ਚੌਪਈ ॥
ਤਾ ਕੋ ਨਾਮ ਨਾਦਰਾ ਬਾਨੋ ॥
ਅਮਿਤ ਰੂਪ ਤਾ ਕੋ ਜਗ ਜਾਨੋ ॥
ਅਧਿਕ ਤਰੁਨਿ ਕੋ ਤੇਜ ਬਰਾਜਤ ॥
ਜਾ ਸਮ ਅਨਤ ਨ ਕਤਹੂੰ ਰਾਜਤ ॥੩॥
ਦੋਹਰਾ ॥
ਨਿਸ ਦਿਨ ਬਾਸ ਤਹਾ ਕਰੈ ਮੁਗਲਨ ਅਨਤੈ ਜਾਇ ॥
ਔਰ ਇਸਤ੍ਰਿਯਨ ਸੋ ਭਜੈ ਤ੍ਰਿਯ ਤੋ ਕਛੂ ਨ ਸੰਕਾਇ ॥੪॥
ਹੇਰ ਮੁਗਲ ਅਨਤੈ ਰਮਤ ਤਰੁਨਿ ਧਾਰ ਰਿਸਿ ਚਿਤ ॥
ਕੀਨਾ ਏਕ ਬੁਲਾਇ ਗ੍ਰਿਹ ਬਾਲ ਬਨਿਕ ਕੋ ਮਿਤ ॥੫॥
ਏਕ ਦਿਵਸ ਤਾ ਸੌ ਕਹਿਯੋ ਭੇਦ ਸਕਲ ਸਮਝਾਇ ॥
ਪੁਤ੍ਰ ਧਾਮ ਤਿਹ ਰਾਖਿਯੋ ਨਿਜੁ ਪਤਿ ਤੇ ਡਰ ਪਾਇ ॥੬॥
ਪਿਯ ਸੋਵਤ ਤ੍ਰਿਯ ਜਾਗਿ ਕੈ ਪਤਿ ਕੌ ਦਿਯੋ ਜਗਾਇ ॥
ਲੈ ਆਗ︀ਯਾ ਸੁਤ ਬਨਕ ਕੇ ਸੰਗ ਬਿਹਾਰੀ ਜਾਇ ॥੭॥
ਪਿਯ ਸੋਵਤ ਤ੍ਰਿਯ ਜੋ ਜਗੈ ਕਹੈ ਦੁਸਟ ਕੋਊ ਆਇ ॥
ਤੁਰਤੁ ਦੋਸਤੀ ਪਤਿ ਤਜੈ ਨਾਤ ਨੇਹ ਛੁਟਿ ਜਾਇ ॥੮॥
ਅੜਿਲ ॥
ਪਿਯ ਕੋ ਪ੍ਰਿਥਮ ਜਵਾਇ ਆਪੁ ਪੁਨਿ ਖਾਇਯੈ ॥
ਪਿਯ ਪੂਛੇ ਬਿਨੁ ਨੈਕ ਨ ਲਘੁ ਕਹ ਜਾਇਯੈ ॥
ਜੋ ਪਿਯ ਆਇਸੁ ਦੇਇ ਸੁ ਸਿਰ ਪਰ ਲੀਜਿਯੈ ॥
ਹੋ ਬਿਨੁ ਤਾ ਕੇ ਕਛੁ ਕਹੇ ਨ ਕਾਰਜ ਕੀਜਿਯੈ ॥੯॥
ਦੋਹਰਾ ॥
ਬਿਨੁ ਪਿਯ ਕੀ ਆਗ︀ਯਾ ਲਈ ਮੈ ਲਘੁ ਕੋ ਨਹਿ ਜਾਉ ॥
ਕੋਟਿ ਕਸਟ ਤਨ ਪੈ ਸਹੋ ਪਿਯ ਕੋ ਕਹਿਯੋ ਕਮਾਉ ॥੧੦॥
ਸੁਨਤ ਬਚਨ ਮੂਰਖ ਮੁਗਲ ਆਗ︀ਯਾ ਤ੍ਰਿਯ ਕਹ ਦੀਨ ॥
ਰੀਝਿ ਗਯੋ ਜੜ ਬੈਨ ਸੁਨਿ ਸਕ︀ਯੋ ਨ ਕਛੁ ਛਲ ਚੀਨ ॥੧੧॥
ਸੁਨਤ ਬਚਨ ਤ੍ਰਿਯ ਉਠਿ ਚਲੀ ਪਿਯ ਕੀ ਆਗ︀ਯਾ ਪਾਇ ॥
ਰਤਿ ਮਾਨੀ ਸੁਤ ਬਨਿਕ ਸੋ ਹ੍ਰਿਦੈ ਹਰਖ ਉਪਜਾਇ ॥੧੨॥
ਪਰੈ ਆਪਦਾ ਕੈਸਿਯੈ ਕੋਟ ਕਸਟ ਸਹਿ ਲੇਤ ॥
ਤਊ ਸੁਘਰ ਨਰ ਇਸਤ੍ਰਿਯਨ ਭੇਦ ਨ ਅਪਨੋ ਦੇਤ ॥੧੩॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਉਨੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੯॥੩੬੫॥ਅਫਜੂੰ॥