ਭੁਜੰਗ ਛੰਦ ॥
ਬਹੁਰਿ ਬੰਦ ਗ੍ਰਿਹ ਮਾਝ ਨ੍ਰਿਪ ਪੂਤ ਡਾਰਿਯੋ ॥
ਭਈ ਭੋਰ ਬਹੁਰੌ ਨਿਕਟ ਕੋ ਹਕਾਰਿਯੋ ॥
ਤਬੈ ਮੰਤ੍ਰ ਯੋ ਰਾਇ ਸੋ ਬੈਨ ਭਾਖ︀ਯੋ ॥
ਚਿਤਰ ਸਿੰਘ ਕੇ ਪੂਤ ਕੌ ਪ੍ਰਾਨ ਰਾਖ︀ਯੋ ॥੧॥
ਸਹਰ ਚੀਨ ਮਾਚੀਨ ਮੈ ਏਕ ਨਾਰੀ ॥
ਰਹੈ ਆਪਨੇ ਖਾਵੰਦਹਿ ਅਧਿਕ ਪ︀ਯਾਰੀ ॥
ਜੁ ਸੋ ਬੈਨ ਭਾਖੈ ਵਹੀ ਬਾਤ ਮਾਨੈ ॥
ਬਿਨਾ ਤਾਹਿ ਪੂਛੇ ਨਹੀ ਕਾਜ ਠਾਨੈ ॥੨॥
ਦਿਨੋ ਰੈਨ ਡਾਰੇ ਰਹੈ ਤਾਹਿ ਡੇਰੈ ॥
ਬਿਨਾ ਤਾਹਿ ਨਹਿ ਇੰਦ੍ਰ ਕੀ ਹੂਰ ਹੇਰੈ ॥
ਤ੍ਰਿਯਾ ਰੂਪ ਆਨੂਪ ਲਹਿ ਪੀਯ ਜੀਵੈ ॥
ਬਿਨਾ ਨਾਰਿ ਪੂਛੇ ਨਹੀ ਪਾਨ ਪੀਵੈ ॥੩॥
ਮਤੀ ਲਾਲ ਨੀਕੋ ਰਹੈ ਨਾਮ ਬਾਲਾ ॥
ਦਿਪੈ ਚਾਰੁ ਆਭਾ ਮਨੋ ਰਾਗ ਮਾਲਾ ॥
ਸੁਨੀ ਕਾਨ ਐਸੀ ਨ ਵੈਸੀ ਨਿਹਾਰੀ ॥
ਭਈ ਹੈ ਨ ਆਗੇ ਨ ਹ੍ਵੈਹੈ ਕੁਮਾਰੀ ॥੪॥
ਮਨੌ ਆਪੁ ਲੈ ਹਾਥ ਬ੍ਰਹਮੈ ਬਨਾਈ ॥
ਕਿਧੌ ਦੇਵ ਜਾਨੀ ਕਿਧੌ ਮੈਨ ਜਾਈ ॥
ਭਈ ਨਾਹਿ ਨਹਿ ਹੈ ਨ ਹ੍ਵੈਹੈ ਤ੍ਰਿਵੈਸੀ ॥
ਮਨੋ ਜਛਨੀ ਨਾਗਨੀ ਕਿੰਨ੍ਰਨੈਸੀ ॥੫॥
ਤਿਨਕ ਦੇਸ ਕੇ ਰਾਵ ਸੌ ਨੇਹ ਠਾਨ੍ਰਯੋ ॥
ਮਹਾ ਚਤੁਰ ਤਿਹ ਚਿਤ ਕੇ ਬੀਚ ਜਾਨ︀ਯੋ ॥
ਅਧਿਕ ਰੂਪ ਆਨੂਪ ਤਾ ਕੋ ਬਿਰਾਜੈ ॥
ਲਖੇ ਜਾਹਿ ਕੰਦ੍ਰਪ ਕੋ ਦ੍ਰਪ ਭਾਜੈ ॥੬॥
ਦੋਹਰਾ ॥
ਅਧਿਕ ਪ੍ਰੀਤ ਤਾ ਸੌ ਕਰੀ ਚਿਤ ਮੈ ਚਤੁਰ ਪਛਾਨ ॥
