ਚੌਪਈ ॥

ਸੋਊ ਅਤੀਤ ਸੰਗ ਹੂੰ ਚਲੋ ॥

ਦੇਖੌ ਜੌਨ ਤਮਾਸੋ ਭਲੋ ॥

ਤਿਨ ਤਾ ਸੋ ਯੌ ਬਚਨ ਉਚਾਰੋ ॥

ਸੁਨੋ ਨਾਰਿ ਤੁਮ ਕਹਿਯੋ ਹਮਾਰੋ ॥੧੭॥

ਦੋਹਰਾ ॥

ਵਹ ਕਾ ਕਿਯ ਵਹੁ ਕਾ ਕਿਯੋ ਇਹ ਕਾ ਕਿਯਸ ਕੁਕਾਇ ॥

ਕਹਿਯੋ ਜੋ ਤੁਮ ਆਗੇ ਕਹਤ ਤੇਰਉ ਕਰਤ ਉਪਾਇ ॥੧੮॥

ਸੁਤ ਘਾਯੋ ਮਿਤ ਘਾਯੋ ਅਰੁ ਨਿਜੁ ਕਰਿ ਪਤਿ ਘਾਇ ॥

ਤਿਹ ਪਾਛੈ ਆਪਨ ਜਰੀ ਢੋਲ ਮ੍ਰਿਦੰਗ ਬਜਾਇ ॥੧੯॥

ਅੜਿਲ ॥

ਨਿਜੁ ਮਨ ਕੀ ਕਛੁ ਬਾਤ ਨ ਤ੍ਰਿਯ ਕੋ ਦੀਜਿਯੈ ॥

ਤਾ ਕੋ ਚਿਤ ਚੁਰਾਇ ਸਦਾ ਹੀ ਲੀਜਿਯੈ ॥

ਨਿਜੁ ਮਨ ਕੀ ਤਾ ਸੋ ਜੋ ਬਾਤ ਸੁਨਾਇਯੈ ॥

ਹੋ ਬਾਹਰ ਪ੍ਰਗਟਤ ਜਾਇ ਆਪੁ ਪਛੁਤਾਇਯੈ ॥੨੦॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਗ︀ਯਾਰਵੇ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੧॥੨੦੪॥ਅਫਜੂੰ॥

