ਕਬਿਤੁ ॥

ਚਿੰਤਾ ਜੈਸੋ ਚੰਦਨ ਚਿਰਾਗ ਲਾਗੇ ਚਿਤਾ ਸਮ ਚੇਟਕ ਸੇ ਚਿਤ੍ਰ ਚਾਰੁ ਚੌਪਖਾ ਕੁਸੈਲ ਸੀ ॥

ਚਿਤਾ ਜੈਸੇ ਚੀਰ ਚਪਲਾ ਸੀ ਚਿਤਵਨ ਲਾਗੈ ਚੀਰਬੇ ਸੀ ਚੌਪਖਾ ਸੁਹਾਤੁ ਨ ਰੁਚੈਲ ਸੀ ॥

ਚੰਗੁਲ ਸੀ ਚੌਪ ਸਰ ਚਾਪ ਜੈਸੋ ਚਾਮੀਕਰ ਚੋਟ ਸੀ ਚਿਨੌਤ ਲਾਗੈ ਸੀਰੀ ਲਾਗੈ ਸੈਲ ਸੀ ॥

ਚਟਕ ਚੁਪੇਟ ਸੀ ਲਗਤ ਬਿਨਾ ਚਿੰਤਾਮਨਿ ਚਾਬੁਕ ਸੇ ਚੌਰ ਲਾਗੈ ਚਾਦਨੀ ਚੁਰੈਲ ਸੀ ॥੧੭॥

ਦੋਹਰਾ ॥

ਪੜਿ ਪਤਿਯਾ ਤਾ ਕੀ ਤੁਰਤੁ ਰੀਝਿ ਗਏ ਬ੍ਰਿਜਨਾਥ ॥

ਸਖੀ ਏਕ ਪਠਾਵਤ ਭਏ ਮੈਨਪ੍ਰਭਾ ਕੇ ਸਾਥ ॥੧੮॥

ਰਾਧਾ ਸੌ ਮਿਲਨੋ ਬਦ︀ਯੋ ਜਲ ਜਮੁਨਾ ਮੈ ਜਾਇ ॥

ਸਖੀ ਪਠੀ ਤਾ ਕੋ ਤਬੈ ਤਿਹ ਮੁਹਿ ਆਨਿ ਮਿਲਾਇ ॥੧੯॥

ਸਖੀ ਤੁਰਤ ਤਹ ਕੌ ਚਲੀ ਸ੍ਰੀ ਜਦੁਪਤਿ ਕੇ ਹੇਤ ॥

ਜੈਸੇ ਪਵਨ ਪ੍ਰਚੰਡ ਕੌ ਤਨ ਨ ਦਿਖਾਈ ਦੇਤ ॥੨੦॥

ਤੜਿਤਾ ਕ੍ਰਿਤ ਜਾ ਕੌ ਸਖੀ ਚਤੁਰਿ ਕਹਤ ਤ੍ਰਿਯ ਆਇ ॥

ਸੋ ਹਰਿ ਰਾਧਾ ਪ੍ਰਤਿ ਪਠੀ ਭੇਦ ਸਕਲ ਸਮਝਾਇ ॥੨੧॥

ਸਵੈਯਾ ॥

ਫੂਲ ਫੁਲੇਲ ਲਗਾਇ ਕੈ ਚੰਦਨ ਬੈਠਿ ਰਹੀ ਕਰਿ ਭੋਜਨ ਭਾਮਨਿ ॥

ਬੇਗ ਬੁਲਾਵਤ ਹੈ ਬਡ ਡ੍ਰਯਾਛ ਕਰੋ ਨ ਬਿਲੰਬ ਚਲੋ ਗਜ ਗਾਮਿਨਿ ॥

ਆਜ ਮਿਲੋ ਘਨ ਸੇ ਤਨ ਕੋ ਘਹਰੈ ਘਨ ਮੈ ਜੈਸੇ ਕੌਧਤ ਦਾਮਿਨਿ ॥

ਮਾਨਤ ਬਾਤ ਨ ਜਾਨਤ ਤੈ ਸਖੀ ਜਾਤ ਬਿਹਾਤ ਇਤੈ ਬਹੁ ਜਾਮਿਨਿ ॥੨੨॥

ਗੋਪ ਕੋ ਭੇਖ ਕਬੈ ਧਰਿ ਹੈ ਹਰਿ ਕੁੰਜ ਗਰੀ ਕਬ ਆਨਿ ਬਸੈ ਹੈ ॥

ਮੋਰ ਪਖਊਅਨ ਕੌ ਧਰਿ ਹੈ ਕਬ ਗ੍ਵਾਰਨਿ ਕੈ ਗ੍ਰਿਹ ਗੋਰਸ ਖੈ ਹੈ ॥

ਬੰਸੀ ਬਜੈ ਹੈ ਕਬੈ ਜਮੁਨਾ ਤਟ ਤੋਹਿ ਬੁਲਾਵਨ ਮੋਹਿ ਪਠੈ ਹੈ ॥

ਮਾਨ ਕਹਿਯੋ ਹਮਰੋ ਹਰਿ ਪੈ ਚਲੁ ਰੀ ਬਹੁਰੋ ਹਰਿਹੂੰ ਨ ਬੁਲੈ ਹੈ ॥੨੩॥

ਤੇਰੀ ਸਰਾਹ ਸਦੈਵ ਕਰੈ ਤ੍ਰਿਯ ਤੇਰੀ ਕਥਾ ਪਿਯ ਗਾਵਤ ਹੈ ॥

