ਅੜਿਲ ॥

ਕਹਿਯੋ ਤਿਹਾਰੋ ਮਾਨਿ ਭੋਗ ਤੋਸੋ ਕ︀ਯੋਨ ਕਰਿਯੈ ॥

ਘੋਰ ਨਰਕ ਕੇ ਬੀਚ ਜਾਇ ਪਰਬੇ ਤੇ ਡਰਿਯੈ ॥

ਤਬ ਆਲਿੰਗਨ ਕਰੇ ਧਰਮ ਅਰਿ ਕੈ ਮੁਹਿ ਗਹਿ ਹੈ ॥

ਹੋ ਅਤਿ ਅਪਜਸ ਕੀ ਕਥਾ ਜਗਤ ਮੋ ਕੌ ਨਿਤਿ ਕਹਿ ਹੈ ॥੨੫॥

ਚਲੈ ਨਿੰਦ ਕੀ ਕਥਾ ਬਕਤ੍ਰ ਕਸ ਤਿਸੈ ਦਿਖੈਹੋ ॥

ਧਰਮ ਰਾਜ ਕੀ ਸਭਾ ਜ੍ਵਾਬ ਕੈਸੇ ਕਰਿ ਦੈਹੌ ॥

ਛਾਡਿ ਯਰਾਨਾ ਬਾਲ ਖ︀ਯਾਲ ਹਮਰੇ ਨਹਿ ਪਰਿਯੈ ॥

ਕਹੀ ਸੁ ਹਮ ਸੋ ਕਹੀ ਬਹੁਰਿ ਯਹ ਕਹਿਯੋ ਨ ਕਰਿਯੈ ॥੨੬॥

ਨੂਪ ਕੁਅਰਿ ਯੌ ਕਹੀ ਭੋਗ ਮੋ ਸੌ ਪਿਯ ਕਰਿਯੈ ॥

ਪਰੇ ਨ ਨਰਕ ਕੇ ਬੀਚ ਅਧਿਕ ਚਿਤ ਮਾਹਿ ਨ ਡਰਿਯੈ ॥

ਨਿੰਦ ਤਿਹਾਰੀ ਲੋਗ ਕਹਾ ਕਰਿ ਕੈ ਮੁਖ ਕਰਿ ਹੈ ॥

ਤ੍ਰਾਸ ਤਿਹਾਰੇ ਸੌ ਸੁ ਅਧਿਕ ਚਿਤ ਭੀਤਰ ਡਰਿ ਹੈ ॥੨੭॥

ਤੌ ਕਰਿ ਹੈ ਕੋਊ ਨਿੰਦ ਕਛੂ ਜਬ ਭੇਦ ਲਹੈਂਗੇ ॥

ਜੌ ਲਖਿ ਹੈ ਕੋਊ ਬਾਤ ਤ੍ਰਾਸ ਤੋ ਮੋਨਿ ਰਹੈਂਗੇ ॥

ਆਜੁ ਹਮਾਰੇ ਸਾਥ ਮਿਤ੍ਰ ਰੁਚਿ ਸੌ ਰਤਿ ਕਰਿਯੈ ॥

ਹੋ ਨਾਤਰ ਛਾਡੌ ਟਾਗ ਤਰੇ ਅਬਿ ਹੋਇ ਨਿਕਰਿਯੈ ॥੨੮॥

ਟਾਗ ਤਰੇ ਸੋ ਜਾਇ ਕੇਲ ਕੈ ਜਾਹਿ ਨ ਆਵੈ ॥

ਬੈਠਿ ਨਿਫੂੰਸਕ ਰਹੈ ਰੈਨਿ ਸਿਗਰੀ ਨ ਬਜਾਵੈ ॥

ਬਧੇ ਧਰਮ ਕੇ ਮੈ ਨ ਭੋਗ ਤੁਹਿ ਸਾਥ ਕਰਤ ਹੋ ॥

ਜਗ ਅਪਜਸ ਕੇ ਹੇਤ ਅਧਿਕ ਚਿਤ ਬੀਚ ਡਰਤ ਹੋ ॥੨੯॥

ਕੋਟਿ ਜਤਨ ਤੁਮ ਕਰੋ ਭਜੇ ਬਿਨੁ ਤੋਹਿ ਨ ਛੋਰੋ ॥

ਗਹਿ ਆਪਨ ਕਰ ਆਜੁ ਸਗਰ ਤੋ ਕੋ ਨਿਸ ਭੋਰੋ ॥

ਮੀਤ ਤਿਹਾਰੇ ਹੇਤ ਕਾਸਿ ਕਰਵਤ ਹੂੰ ਲੈਹੋ ॥

ਹੋ ਧਰਮਰਾਜ ਕੀ ਸਭਾ ਜ੍ਵਾਬ ਠਾਢੀ ਹ੍ਵੈ ਦੈਹੋ ॥੩੦॥

ਆਜੁ ਪਿਯਾ ਤਵ ਸੰਗ ਸੇਜੁ ਰੁਚਿ ਮਾਨ ਸੁਹੈਹੋ ॥

ਮਨ ਭਾਵਤ ਕੋ ਭੋਗ ਰੁਚਿਤ ਚਿਤ ਮਾਹਿ ਕਮੈਹੋ ॥

ਆਜੁ ਸੁ ਰਤਿ ਸਭ ਰੈਨਿ ਭੋਗ ਸੁੰਦਰ ਤਵ ਕਰਿਹੋ ॥

