( 81 )

ਸ੍ਵੈਯਾ

ਭੂਮਿ ਕੋ ਭਾਰ ਉਤਾਰਨ ਕੋ ਜਗਦੀਸ ਬਿਚਾਰ ਕੈ ਜੁਧੁ ਠਟਾ

ਗਰਜੈ ਮਦਮਤ ਕਰੀ ਬਦਰਾ ਬਗ ਪੰਤਿ ਲਸੈ ਜਨ ਦੰਤ ਗਟਾ

ਪਹਰੈ ਤਨਤ੍ਰਾਨ ਫਿਰੈ ਤਹ ਬੀਰ ਲੀਏ ਬਰਛੀ ਕਰਿ ਬਿਜੁ ਛਟਾ

ਦਲ ਦੈਤਨ ਕੋ ਅਰਿ ਦੇਵਨ ਪੈ ਉਮਡਿਓ ਮਾਨੋ ਘੋਰ ਘਮੰਡ ਘਟਾ ॥੬੨॥

ਦੋਹਰਾ

ਸਗਲ ਦੈਤ ਇਕਠੇ ਭਏ ਕਰਿਯੋ ਜੁਧ ਕੋ ਸਾਜ

ਅਮਰਪੁਰੀ ਮਹਿ ਜਾਇ ਕੈ ਘੇਰਿ ਲੀਓ ਸੁਰ ਰਾਜ ॥੬੩॥