ਸੋਰਠਾ ॥

ਜੋ ਨਿਜੁ ਤ੍ਰਿਯ ਕੋ ਦੇਤ ਪੁਰਖ ਭੇਦ ਕਛੁ ਆਪਨੋ ॥

ਤਾ ਕੇ ਬਿਧਨਾ ਲੇਤ ਪ੍ਰਾਨ ਹਰਨ ਕਰਿ ਪਲਕ ਮੈ ॥੩੦॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦ੍ਵਾਦਸਮੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੨॥੨੩੪॥ਅਫਜੂੰ॥

ਦੋਹਰਾ ॥

ਬਹੁਰਿ ਸੁ ਮੰਤ੍ਰੀ ਰਾਇ ਸੌ ਕਥਾ ਉਚਾਰੀ ਆਨਿ ॥

ਸੁਨਤ ਸੀਸ ਰਾਜੈ ਧੁਨ੍ਰਯੋ ਰਹਿਯੋ ਮੌਨ ਮੁਖਿ ਠਾਨਿ ॥੧॥

ਪਦੂਆ ਉਹਿ ਟਿਬਿਯਾ ਬਸੈ ਗੈਨੀ ਹਮਰੇ ਗਾਉ ॥

ਦਾਸ ਖਸਮ ਤਾ ਕੋ ਰਹਤ ਰਾਮ ਦਾਸ ਤਿਹ ਨਾਉ ॥੨॥

ਰਾਮ ਦਾਸ ਅਨਤੈ ਰਹਤ ਪਦੂਆ ਕੇ ਸੰਗ ਸੋਇ ॥

ਨ੍ਰਹਾਨ ਹੇਤ ਉਠਿ ਜਾਤ ਤਹ ਜਬੈ ਦੁਪਹਰੀ ਹੋਇ ॥੩॥

ਇਕ ਦਿਨ ਪਦੂਆ ਕੇ ਸਦਨ ਬਹੁ ਜਨ ਬੈਠੇ ਆਇ ॥

ਭੇਦ ਨ ਪਾਯੋ ਗੈਨਿ ਯਹਿ ਤਹਾ ਪਹੁੰਚੀ ਜਾਇ ॥੪॥

ਚੌਪਈ ॥

ਤਬੈ ਤੁਰਤ ਤ੍ਰਿਯ ਬਚਨ ਉਚਾਰੇ ॥

ਰਾਮ ਦਾਸ ਆਏ ਨ ਤੁਹਾਰੇ ॥

ਮੇਰੇ ਪਤਿ ਪਰਮੇਸ੍ਵਰ ਓਊ ॥

ਕਹ ਗਯੋ ਤਾਹਿ ਬਤਾਵਹੁ ਕੋਊ ॥੫॥

ਦੋਹਰਾ ॥

ਗਰਾ ਓਰ ਕਹ ਯੌ ਗਈ ਜਾਤ ਭਏ ਉਠਿ ਲੋਗ ॥

ਤੁਰਤੁ ਆਨਿ ਤਾ ਸੌ ਰਮੀ ਮਨ ਮੈ ਭਈ ਨਿਸੋਗ ॥੬॥

ਪਦੂਆ ਸੌ ਰਤਿ ਮਾਨਿ ਕੈ ਤਹਾ ਪਹੂੰਚੀ ਆਇ ॥

ਰਾਖਿਯੋ ਹੁਤੋ ਸਵਾਰਿ ਜਹ ਆਪਨ ਸਦਨ ਸੁਹਾਇ ॥੭॥

ਕੈਸੋ ਹੀ ਬੁਧਿਜਨ ਕੋਊ ਚਤੁਰ ਕੈਸਉ ਹੋਇ ॥

ਚਰਿਤ ਚਤੁਰਿਯਾ ਤ੍ਰਿਯਨ ਕੋ ਪਾਇ ਸਕਤ ਨਹਿ ਕੋਇ ॥੮॥

ਜੋ ਨਰ ਅਪੁਨੇ ਚਿਤ ਕੌ ਤ੍ਰਿਯ ਕਰ ਦੇਤ ਬਨਾਇ ॥

ਜਰਾ ਤਾਹਿ ਜੋਬਨ ਹਰੈ ਪ੍ਰਾਨ ਹਰਤ ਜਮ ਜਾਇ ॥੯॥

ਸੋਰਠਾ ॥

ਤ੍ਰਿਯਹਿ ਨ ਦੀਜੈ ਭੇਦ ਤਾਹਿ ਭੇਦ ਲੀਜੈ ਸਦਾ ॥

ਕਹਤ ਸਿੰਮ੍ਰਿਤਿ ਅਰੁ ਬੇਦ ਕੋਕਸਾਰਊ ਯੌ ਕਹਤ ॥੧੦॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤ੍ਰਿਦਸਮੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੩॥੨੪੪॥ਅਫਜੂੰ॥

ਦੋਹਰਾ ॥

ਬਹੁਰਿ ਸੁ ਮੰਤ੍ਰੀ ਰਾਇ ਸੌ ਕਥਾ ਉਚਾਰੀ ਏਕ ॥

ਅਧਿਕ ਮੋਦ ਮਨ ਮੈ ਬਢੈ ਸੁਨਿ ਗੁਨ ਬਢੈ ਅਨੇਕ ॥੧॥

ਏਕ ਤ੍ਰਿਯਾ ਗਈ ਬਾਗ ਮੈ ਰਮੀ ਔਰ ਸੋ ਜਾਇ ॥

ਤਹਾ ਯਾਰ ਤਾ ਕੋ ਤੁਰਤ ਦੁਤਿਯ ਪਹੂੰਚ︀ਯੋ ਆਇ ॥੨॥

ਚੌਪਈ ॥

ਜਾਰ ਆਵਤ ਜਬ ਤਿਨ ਤ੍ਰਿਯ ਲਹਿਯੋ ॥

ਦੁਤਿਯ ਮੀਤ ਸੋ ਇਹ ਬਿਧਿ ਕਹਿਯੋ ॥

ਮਾਲੀ ਨਾਮ ਆਪਨ ਤੁਮ ਕਰੋ ॥

ਫਲ ਫੂਲਨਿ ਆਗੇ ਲੈ ਧਰੋ ॥੩॥