ਚੌਪਈ ॥
ਨਦੀ ਰਾਟ ਸੁਤ ਭਗਣਿ ਭਣਿਜੈ ॥
ਜਾ ਚਰ ਕਹਿ ਪਤਿ ਸਬਦ ਧਰਿਜੈ ॥
ਸਤ੍ਰੁ ਸਬਦ ਤਿਹ ਅੰਤਿ ਬਖਾਨਹੁ ॥
ਸਭ ਸ੍ਰੀ ਨਾਮ ਤੁਪਕ ਅਨੁਮਾਨਹੁ ॥੯੯੦॥
ਸਾਮੁੰਦ੍ਰਜ ਕਹਿ ਭਗਣਿ ਭਣਿਜੈ ॥
ਜਾ ਚਰ ਕਹਿ ਪਤਿ ਸਬਦ ਧਰਿਜੈ ॥
ਸਤ੍ਰੁ ਸਬਦ ਤਿਹ ਅੰਤਿ ਉਚਾਰੋ ॥
ਨਾਮ ਤੁਪਕ ਕੇ ਸਭ ਜੀਅ ਧਾਰੋ ॥੯੯੧॥
ਨਦੀ ਰਾਟ ਸੁਤ ਭਗਣਿ ਉਚਾਰੋ ॥
ਜਾ ਚਰ ਕਹਿ ਪਤਿ ਪਦ ਦੇ ਡਾਰੋ ॥
ਸਤ੍ਰੁ ਸਬਦ ਕਹੁ ਬਹੁਰਿ ਬਖਾਨਹੁ ॥
ਸਕਲ ਤੁਪਕ ਕੇ ਨਾਮ ਅਨੁਮਾਨਹੁ ॥੯੯੨॥
ਸਮੁਦ੍ਰਜ ਭਗਣਿਨਿ ਆਦਿ ਭਣਿਜੈ ॥
ਜਾ ਚਰ ਕਹਿ ਪਤਿ ਸਬਦ ਧਰਿਜੈ ॥
ਸਤ੍ਰੁ ਸਬਦ ਤਿਹ ਅੰਤਿ ਬਖਾਨਹੁ ॥
ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥੯੯੩॥
ਮ੍ਰਿਗਜਾ ਭਗਣਿਨਿ ਆਦਿ ਉਚਾਰੋ ॥
ਜਾ ਚਰ ਕਹਿ ਪਤਿ ਪਦ ਦੇ ਡਾਰੋ ॥
ਰਿਪੁ ਪਦ ਤਾ ਕੇ ਅੰਤਿ ਬਖਾਨਹੁ ॥
ਸਕਲ ਤੁਪਕ ਕੇ ਨਾਮ ਅਨੁਮਾਨਹੁ ॥੯੯੪॥
ਨਦਿਸਜ ਭਗਣਿ ਆਦਿ ਪਦ ਦੀਜੈ ॥
ਜਾ ਚਰ ਕਹਿ ਪਤਿ ਸਬਦ ਧਰੀਜੈ ॥
ਸਤ੍ਰੁ ਸਬਦ ਕੋ ਬਹੁਰਿ ਬਖਾਨਹੁ ॥
ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥੯੯੫॥
ਨਦਿ ਨਾਇਕ ਕਹਿ ਭਗਣਿਨਿ ਭਾਖੋ ॥
ਸੁਤ ਚਰ ਕਹਿ ਨਾਇਕ ਪਦ ਰਾਖੋ ॥
ਸਤ੍ਰੁ ਸਬਦ ਤਿਹ ਅੰਤਿ ਬਖਾਨੋ ॥
ਸਭ ਸ੍ਰੀ ਨਾਮ ਤੁਪਕ ਕੋ ਜਾਨੋ ॥੯੯੬॥