ਦੋਹਰਾ ॥

ਬਿੰਦਾਬਨ ਬ੍ਰਿਖਭਾਨ ਕੀ ਸੁਤਾ ਰਾਧਿਕਾ ਨਾਮ ॥

ਹਰਿ ਸੋ ਕਿਯਾ ਚਰਿਤ੍ਰ ਤਿਹ ਦਿਨ ਕਹ ਦੇਖਤ ਬਾਮ ॥੧॥

ਕ੍ਰਿਸਨ ਰੂਪਿ ਲਖਿ ਬਸਿ ਭਈ ਨਿਸੁ ਦਿਨ ਹੇਰਤ ਤਾਹਿ ॥

ਬ︀ਯਾਸ ਪਰਾਸਰ ਅਸੁਰ ਸੁਰ ਭੇਦ ਨ ਪਾਵਤ ਜਾਹਿ ॥੨॥

ਲੋਕ ਲਾਜ ਜਿਹ ਹਿਤ ਤਜੀ ਔਰ ਤਜ︀ਯੋ ਧਨ ਧਾਮ ॥

ਕਿਹ ਬਿਧਿ ਪ︀ਯਾਰੋ ਪਾਇਯੈ ਪੂਰਨ ਹੋਵਹਿ ਕਾਮ ॥੩॥

ਮਿਲਨ ਹੇਤ ਇਕ ਸਹਚਰੀ ਪਠੀ ਚਤੁਰਿ ਜਿਯ ਜਾਨਿ ॥

ਕਵਨੈ ਛਲ ਮੋ ਕੌ ਸਖੀ ਮੀਤ ਮਿਲੈਯੈ ਕਾਨ੍ਰਹ ॥੪॥

ਅੜਿਲ ॥

ਬ੍ਰਹਮ ਬ︀ਯਾਸ ਅਰੁ ਬੇਦ ਭੇਦ ਨਹਿ ਜਾਨਹੀ ॥

ਸਿਵ ਸਨਕਾਦਿਕ ਸੇਸ ਨੇਤਿ ਕਰਿ ਮਾਨਹੀ ॥

ਜੋ ਸਭ ਭਾਤਿਨ ਸਦਾ ਜਗਤ ਮੈ ਗਾਇਯੈ ॥

ਹੋ ਤਵਨ ਪੁਰਖ ਸਜਨੀ ਮੁਹਿ ਆਨਿ ਮਿਲਾਇਯੈ ॥੫॥

ਕਬਿਤੁ ॥

ਸਿਤਤਾ ਬਿਭੂਤ ਅਤੇ ਮੇਖੁਲੀ ਨਿਮੇਖ ਸੰਦੀ ਅੰਜਨ ਦੀ ਸੇਲੀ ਦਾ ਸੁਭਾਵ ਸੁਭ ਭਾਖਣਾ ॥

ਭਗਵਾ ਸੁ ਭੇਸ ਸਾਡੇ ਨੈਣਾ ਦੀ ਲਲਾਈ ਸਈਯੋ ਯਾਰਾ ਦਾ ਧ︀ਯਾਨੁ ਏਹੋ ਕੰਦ ਮੂਲ ਚਾਖਣਾ ॥

ਰੌਦਨ ਦਾ ਮਜਨੁ ਸੁ ਪੁਤਰੀ ਪਤ੍ਰ ਗੀਤ ਗੀਤਾ ਦੇਖਣ ਦੀ ਭਿਛ੍ਰਯਾ ਧ︀ਯਾਨ ਧੂੰਆ ਬਾਲ ਰਾਖਣਾ ॥

ਆਲੀ ਏਨਾ ਗੋਪੀਯਾ ਦੀਆਂ ਅਖੀਆਂ ਦਾ ਜੋਗੁ ਸਾਰਾ ਨੰਦ ਦੇ ਕੁਮਾਰ ਨੂੰ ਜਰੂਰ ਜਾਇ ਆਖਣਾ ॥੬॥

ਬੈਠੀ ਹੁਤੀ ਸਾਜਿ ਕੈ ਸਿੰਗਾਰ ਸਭ ਸਖਿਯਨ ਮੈ ਯਾਹੀ ਬੀਚ ਕਾਨ੍ਰਹ ਜੂ ਦਿਖਾਈ ਆਨਿ ਦੈ ਗਏ ॥

ਤਬ ਹੀ ਤੇ ਲੀਨੋ ਹੈ ਚੁਰਾਇ ਚਿਤੁ ਮੇਰੋ ਮਾਈ ਚੇਟਕ ਚਲਾਇ ਮਾਨੋ ਚੇਰੀ ਮੋਹਿ ਕੈ ਗਏ ॥

ਕਹਾ ਕਰੌ ਕਿਤੈ ਜਾਉ ਮਰੋ ਕਿਧੋ ਬਿਖੁ ਖਾਉ ਬੀਸ ਬਿਸ੍ਵੈ ਮੇਰੇ ਜਾਨ ਬਿਜੂ ਸੋ ਡਸੈ ਗਏ ॥

ਚਖਨ ਚਿਤੋਨ ਸੌ ਚੁਰਾਇ ਚਿਤੁ ਮੇਰੋ ਲੀਯੋ ਲਟਪਟੀ ਪਾਗ ਸੋ ਲਪੇਟਿ ਮਨੁ ਲੈ ਗਏ ॥੭॥

ਦੋਹਰਾ ॥

ਲਾਲ ਬਿਰਹ ਤੁਮਰੇ ਪਗੀ ਮੋ ਪੈ ਰਹਿਯੋ ਨ ਜਾਇ ॥

ਤਾ ਤੇ ਮੈ ਆਪਨ ਲਿਖੀ ਪਤਿਯਾ ਅਤਿ ਅਕੁਲਾਇ ॥੮॥