ਛਾਡਿ ਦਈ ਲਜਾ ਸਭੈ ਬਧੀ ਬਿਰਹ ਕੇ ਬਾਨ ॥੭॥
ਤੋਟਕ ਛੰਦ ॥
ਲਖਿ ਰੂਪ ਲਲਾ ਜੂ ਕੋ ਰੀਝ ਰਹੀ ॥
ਜਿਹ ਜੋਤ ਪ੍ਰਭਾ ਨਹਿ ਜਾਤ ਕਹੀ ॥
ਨਿਸ ਏਕ ਤ੍ਰਿਯਾ ਤਿਹ ਬੋਲ ਲਿਯੋ ॥
ਮਨ ਭਾਵਤ ਭੂਪ ਸੌ ਭੋਗ ਕਿਯੋ ॥੮॥
ਸਿਗਰੀ ਨਿਸ ਭੂਪ ਸੌ ਭੋਗ ਕਰਿਯੋ ॥
ਇਹ ਬੀਚ ਤ੍ਰਿਯਾ ਪਤਿ ਆਨ ਪਰਿਯੋ ॥
ਤਿਹ ਆਵਤ ਜਾਨਿ ਡਰੀ ਹਿਯ ਮੈ ॥
ਇਹ ਭਾਤਿ ਚਰਿਤ੍ਰ ਠਟਿਯੋ ਜਿਯ ਮੈ ॥੯॥
ਦੋਹਰਾ ॥
ਤਕਿਯਾ ਕਰਿ ਰਾਖ︀ਯੋ ਨ੍ਰਿਪਹਿ ਆਪਣੀ ਸੇਜ ਬਣਾਇ ॥
ਜਾਇ ਪਿਯਹਿ ਆਗੇ ਲਿਯੋ ਪਰਮ ਪ੍ਰੀਤਿ ਉਪਜਾਇ ॥੧੦॥
ਭੂਪ ਲਖ︀ਯੋ ਚਿਤ ਮੈ ਫਸ︀ਯੋ ਆਨਿ ਤ੍ਰਿਯਾ ਕੇ ਹੇਤ ॥
ਅਧਿਕ ਚਿਤ ਭੀਤਰ ਡਰਿਯੋ ਸ੍ਵਾਸ ਨ ਊਚੋ ਲੇਤ ॥੧੧॥
ਪਤਿ ਸੌ ਅਤਿ ਰਤਿ ਮਾਨਿ ਕੈ ਰਹੀ ਗਰੇ ਲਪਟਾਇ ॥
ਕਿਯੋ ਸਿਰਾਨੋ ਭੂਪ ਕੋ ਸੋਇ ਰਹੇ ਸੁਖ ਪਾਇ ॥੧੨॥
ਭੋਰ ਭਏ ਉਠਿ ਪਿਯ ਗਯੋ ਨ੍ਰਿਪ ਸੋ ਭੋਗ ਕਮਾਇ ॥
ਕਾਢਿ ਸਿਰਾਨਾ ਤੇ ਤੁਰਤ ਸਦਨ ਦਿਯੋ ਪਹੁਚਾਇ ॥੧੩॥
ਜੇ ਜੇ ਸ︀ਯਾਨੇ ਹ੍ਵੈ ਜਗਤ ਮੈ ਤ੍ਰਿਯ ਸੋ ਕਰਤ ਪ︀ਯਾਰ ॥
ਤਾਹਿ ਮਹਾ ਜੜ ਸਮੁਝਿਯੈ ਚਿਤ ਭੀਤਰ ਨਿਰਧਾਰ ॥੧੪॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਬੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੦॥੩੭੯॥ਅਫਜੂੰ॥