( 82 )

ਸ੍ਵੈਯਾ

ਖੋਲਿ ਕੈ ਦੁਆਰਾ ਕਿਵਾਰ ਸਭੈ ਨਿਕਸੀ ਅਸੁਰਾਰਿ ਕੀ ਸੈਨ ਚਲੀ

ਰਨ ਮੈ ਤਬ ਆਨਿ ਇਕਤ੍ਰ ਭਏ ਲਖਿ ਸਤ੍ਰੁ ਕੀ ਪਤ੍ਰਿ ਜਿਉ ਸੈਨ ਹਲੀ

ਦ੍ਰੁਮ ਦੀਰਘ ਜਿਉ ਗਜ ਬਾਜ ਹਲੇ ਰਥ ਪਾਇਕ ਜਿਉ ਫਲ ਫੂਲ ਕਲੀ

ਦਲ ਸੁੰਭ ਕੋ ਮੇਘ ਬਿਡਾਰਨ ਕੋ ਨਿਕਸਿਉ ਮਘਵਾ ਮਾਨੋ ਪਉਨ ਬਲੀ ॥੬੪॥

ਇਹ ਕੋਪ ਪੁਰੰਦਰ ਦੇਵ ਚੜੇ ਉਤ ਜੁਧ ਕੋ ਸੁੰਭ ਚੜੇ ਰਨ ਮੈ

ਕਰ ਬਾਨ ਕਮਾਨ ਕ੍ਰਿਪਾਨ ਗਦਾ ਪਹਿਰੇ ਤਨ ਤ੍ਰਾਨ ਤਬੈ ਤਨ ਮੈ

ਤਬ ਮਾਰ ਮਚੀ ਦੁਹੂੰ ਓਰਨ ਤੇ ਰਹਿਓ ਭ੍ਰਮ ਸੂਰਨ ਕੇ ਮਨ ਮੈ

ਬਹੁ ਜੰਬੁਕ ਗ੍ਰਿਝ ਚਲੈ ਸੁਨਿ ਕੈ ਅਤਿ ਮੋਦ ਬਢਿਓ ਸਿਵ ਕੇ ਗਨ ਮੈ ॥੬੫॥

ਰਾਜ ਪੁਰੰਦਰ ਕੋਪ ਕੀਓ ਇਤਿ ਜੁਧ ਕੋ ਦੈਤ ਜੁਰੇ ਉਤ ਕੈਸੇ

ਸਿਆਮ ਘਟਾ ਘੁਮਰੀ ਘਨਘੋਰ ਕੈ ਘੇਰਿ ਲੀਓ ਹਰਿ ਕੋ ਰਵਿ ਤੈਸੇ

ਸਕ੍ਰ ਕਮਾਨ ਕੇ ਬਾਨ ਲਗੇ ਸਰ ਫੋਕ ਲਸੈ ਅਰਿ ਕੇ ਉਰਿ ਐਸੇ

ਮਾਨੋ ਪਹਾਰ ਕਰਾਰ ਮੈ ਚੋਂਚ ਪਸਾਰਿ ਰਹੇ ਸਿਸੁ ਸਾਰਕ ਜੈਸੇ ॥੬੬॥

ਬਾਨ ਲਗੇ ਲਖ ਸੁੰਭ ਦਈਤ ਧਸੇ ਰਨ ਲੈ ਕਰਵਾਰਨ ਕੋ

ਰੰਗਭੂਮਿ ਮੈ ਸਤ੍ਰੁ ਗਿਰਾਇ ਦਏ ਬਹੁ ਸ੍ਰਉਨ ਬਹਿਓ ਅਸੁਰਾਨ ਕੋ

ਪ੍ਰਗਟੇ ਗਨ ਜੰਬੁਕ ਗ੍ਰਿਝ ਪਿਸਾਚ ਸੁ ਯੌ ਰਨ ਭਾਤਿ ਪੁਕਾਰਨ ਕੋ

ਸੁ ਮਨੋ ਭਟ ਸਾਰਸੁਤੀ ਤਟਿ ਨਾਤ ਹੈ ਪੂਰਬ ਪਾਪ ਉਤਾਰਨ ਕੋ ॥੬੭॥

