ਦੋਹਰਾ ॥
ਬਿਰਧਿ ਮੋਟਿਯੋ ਯਾਰ ਤਿਹ ਤਰੁਨ ਪਤਰਿਯੋ ਯਾਰ ॥
ਰਾਤ ਦਿਵਸ ਤਾ ਸੌ ਕਰੈ ਦ੍ਵੈਵੈ ਮੈਨ ਬਿਹਾਰ ॥੫॥
ਹੋਤ ਤਰੁਨ ਕੇ ਤਰੁਨਿ ਬਸਿ ਬਿਰਧ ਤਰੁਨਿ ਬਸਿ ਹੋਇ ॥
ਇਹੈ ਰੀਤਿ ਸਭ ਜਗਤ ਕੀ ਜਾਨਤ ਹੈ ਸਭ ਕੋਇ ॥੬॥
ਤਰੁਨਿ ਪਤਰਿਯਾ ਸੌ ਰਮੈ ਮੋਟੇ ਨਿਕਟ ਨ ਜਾਇ ॥
ਜੌ ਕਬਹੂੰ ਤਾ ਸੌ ਰਮੇ ਮਨ ਭੀਤਰ ਪਛੁਤਾਇ ॥੭॥
ਰਮਤ ਪਤਰਿਯਾ ਸੰਗ ਹੁਤੀ ਆਨਿ ਮੋਟੀਏ ਯਾਰ ॥
ਪਾਯਨ ਕੌ ਖਰਕੋ ਕਿਯੋ ਤਵਨਿ ਤਰੁਨਿ ਕੇ ਦ੍ਵਾਰ ॥੮॥
ਕਹਿਯੋ ਪਤਰੀਏ ਯਾਰ ਕਹ ਜਾਹੁ ਦਿਵਰਿਯਹਿ ਫਾਧਿ ॥
ਜਿਨ ਕੋਊ ਪਾਪੀ ਆਇ ਹੈ ਮੁਹਿ ਤੁਹਿ ਲੈਹੈ ਬਾਧਿ ॥੯॥
ਅਤਿ ਰਤਿ ਤਾ ਸੌ ਮਾਨਿ ਕੈ ਯਾਰ ਪਤਰਿਯਹਿ ਟਾਰਿ ॥
ਭਰਭਰਾਇ ਉਠਿ ਠਾਢ ਭੀ ਜਾਨਿ ਮੋਟਿਯੋ ਯਾਰ ॥੧੦॥
ਉਠਤ ਬੀਰਜ ਭੂ ਪਰ ਗਿਰਿਯੋ ਲਖ︀ਯੋ ਮੋਟਿਯੇ ਯਾਰ ॥
ਯਾ ਕੋ ਤੁਰਤ ਬਤਾਇਯੈ ਭੇਦ ਰਮੈ ਸੁ ਕੁਮਾਰਿ ॥੧੧॥
ਅਧਿਕ ਤਿਹਾਰੋ ਰੂਪ ਲਖਿ ਮੋਹਿ ਨ ਰਹੀ ਸੰਭਾਰ ॥
ਤਾ ਤੇ ਗਿਰਿਯੋ ਅਨੰਗ ਭੂਅ ਸਕ︀ਯੋ ਨ ਬੀਰਜ ਉਬਾਰ ॥੧੨॥
ਫੂਲਿ ਗਯੋ ਪਸੁ ਬਾਤ ਸੁਨਿ ਨਿਜੁ ਸੁਭ ਮਾਨੈ ਅੰਗ ॥
ਮੋਹਿ ਨਿਰਖਿ ਛਬਿ ਬਾਲ ਕੋ ਛਿਤ ਪਰ ਗਿਰਿਯੋ ਅਨੰਗ ॥੧੩॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤ੍ਰਿਤਯ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩॥੯੧॥ਅਫਜੂੰ॥
ਚੌਪਈ ॥
ਬੰਦਿਸਾਲ ਨ੍ਰਿਪ ਪੂਤ ਪਠਾਯੋ ॥
ਭਈ ਭੋਰ ਫਿਰਿ ਪਕਰਿ ਮਗਾਯੋ ॥
ਮੰਤ੍ਰੀ ਪ੍ਰਭੁ ਸੋ ਬਚਨ ਉਚਰੇ ॥