ਕਬਿਤੁ ॥

ਰੂਪ ਭਰੇ ਰਾਗੁ ਭਰੇ ਸੁੰਦਰ ਸੁਹਾਗ ਭਰੇ ਮ੍ਰਿਗ ਔ ਮਿਮੋਲਨ ਕੀ ਮਾਨੋ ਇਹ ਖਾਨਿ ਹੈ ॥

ਮੀਨ ਹੀਨ ਕੀਨੇ ਛੀਨ ਲੀਨੈ ਹੈ ਬਿਧੂਪ ਰੂਪ ਚਿਤ ਕੇ ਚੁਰਾਇਬੋ ਕੌ ਚੋਰਨ ਸਮਾਨ ਹੈ ॥

ਲੋਗੋਂ ਕੇ ਉਜਾਗਰ ਹੈਂ ਗੁਨਨ ਕੇ ਨਾਗਰ ਹੈਂ ਸੂਰਤਿ ਕੇ ਸਾਗਰ ਹੈਂ ਸੋਭਾ ਕੇ ਨਿਧਾਨ ਹੈਂ ॥

ਸਾਹਿਬ ਕੀ ਸੀਰੀ ਪੜੇ ਚੇਟਕ ਕੀ ਚੀਰੀ ਅਰੀ ਆਲੀ ਤੇਰੇ ਨੈਨ ਰਾਮਚੰਦ੍ਰ ਕੇ ਸੇ ਬਾਨ ਹੈ ॥੯॥

ਦੋਹਰਾ ॥

ਮੈਨਪ੍ਰਭਾ ਇਕ ਸਹਚਰੀ ਤਾ ਕੌ ਲਯੋ ਬੁਲਾਇ ॥

ਤਾਹਿ ਪਠਾਯੋ ਕ੍ਰਿਸਨ ਪ੍ਰਤਿ ਭੇਦ ਸਕਲ ਸਮਝਾਇ ॥੧੦॥

ਤਾ ਕੇ ਕਰ ਪਤਿਯਾ ਦਈ ਕਹੋ ਕ੍ਰਿਸਨ ਸੋ ਜਾਇ ॥

ਤੁਮਰੇ ਬਿਰਹ ਰਾਧਾ ਬਧੀ ਬੇਗਿ ਮਿਲੋ ਤਿਹ ਆਇ ॥੧੧॥

ਬ੍ਰਿਜ ਬਾਲਾ ਬਿਰਹਿਣਿ ਭਈ ਬਿਰਹ ਤਿਹਾਰੇ ਸੰਗ ॥

ਤਹ ਤੁਮ ਕਥਾ ਚਲਾਇਯੋ ਕਵਨੋ ਪਾਇ ਪ੍ਰਸੰਗ ॥੧੨॥

ਜਬ ਰਾਧਾ ਐਸੇ ਕਹਿਯੋ ਮੈਨਪ੍ਰਭਾ ਕੇ ਸਾਥ ॥

ਮੈਨਪ੍ਰਭਾ ਚਲਿ ਤਹ ਗਈ ਜਹਾ ਹੁਤੇ ਬ੍ਰਿਜਨਾਥ ॥੧੩॥

ਚੌਪਈ ॥

ਪਤਿਯਾ ਖੋਲਿ ਜਬੈ ਹਰਿ ਬਾਚੀ ॥

ਲਖੀ ਪ੍ਰੀਤਿ ਤਾ ਕੀ ਮਨ ਸਾਚੀ ॥

ਤਾ ਕੇ ਤਿਨ ਜੋ ਕਬਿਤੁ ਉਚਾਰੇ ॥

ਜਾਨੁਕ ਬਜ੍ਰ ਲਾਲ ਖਚਿ ਡਾਰੇ ॥੧੪॥

ਸਵੈਯਾ ॥

ਰੀਝ ਭਰੇ ਰਸ ਰੀਤ ਭਰੇ ਅਤਿ ਰੂਪ ਭਰੇ ਸੁਖ ਪੈਯਤ ਹੇਰੇ ॥

ਚਾਰੋ ਚਕੋਰ ਸਰੋਰੁਹ ਸਾਰਸ ਮੀਨ ਕਰੇ ਮ੍ਰਿਗ ਖੰਜਨ ਚੇਰੇ ॥

ਭਾਗ ਭਰੇ ਅਨੁਰਾਗ ਭਰੇ ਸੁ ਸੁਹਾਗ ਭਰੇ ਮਨ ਮੋਹਤ ਮੇਰੇ ॥

ਮਾਨ ਭਰੇ ਸੁਖ ਖਾਨਿ ਜਹਾਨ ਕੇ ਲੋਚਨ ਸ੍ਰੀ ਨੰਦ ਨੰਦਨ ਤੇਰੇ ॥੧੫॥

ਸੋਹਤ ਸੁਧ ਸੁਧਾਰੇ ਸੇ ਸੁੰਦਰ ਜੋਬਨ ਜੋਤਿ ਸੁ ਢਾਰ ਢਰੇ ਹੈ ॥

ਸਾਰਸ ਸੋਮ ਸੁਰਾ ਸਿਤ ਸਾਇਕ ਕੰਜ ਕੁਰੰਗਨ ਕ੍ਰਾਤਿ ਹਰੇ ਹੈ ॥

ਖੰਜਨ ਔ ਮਕਰ ਧ੍ਵਜ ਮੀਨ ਨਿਹਾਰਿ ਸਭੈ ਛਬਿ ਲਾਜ ਮਰੇ ਹੈ ॥

ਲੋਚਨ ਸ੍ਰੀ ਨੰਦ ਨੰਦਨ ਕੇ ਬਿਧਿ ਮਾਨਹੁ ਬਾਨ ਬਨਾਇ ਧਰੇ ਹੈ ॥੧੬॥