਪਈ ॥
ਰੈਨ ਰਾਵ ਕਹਿ ਭਗਾ ਬਖਾਨੋ ॥
ਜਾ ਚਰ ਕਹਿ ਪਤਿ ਸਬਦ ਪ੍ਰਮਾਨੋ ॥
ਸਤ੍ਰੁ ਸਬਦ ਤਿਹ ਅੰਤਿ ਭਣਿਜੈ ॥
ਨਾਮ ਤੁਪਕ ਜਹ ਚਹੋ ਕਹਿਜੈ ॥੯੭੭॥
ਦਿਨ ਅਰਿ ਕਹਿ ਭਗ ਸਬਦ ਬਖਾਨੋ ॥
ਜਾ ਚਰ ਕਹਿ ਨਾਇਕ ਪਦ ਠਾਨੋ ॥
ਸਤ੍ਰੁ ਸਬਦ ਤਿਹ ਅੰਤਿ ਸੁ ਕਹੀਐ ॥
ਨਾਮ ਤੁਪਕ ਉਚਰਹੁ ਜਹ ਚਹੀਐ ॥੯੭੮॥
ਤਮਚਰ ਕਹਿ ਭਗ ਸਬਦ ਬਖਾਨੋ ॥
ਜਾ ਚਰ ਕਹਿ ਨਾਇਕ ਪਦ ਠਾਨੋ ॥
ਸਤ੍ਰੁ ਸਬਦ ਕੋ ਬਹੁਰਿ ਭਣਿਜੈ ॥
ਨਾਮ ਤੁਪਕ ਕੇ ਸਭ ਲਹਿ ਲਿਜੈ ॥੯੭੯॥
ਰੈਣ ਰਾਵਿ ਕਹਿ ਭਗਣਿ ਕਹੀਜੈ ॥
ਜਾ ਚਰ ਕਹਿ ਨਾਇਕ ਪਦ ਦੀਜੈ ॥
ਸਤ੍ਰੁ ਸਬਦ ਕੋ ਬਹੁਰਿ ਉਚਾਰਹੁ ॥
ਸਕਲ ਤੁਪਕ ਕੇ ਨਾਮ ਬਿਚਾਰਹੁ ॥੯੮੦॥
ਜਉਨ ਕਰਣ ਕਹਿ ਭਗਣਿ ਬਖਾਨੋ ॥
ਜਾ ਚਰ ਕਹਿ ਨਾਇਕ ਪਦ ਠਾਨੋ ॥
ਸਤ੍ਰੁ ਸਬਦ ਕੋ ਬਹੁਰਿ ਭਣਿਜੈ ॥
ਨਾਮ ਤੁਪਕ ਕੇ ਸਭ ਲਹਿ ਲੀਜੈ ॥੯੮੧॥
ਕਿਰਣ ਧਰਣ ਕਹਿ ਭਗਣਿ ਕਹੀਜੈ ॥
ਸੁਤ ਚਰ ਕਹਿ ਪਤਿ ਸਬਦ ਧਰੀਜੈ ॥
ਸਤ੍ਰੁ ਸਬਦ ਕਹੁ ਬਹੁਰਿ ਬਖਾਨਹੁ ॥
ਨਾਮ ਤੁਪਕ ਕੇ ਸਭ ਅਨੁਮਾਨਹੁ ॥੯੮੨॥
ਮਯੰਕ ਸਬਦ ਕਹਿ ਭਗਣਿ ਭਣਿਜੈ ॥
ਸਤੁ ਚਰ ਕਹਿ ਪਦ ਨਾਥ ਧਰਿਜੈ ॥
ਸਤ੍ਰੁ ਸਬਦ ਕੋ ਬਹੁਰਿ ਉਚਰੀਐ ॥
ਨਾਮ ਤੁਪਕ ਕੇ ਸਕਲ ਸੁ ਧਰੀਐ ॥੯੮੩॥
ਮ੍ਰਿਗ ਬਾਹਨਿ ਕਹਿ ਭਗਣਿ ਬਖਾਨੋ ॥
ਸੁਤ ਚਰ ਕਹਿ ਪਤਿ ਸਬਦ ਪ੍ਰਮਾਨੋ ॥
ਸਤ੍ਰੁ ਸਬਦ ਤਿਹ ਅੰਤਿ ਉਚਾਰਹੁ ॥
ਸਭ ਸ੍ਰੀ ਨਾਮ ਤੁਪਕ ਚਿਤਿ ਧਾਰਹੁ ॥੯੮੪॥
ਹਿਰਣ ਰਾਟ ਕਹਿ ਭਗਣਿ ਉਚਾਰਹੁ ॥
ਸੁਤ ਚਰ ਕਹਿ ਨਾਇਕ ਪਦ ਡਾਰਹੁ ॥
ਸਤ੍ਰੁ ਸਬਦ ਕੋ ਬਹੁਰਿ ਭਣਿਜੈ ॥
ਨਾਮ ਤੁਪਕ ਕੇ ਸਕਲ ਲਹਿਜੈ ॥੯੮੫॥
ਸ੍ਰਿੰਗ ਬਾਹਣੀ ਭਗਾ ਭਣਿਜੈ ॥
ਜਾ ਚਰ ਕਹਿ ਪਤਿ ਸਬਦ ਧਰਿਜੈ ॥
ਸਤ੍ਰੁ ਸਬਦ ਕੋ ਬਹੁਰਿ ਬਖਾਨਹੁ ॥
ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥੯੮੬॥
ਮ੍ਰਿਗ ਪਤਿਣੀ ਕਹਿ ਭਗਣਿ ਭਣਿਜੈ ॥
ਜਾ ਚਰ ਕਹਿ ਪਤਿ ਸਬਦ ਧਰਿਜੈ ॥
ਸਤ੍ਰੁ ਸਬਦ ਕੋ ਬਹੁਰਿ ਬਖਾਨਹੁ ॥
ਸਕਲ ਤੁਪਕ ਕੇ ਨਾਮ ਪ੍ਰਮਾਨਹੁ ॥੯੮੭॥
ਪ੍ਰਜਾਪਤਿ ਕਹਿ ਭਗਣਿ ਭਣਿਜੈ ॥
ਸੁਤ ਚਰ ਕਹਿ ਪਤਿ ਸਬਦ ਧਰਿਜੈ ॥
ਸਤ੍ਰੁ ਸਬਦ ਕੋ ਬਹੁਰਿ ਬਖਾਨਹੁ ॥
ਸਕਲ ਤੁਪਕ ਕੇ ਨਾਮ ਪ੍ਰਮਾਨਹੁ ॥੯੮੮॥
ਛੰਦ ॥
ਮ੍ਰਿਗ ਨਾਥ ਭਗਣਣਿ ਭਾਖੁ ॥
ਰਿਪੁ ਨਾਥ ਚਰ ਪਤਿ ਰਾਖੁ ॥
ਰਿਪੁ ਸਬਦ ਬਹੁਰਿ ਬਖਾਨ ॥
ਸਭ ਨਾਮ ਤੁਪਕ ਪ੍ਰਮਾਨ ॥੯੮੯॥