ਚੌਪਈ ॥
ਤਿਮਰਰਿ ਭਗਣਣਿ ਆਦਿ ਭਣਿਜੈ ॥
ਸੁਤ ਚਰ ਕਹਿ ਪਤਿ ਸਬਦ ਧਰਿਜੈ ॥
ਸਤ੍ਰੁ ਸਬਦ ਤਿਹ ਅੰਤਿ ਬਖਾਨੋ ॥
ਸਕਲ ਤੁਕ ਕੇ ਨਾਮ ਪਛਾਨੋ ॥੧੦੦੩॥
ਤਿਮਰ ਨਾਸ ਕਰਿ ਭਗਣਨਿ ਭਾਖੋ ॥
ਸੁਤ ਚਰ ਕਹਿ ਨਾਇਕ ਪਦ ਰਾਖੋ ॥
ਸਤ੍ਰੁ ਸਬਦ ਕੋ ਬਹੁਰਿ ਬਖਾਨਹੁ ॥
ਸਕਲ ਤੁਪਕ ਕੇ ਨਾਮ ਪ੍ਰਮਾਨਹੁ ॥੧੦੦੪॥
ਤਿਮਰ ਰਦਨ ਭਗਣਨੀ ਬਖਾਨੋ ॥
ਸੁਤ ਚਰ ਕਹਿ ਨਾਇਕ ਪਦ ਠਾਨੋ ॥
ਸਤ੍ਰੁ ਸਬਦ ਕਹੁ ਬਹੁਰਿ ਭਣੀਜੈ ॥
ਨਾਮ ਤੁਪਕ ਕੇ ਸਭ ਲਹਿ ਲੀਜੈ ॥੧੦੦੫॥
ਤਿਮਰ ਉਚਰਿ ਹਾ ਭਗਣ ਬਖਾਨਹੁ ॥
ਸੁਤ ਚਰ ਕਹਿ ਪਤਿ ਸਬਦ ਪ੍ਰਮਾਨਹੁ ॥
ਸਤ੍ਰੁ ਸਬਦ ਤਿਹ ਅੰਤਿ ਭਣੀਜੈ ॥
ਨਾਮ ਤੁਪਕ ਕੇ ਸਭ ਲਹਿ ਲੀਜੈ ॥੧੦੦੬॥
ਤਿਮਰ ਨਿਕੰਦਨਿ ਆਦਿ ਉਚਰੀਐ ॥
ਭਗਣਿਨਿ ਸੁਤ ਚਰ ਪੁਨਿ ਪਤਿ ਧਰੀਐ ॥
ਸਤ੍ਰੁ ਸਬਦ ਤਿਹ ਅੰਤਿ ਬਖਾਨਹੁ ॥
ਸਕਲ ਤੁਪਕ ਕੇ ਨਾਮ ਪ੍ਰਮਾਨਹੁ ॥੧੦੦੭॥
ਤਿਮਰਮੰਦ ਭਗਣਿਨੀ ਭਣਿਜੈ ॥
ਸੁਤ ਚਰ ਕਹਿ ਪਤਿ ਸਬਦ ਧਰਿਜੈ ॥
ਸਤ੍ਰੁ ਸਬਦ ਤਿਹ ਅੰਤਿ ਬਖਾਨਹੁ ॥
ਸਕਲ ਤੁਪਕ ਕੇ ਨਾਮ ਅਨੁਮਾਨਹੁ ॥੧੦੦੮॥
ਤਿਮਰਯਾਤ ਕਹਿ ਭਗਣਿਨਿ ਭਾਖੋ ॥
ਸੁਤ ਚਰ ਕਹਿ ਨਾਇਕ ਪਦ ਰਾਖੋ ॥
ਸਤ੍ਰੁ ਸਬਦ ਤਿਹ ਅੰਤਿ ਬਖਾਨਹੁ ॥
ਨਾਮ ਤੁਪਕ ਕੇ ਸਕਲ ਪ੍ਰਮਾਨਹੁ ॥੧੦੦੯॥