ਹਿਤ ਤੇਰੇ ਸਿੰਗਾਰ ਸਜੈ ਸਜਨੀ ਹਿਤ ਤੇਰੇ ਹੀ ਬੈਨ ਸਜਾਵਤ ਹੈ ॥

ਹਿਤ ਤੇਰੇ ਹੀ ਚੰਦਨ ਗੌ ਘਨਸਾਰ ਦੋਊ ਘਸਿ ਅੰਗ ਲਗਾਵਤ ਹੈ ॥

ਹਰਿ ਕੋ ਮਨੁ ਸ੍ਰੀ ਬ੍ਰਿਖਭਾਨ ਕੁਮਾਰਿ ਹਰਿਯੋ ਕਹੂੰ ਜਾਨ ਨ ਪਾਵਤ ਹੈ ॥੨੪॥

ਮੋਰ ਪਖਾ ਕੀ ਛਟਾ ਮਧੁ ਮੂਰਤਿ ਸੋਭਿਤ ਹੈ ਜਮੁਨਾ ਕੇ ਕਿਨਾਰੈ ॥

ਬੂਝਤ ਬਾਤ ਬਿਹਾਲ ਭੇ ਬਲਭ ਬਾਲ ਚਲੋ ਜਹਾ ਲਾਲ ਬਿਹਾਰੈ ॥

ਰਾਧਿਕਾ ਮਾਧਵ ਕੀ ਬਤਿਯਾ ਸੁਨਿ ਕੈ ਅਕੁਲਾਇ ਉਠੀ ਡਰ ਡਾਰੈ ॥

ਯੌ ਸੁਨਿ ਬੈਨ ਚਲੀ ਤਜਿ ਐਨ ਰਹਿਯੋ ਨਹਿ ਮਾਨ ਮਨੋਜ ਕੇ ਮਾਰੈ ॥੨੫॥

ਮੋਤੀ ਕੇ ਅੰਗ ਬਿਰਾਜਤ ਭੂਖਨ ਮੋਤੀ ਕੇ ਬੇਸਰ ਕੀ ਛਬ ਬਾਢੀ ॥

ਮੋਤੀ ਕੇ ਚੌਸਰ ਹਾਰ ਫਬੈ ਦੁਤਿ ਮੋਤਿਨ ਕੇ ਗਜਰਾਨ ਕੀ ਗਾਢੀ ॥

ਰਾਧਿਕਾ ਮਾਧਵ ਕੌ ਜਮੁਨਾ ਤਟ ਕੰਜ ਗਹੇ ਕਰਿ ਜੋਵਤਿ ਠਾਢੀ ॥

ਛੀਰ ਕੇ ਸਾਗਰ ਕੋ ਮਥਿ ਕੈ ਮਨੌ ਚੰਦ ਕੋ ਚੀਰ ਸਭੈ ਤਨ ਕਾਢੀ ॥੨੬॥

ਚੌਪਈ ॥

ਨ੍ਰਹਾਵਤ ਜਹਾ ਆਪੁ ਹਰਿ ਠਾਢੇ ॥

ਅਧਿਕ ਹ੍ਰਿਦੈ ਮੈ ਆਨੰਦ ਬਾਢੇ ॥

ਵਾਰ ਗੁਪਾਲ ਪਾਰ ਬ੍ਰਿਜ ਨਾਰੀ ॥

ਗਾਵਤ ਗੀਤ ਬਜਾਵਤ ਤਾਰੀ ॥੨੭॥

ਸਵੈਯਾ ॥

ਕ੍ਰੀੜਤ ਹੈ ਜਹਾ ਕਾਨ੍ਰਹ ਕੁਮਾਰ ਬਡੇ ਰਸ ਸਾਥ ਬਡੇ ਜਲ ਮਾਹੀ ॥

ਵਾਰ ਤ੍ਰਿਯਾ ਉਹਿ ਪਾਰ ਗੁਪਾਲ ਬਿਰਾਜਤ ਗ੍ਵਾਰਨਿ ਕੇ ਦਲ ਮਾਹੀ ॥

ਲੈ ਡੁਬਕੀ ਦੋਊ ਆਪਸ ਮੈ ਰਤਿ ਮਾਨਿ ਉਠੈ ਦ੍ਰਿੜ ਜਾਇ ਤਹਾ ਹੀ ॥

ਯੌ ਰੁਚਿ ਮਾਨਿ ਰਮੈ ਰਸ ਸੋਂ ਮਨੋ ਦੂਰਿ ਰਹੇ ਕੋਊ ਜਾਨਤ ਨਾਹੀ ॥੨੮॥

ਖੇਲਤੀ ਲਾਲ ਸੋ ਬਾਲ ਭਲੀ ਬਿਧਿ ਕਾਹੂੰ ਸੋ ਬਾਤ ਨ ਭਾਖਤ ਜੀ ਕੀ ॥

ਨੇਹ ਜਗਿਯੋ ਨਵ ਜੋਬਨ ਕੋ ਉਰ ਬੀਚ ਰਹੀ ਗਡਿ ਮੂਰਤਿ ਪੀ ਕੀ ॥

ਬਾਰਿ ਬਿਹਾਰ ਮੈ ਨੰਦ ਕੁਮਾਰ ਸੋ ਕ੍ਰੀੜਤ ਹੈ ਕਰਿ ਲਾਜ ਸਖੀ ਕੀ ॥

ਜਾਇ ਉਠੈ ਬਲ ਤੌਨਹਿ ਤੇ ਰਤਿ ਮਾਨ ਦੋਊ ਮਨ ਮਾਨਤ ਜੀ ਕੀ ॥੨੯॥