ਸਿਵ ਬੈਰੀ ਕੋ ਦਰਪ ਸਕਲ ਮਿਲਿ ਤੁਮੈ ਪ੍ਰਹਰਿਹੋ ॥੩੧॥

ਰਾਇ ਬਾਚ ॥

ਪ੍ਰਥਮ ਛਤ੍ਰਿ ਕੇ ਧਾਮ ਦਿਯੋ ਬਿਧਿ ਜਨਮ ਹਮਾਰੋ ॥

ਬਹੁਰਿ ਜਗਤ ਕੇ ਬੀਚ ਕਿਯੋ ਕੁਲ ਅਧਿਕ ਉਜਿਯਾਰੋ ॥

ਬਹੁਰਿ ਸਭਨ ਮੈ ਬੈਠਿ ਆਪੁ ਕੋ ਪੂਜ ਕਹਾਊ ॥

ਹੋ ਰਮੋ ਤੁਹਾਰੇ ਸਾਥ ਨੀਚ ਕੁਲ ਜਨਮਹਿ ਪਾਊ ॥੩੨॥

ਕਹਾ ਜਨਮ ਕੀ ਬਾਤ ਜਨਮ ਸਭ ਕਰੇ ਤਿਹਾਰੇ ॥

ਰਮੋ ਨ ਹਮ ਸੋ ਆਜੁ ਐਸ ਘਟਿ ਭਾਗ ਹਮਾਰੇ ॥

ਬਿਰਹ ਤਿਹਾਰੇ ਲਾਲ ਬੈਠਿ ਪਾਵਕ ਮੋ ਬਰਿਯੈ ॥

ਹੋ ਪੀਵ ਹਲਾਹਲ ਆਜੁ ਮਿਲੇ ਤੁਮਰੇ ਬਿਨੁ ਮਰਿਯੈ ॥੩੩॥

ਦੋਹਰਾ ॥

ਰਾਇ ਡਰਿਯੋ ਜਉ ਦੈ ਮੁਝੈ ਸ੍ਰੀ ਭਗਵਤਿ ਕੀ ਆਨ ॥

ਸੰਕ ਤ︀ਯਾਗ ਯਾ ਸੋ ਰਮੋ ਕਰਿਹੌ ਨਰਕ ਪਯਾਨ ॥੩੪॥

ਚਿਤ ਕੇ ਸੋਕ ਨਿਵਰਤ ਕਰਿ ਰਮੋ ਹਮਾਰੇ ਸੰਗ ॥

ਮਿਲੇ ਤਿਹਾਰੇ ਬਿਨੁ ਅਧਿਕ ਬ︀ਯਾਪਤ ਮੋਹਿ ਅਨੰਗ ॥੩੫॥

ਨਰਕ ਪਰਨ ਤੇ ਮੈ ਡਰੋ ਕਰੋ ਨ ਤੁਮ ਸੋ ਸੰਗ ॥

ਤੋ ਤਨ ਮੋ ਤਨ ਕੈਸਊ ਬ︀ਯਾਪਤ ਅਧਿਕ ਅਨੰਗ ॥੩੬॥

ਛੰਦ ॥

ਤਰੁਨ ਕਰਿਯੋ ਬਿਧਿ ਤੋਹਿ ਤਰੁਨਿ ਹੀ ਦੇਹ ਹਮਾਰੋ ॥

ਲਖੇ ਤੁਮੈ ਤਨ ਆਜੁ ਮਦਨ ਬਸਿ ਭਯੋ ਹਮਾਰੋ ॥

ਮਨ ਕੋ ਭਰਮ ਨਿਵਾਰਿ ਭੋਗ ਮੋਰੇ ਸੰਗਿ ਕਰਿਯੈ ॥

ਨਰਕ ਪਰਨ ਤੇ ਨੈਕ ਅਪਨ ਚਿਤ ਬੀਚ ਨ ਡਰਿਯੈ ॥੩੭॥

ਦੋਹਰਾ ॥

ਪੂਜ ਜਾਨਿ ਕਰ ਜੋ ਤਰੁਨਿ ਮੁਰਿ ਕੈ ਕਰਤ ਪਯਾਨ ॥

ਤਵਨਿ ਤਰੁਨਿ ਗੁਰ ਤਵਨ ਕੀ ਲਾਗਤ ਸੁਤਾ ਸਮਾਨ ॥੩੮॥

ਛੰਦ ॥

ਕਹਾ ਤਰੁਨਿ ਸੋ ਪ੍ਰੀਤਿ ਨੇਹ ਨਹਿ ਓਰ ਨਿਬਾਹਹਿ ॥

ਏਕ ਪੁਰਖ ਕੌ ਛਾਡਿ ਔਰ ਸੁੰਦਰ ਨਰ ਚਾਹਹਿ ॥

ਅਧਿਕ ਤਰੁਨਿ ਰੁਚਿ ਮਾਨਿ ਤਰੁਨਿ ਜਾ ਸੋ ਹਿਤ ਕਰਹੀ ॥

ਹੋ ਤੁਰਤੁ ਮੂਤ੍ਰ ਕੋ ਧਾਮ ਨਗਨ ਆਗੇ ਕਰਿ ਧਰਹੀ ॥੩੯॥

ਦੋਹਰਾ ॥

ਕਹਾ ਕਰੌ ਕੈਸੇ ਬਚੌ ਹ੍ਰਿਦੈ ਨ ਉਪਜਤ ਸਾਤ ॥

ਤੋਹਿ ਮਾਰਿ ਕੈਸੇ ਜਿਯੋ ਬਚਨ ਨੇਹ ਕੇ ਨਾਤ ॥੪੦॥