ਜੁਧ ਨਿਸੁੰਭ ਭਇਆਨ ਰਚਿਓ ਅਸ ਆਗੇ ਦਾਨਵ ਕਾਹੂ ਕਰਿਓ ਹੈ

ਲੋਥਨ ਊਪਰਿ ਲੋਥ ਪਰੀ ਤਹ ਗੀਧ ਸ੍ਰਿੰਗਾਲਨਿ ਮਾਸੁ ਚਰਿਓ ਹੈ

ਗੂਦ ਬਹੈ ਸਿਰ ਕੇਸਨ ਤੇ ਸਿਤ ਪੁੰਜ ਪ੍ਰਵਾਹ ਧਰਾਨਿ ਪਰਿਓ ਹੈ

ਮਾਨਹੁ ਜਟਾਧਰ ਕੀ ਜਟ ਤੇ ਜਨੁ ਰੋਸ ਕੈ ਗੰਗ ਕੋ ਨੀਰ ਢਰਿਓ ਹੈ ॥੬੮॥

ਬਾਰ ਸਿਵਾਰ ਭਏ ਤਿਹ ਠਉਰ ਸੁ ਫੇਨ ਜਿਉ ਛਤ੍ਰ ਫਿਰੇ ਤਰਤਾ

ਕਰ ਅੰਗੁਲਕਾ ਸਫਰੀ ਤਲਫੈ ਭੁਜ ਕਾਟਿ ਭੁਜੰਗ ਕਰੇ ਕਰਤਾ

ਹਯ ਨਕ੍ਰ ਧੁਜਾ ਦ੍ਰੁਮ ਸ੍ਰਉਣਤ ਨੀਰ ਮੈ ਚਕ੍ਰ ਜਿਉ ਚਕ੍ਰ ਫਿਰੈ ਗਰਤਾ

ਤਬ ਸੁੰਭ ਨਿਸੁੰਭ ਦੁਹੂੰ ਮਿਲਿ ਦਾਨਵ ਮਾਰ ਕਰੀ ਰਨ ਮੈ ਸਰਤਾ ॥੬੯॥

ਦੋਹਰਾ

ਸੁਰ ਹਾਰੈ ਜੀਤੈ ਅਸੁਰ ਲੀਨੋ ਸਕਲ ਸਮਾਜ

ਦੀਨੋ ਇੰਦ੍ਰ ਭਜਾਇ ਕੈ ਮਹਾ ਪ੍ਰਬਲ ਦਲ ਸਾਜਿ ॥੭੦॥

ਸ੍ਵੈਯਾ

ਛੀਨ ਭੰਡਾਰ ਲਇਓ ਹੈ ਕੁਬੇਰ ਤੇ ਸੇਸ ਹੂੰ ਤੇ ਮਨਿ ਮਾਲ ਛੁਡਾਈ

ਜੀਤ ਲੁਕੇਸ ਦਿਨੇਸ ਨਿਸੇਸ ਗਨੇਸ ਜਲੇਸ ਦੀਓ ਹੈ ਭਜਾਈ

ਲੋਕ ਕੀਏ ਤਿਨ ਤੀਨਹੁ ਆਪਨੇ ਦੈਤ ਪਠੇ ਤਹ ਦੈ ਠਕੁਰਾਈ

ਜਾਇ ਬਸੇ ਸੁਰ ਧਾਮ ਤੇਊ ਤਿਨ ਸੁੰਭ ਨਿਸੁੰਭ ਕੀ ਫੇਰੀ ਦੁਹਾਈ ॥੭੧॥

ਦੋਹਰਾ

ਖੇਤ ਜੀਤ ਦੈਤਨ ਲੀਓ ਗਏ ਦੇਵਤੇ ਭਾਜ

ਇਹੈ ਬਿਚਾਰਿਓ ਮਨ ਬਿਖੈ ਲੇਹੁ ਸਿਵਾ ਤੇ ਰਾਜ ॥੭੨॥