ਭੂਪਤਿ ਸੁਧਾ ਸ੍ਰਵਨੁ ਜਨੁ ਭਰੇ ॥੧॥
ਦੋਹਰਾ ॥
ਮਹਾਨੰਦ ਮੁਰਦਾਰ ਕੀ ਹੁਤੀ ਬਹੁਰਿਯਾ ਏਕ ॥
ਤਾ ਸੋ ਰਤਿ ਮਾਨਤ ਹੁਤੇ ਹਿੰਦੂ ਤੁਰਕ ਅਨੇਕ ॥੨॥
ਮਹਾਨੰਦ ਮੁਰਦਾਰ ਕੀ ਘੁਰਕੀ ਤ੍ਰਿਯ ਕੋ ਨਾਮ ॥
ਕੋਪ ਸਮੈ ਨਿਜੁ ਨਾਹ ਕੋ ਘੁਰਕਤ ਆਠੋ ਜਾਮ ॥੩॥
ਏਕ ਚਛ ਤਾ ਕੋ ਰਹੈ ਬਿਰਧਿ ਆਪੁ ਤ੍ਰਿਯ ਜ੍ਵਾਨ ॥
ਸੋ ਯਾ ਪਰ ਰੀਝਤ ਨਹੀ ਯਾ ਕੇ ਵਾ ਮਹਿ ਪ੍ਰਾਨ ॥੪॥
ਕਾਜ ਕਵਨ ਹੂੰ ਕੇ ਨਿਮਿਤਿ ਗਯੋ ਧਾਮ ਕੋ ਧਾਇ ॥
ਤਰੁਨ ਪੁਰਖ ਸੋ ਤਰੁਨਿ ਤਹ ਰਹੀ ਹੁਤੀ ਲਪਟਾਇ ॥੫॥
ਮਹਾਨੰਦ ਆਵਤ ਸੁਨ︀ਯੋ ਲਯੋ ਗਰੇ ਸੌ ਲਾਇ ॥
ਅਤਿ ਬਚਿਤ੍ਰ ਬਾਤੈ ਕਰੀ ਹ੍ਰਿਦੈ ਹਰਖ ਉਪਜਾਇ ॥੬॥
ਕਾਨ ਦੋਊ ਗਹਿਰੇ ਗਹੇ ਚੁੰਮਿ ਏਕ ਦ੍ਰਿਗ ਲੀਨ ॥
ਇਹ ਛਲ ਸੌ ਛਲਿ ਕੈ ਜੜਹਿ ਯਾਰ ਬਿਦਾ ਕਰਿ ਦੀਨ ॥੭॥
ਸ੍ਰਵਨਨ ਕਛੁ ਖਰਕੋ ਸੁਨੈ ਇਕ ਚਖੁ ਸਕੈ ਨ ਹੇਰਿ ॥
ਪਰੋ ਸਦਾ ਮੋਰੇ ਰਹੈ ਲਹੈ ਨ ਭੇਵ ਅਧੇਰ ॥੮॥
ਹੇਰਿ ਰੂਪ ਤਵ ਬਸਿ ਭਈ ਮੋ ਮਨ ਬਢ︀ਯੋ ਅਨੰਗ ॥
ਚੂੰਮਿ ਨੇਤ੍ਰ ਤਾ ਤੇ ਲਯੋ ਅਤਿ ਹਿਤ ਚਿਤ ਕੇ ਸੰਗ ॥੯॥
ਮਹਾਨੰਦ ਇਹ ਬਾਤ ਸੁਨਿ ਫੂਲਿ ਗਯੋ ਮਨ ਮਾਹਿ ॥
ਅਧਿਕ ਪ੍ਰੀਤਿ ਤਾ ਸੋ ਕਰੀ ਭੇਦ ਪਛਾਨ︀ਯੋ ਨਾਹਿ ॥੧੦॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚਤੁਰਥੇ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੪॥੧੦੧॥ਅਫਜੂੰ॥
ਦੋਹਰਾ ॥
ਬੰਦਿਸਾਲ ਕੋ ਭੂਪ ਤਬ ਨਿਜੁ ਸੁਤ ਦਯੋ ਪਠਾਇ ॥
ਭੋਰ ਹੋਤ ਅਪਨੇ ਨਿਕਟਿ ਬਹੁਰੋ ਲੀਯੋ ਬੁਲਾਇ ॥੧॥