ਅੜਿਲ ॥
ਚੋਰ ਚਤੁਰਿ ਚਿਤ ਲਯੋ ਕਹੋ ਕਸ ਕੀਜੀਐ ॥
ਕਾਢਿ ਕਰਿਜਵਾ ਅਪਨ ਲਲਾ ਕੌ ਦੀਜੀਐ ॥
ਜੰਤ੍ਰ ਮੰਤ੍ਰ ਜੌ ਕੀਨੇ ਪੀਅਹਿ ਰਿਝਾਈਐ ॥
ਹੋ ਤਦਿਨ ਘਰੀ ਕੇ ਸਖੀ ਸਹਿਤ ਬਲਿ ਜਾਈਐ ॥੨੩॥
ਦੋਹਰਾ ॥
ਅਤਿ ਅਨੂਪ ਸੁੰਦਰ ਸਰਸ ਮਨੋ ਮੈਨ ਕੇ ਐਨ ॥
ਮੋ ਮਨ ਕੋ ਮੋਹਤ ਸਦਾ ਮਿਤ੍ਰ ਤਿਹਾਰੇ ਨੈਨ ॥੨੪॥
ਸਵੈਯਾ ॥
ਬਾਨ ਬਧੀ ਬਿਰਹਾ ਕੇ ਬਲਾਇ ਲਿਯੋ ਰੀਝਿ ਰਹੀ ਲਖਿ ਰੂਪ ਤਿਹਾਰੋ ॥
ਭੋਗ ਕਰੋ ਮੁਹਿ ਸਾਥ ਭਲੀ ਬਿਧਿ ਭੂਪਤਿ ਕੋ ਨਹਿ ਤ੍ਰਾਸ ਬਿਚਾਰੋ ॥
ਸੋ ਨ ਕਰੈ ਕਛੁ ਚਾਰੁ ਚਿਤੈਬੇ ਕੋ ਖਾਇ ਗਿਰੀ ਮਨ ਮੈਨ ਤਵਾਰੋ ॥
ਕੋਟਿ ਉਪਾਇ ਰਹੀ ਕੈ ਦਯਾ ਕੀ ਸੋ ਕੈਸੇ ਹੂੰ ਭੀਜਤ ਭਯੋ ਨ ਐਠ੍ਰਯਾਰੋ ॥੨੫॥
ਦੋਹਰਾ ॥
ਚਿਤ ਚੇਟਕ ਸੋ ਚੁਭਿ ਗਯੋ ਚਮਕਿ ਚਕ੍ਰਿਤ ਭਯੋ ਅੰਗ ॥
ਚੋਰਿ ਚਤੁਰ ਚਿਤ ਲੈ ਗਯੋ ਚਪਲ ਚਖਨ ਕੇ ਸੰਗ ॥੨੬॥
ਚੇਰਿ ਰੂਪ ਤੁਹਿ ਬਸਿ ਭਈ ਗਹੌਂ ਕਵਨ ਕੀ ਓਟ ॥
ਮਛਰੀ ਜ︀ਯੋ ਤਰਫੈ ਪਰੀ ਚੁਭੀ ਚਖਨ ਕੀ ਚੋਟ ॥੨੭॥
ਚੌਪਈ ॥
ਵਾ ਕੀ ਕਹੀ ਨ ਨ੍ਰਿਪ ਸੁਤ ਮਾਨੀ ॥
ਚਿਤ੍ਰਮਤੀ ਤਬ ਭਈ ਖਿਸਾਨੀ ॥
ਚਿਤ੍ਰ ਸਿੰਘ ਪੈ ਜਾਇ ਪੁਕਾਰੋ ॥
ਬਡੋ ਦੁਸਟ ਇਹ ਪੁਤ੍ਰ ਤੁਹਾਰੋ ॥੨੮॥
ਦੋਹਰਾ ॥
ਫਾਰਿ ਚੀਰ ਕਰ ਆਪਨੇ ਮੁਖ ਨਖ ਘਾਇ ਲਗਾਇ ॥
ਰਾਜਾ ਕੋ ਰੋਖਿਤ ਕਿਯੌ ਤਨ ਕੋ ਚਿਹਨ ਦਿਖਾਇ ॥੨੯॥
ਚੌਪਈ ॥
ਬਚਨ ਸੁਨਤ ਕ੍ਰੁਧਿਤ ਨ੍ਰਿਪ ਭਯੋ ॥
ਮਾਰਨ ਹੇਤ ਸੁਤਹਿ ਲੈ ਗਯੋ ॥
ਮੰਤ੍ਰਿਨ ਆਨਿ ਰਾਵ ਸਮੁਝਾਯੋ ॥
ਤ੍ਰਿਯਾ ਚਰਿਤ੍ਰ ਨ ਕਿਨਹੂੰ ਪਾਯੋ ॥੩੦॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੁਤਿਯ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨॥੭੮॥ਅਫਜੂੰ॥
ਦੋਹਰਾ ॥
ਬੰਦਿਸਾਲ ਕੋ ਭੂਪ ਤਬ ਨਿਜੁ ਸੁਤ ਦਿਯੋ ਪਠਾਇ ॥
ਭੋਰ ਹੋਤ ਅਪਨੇ ਨਿਕਟਿ ਬਹੁਰੌ ਲਿਯੋ ਬੁਲਾਇ ॥੧॥
ਏਕ ਪੁਤ੍ਰਿਕਾ ਗ੍ਵਾਰ ਕੀ ਤਾ ਕੋ ਕਹੋ ਬਿਚਾਰ ॥
ਏਕ ਮੋਟਿਯਾ ਯਾਰ ਤਿਹ ਔਰ ਪਤਰਿਯਾ ਯਾਰ ॥੨॥
ਸ੍ਰੀ ਮ੍ਰਿਗ ਚਛੁਮਤੀ ਰਹੈ ਤਾ ਕੋ ਰੂਪ ਅਪਾਰ ॥
ਊਚ ਨੀਚ ਤਾ ਸੌ ਸਦਾ ਨਿਤਪ੍ਰਤਿ ਕਰੈ ਜੁਹਾਰ ॥੩॥
ਚੌਪਈ ॥
ਸਹਰ ਕਾਲਪੀ ਮਾਹਿ ਬਸਤ ਤੈ ॥
ਭਾਤਿ ਭਾਤਿ ਕੇ ਭੋਗ ਕਰੈ ਵੈ ॥
ਸ੍ਰੀ ਮ੍ਰਿਗ ਨੈਨ ਮਤੀ ਤਹ ਰਾਜੈ ॥
ਨਿਰਖਿ ਛਪਾਕਰਿ ਕੀ ਛਬਿ ਲਾਜੈ ॥੪॥