ਸਰਿਤਿਸ ਭਗਣਿਨਿ ਆਦਿ ਭਣਿਜੈ ॥
ਸੁਤ ਚਰ ਕਹਿ ਪਤਿ ਸਬਦ ਧਰਿਜੈ ॥
ਸਤ੍ਰੁ ਸਬਦ ਤਿਹ ਅੰਤਿ ਬਖਾਨਹੁ ॥
ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥੯੯੭॥
ਸਰਿਤ ਇੰਦ੍ਰ ਭਗਣਨੀ ਭਣਿਜੈ ॥
ਸੁਤ ਚਰ ਕਹਿ ਪਤਿ ਸਬਦ ਧਰਿਜੈ ॥
ਸਤ੍ਰੁ ਸਬਦ ਕੋ ਬਹੁਰਿ ਬਖਾਨਹੁ ॥
ਸਭ ਸ੍ਰੀ ਨਾਮ ਤੁਪਕ ਪਹਿਚਾਨਹੁ ॥੯੯੮॥
ਅੜਿਲ ॥
ਨਿਸਸਿਣਿ ਕਹਿ ਭਗਣਿਨਿ ਪਦ ਆਦਿ ਬਖਾਨੀਐ ॥
ਜਾ ਚਰ ਕਹਿ ਨਾਇਕ ਪਦ ਬਹੁਰਿ ਪ੍ਰਮਾਨੀਐ ॥
ਸਤ੍ਰੁ ਸਬਦ ਕਹੁ ਤਾ ਕੇ ਅੰਤਿ ਭਨੀਜੀਐ ॥
ਹੋ ਸਕਲ ਤੁਪਕ ਕੇ ਨਾਮ ਸੁਕਬਿ ਲਖਿ ਲੀਜੀਐ ॥੯੯੯॥
ਤਮ ਹਰ ਭਗਣਿਨਿ ਮੁਖ ਤੇ ਆਦਿ ਬਖਾਨੀਐ ॥
ਜਾ ਚਰ ਕਹਿ ਕੇ ਪਤਿ ਪਦ ਬਹੁਰਿ ਪ੍ਰਮਾਨੀਐ ॥
ਸਤ੍ਰੁ ਸਬਦ ਕੋ ਤਾ ਕੇ ਅੰਤਿ ਉਚਾਰੀਐ ॥
ਹੋ ਸਕਲ ਤੁਪਕ ਕੇ ਨਾਮ ਸੁਬੁਧਿ ਬਿਚਾਰੀਐ ॥੧੦੦੦॥
ਤਮ ਹਰ ਭਗਣਿਨਿ ਆਦਿ ਬਖਾਨਨ ਕੀਜੀਐ ॥
ਸੁਤ ਚਰ ਕਹਿ ਕੈ ਪਤਿ ਪਦ ਅੰਤਿ ਭਣੀਜੀਐ ॥
ਸਤ੍ਰੁ ਸਬਦ ਕਹੁ ਤਾ ਕੇ ਅੰਤਿ ਸੁਬੁਧਿ ਕਹੁ ॥
ਹੋ ਸਕਲ ਤੁਪਕ ਕੇ ਨਾਮ ਅਨੇਕ ਪ੍ਰਬੀਨ ਲਹੁ ॥੧੦੦੧॥
ਤਮ ਅਰਿ ਭਗਣਾਣਨਿ ਪਦ ਪ੍ਰਿਥਮ ਕਹੀਜੀਐ ॥
ਸੁਤ ਚਰ ਕਹਿ ਪਤਿ ਸਬਦ ਅੰਤਿ ਤਿਹੁ ਦੀਜੀਐ ॥
ਸਤ੍ਰੁ ਸਬਦ ਕੋ ਤਾ ਕੇ ਅੰਤਿ ਬਖਾਨੀਐ ॥
ਹੋ ਸਕਲ ਤੁਪਕ ਕੇ ਨਾਮ ਸੁਬੁਧਿ ਪ੍ਰਮਾਨੀਐ ॥੧੦੦੨॥