ਚੌਪਈ ॥

ਰਾਇ ਚਿਤ ਇਹ ਭਾਤਿ ਬਿਚਾਰੋ ॥

ਇਹਾ ਸਿਖ ਕੋਊ ਨ ਹਮਾਰੋ ॥

ਯਾਹਿ ਭਜੇ ਮੇਰੋ ਧ੍ਰਮ ਜਾਈ ॥

ਭਾਜਿ ਚਲੌ ਤ੍ਰਿਯ ਦੇਤ ਗਹਾਈ ॥੪੧॥

ਤਾ ਤੇ ਯਾਕੀ ਉਸਤਤਿ ਕਰੋ ॥

ਚਰਿਤ ਖੇਲਿ ਯਾ ਕੋ ਪਰਹਰੋ ॥

ਬਿਨੁ ਰਤਿ ਕਰੈ ਤਰਨਿ ਜਿਯ ਮਾਰੈ ॥

ਕਵਨ ਸਿਖ︀ਯ ਮੁਹਿ ਆਨਿ ਉਬਾਰੈ ॥੪੨॥

ਅੜਿਲ ॥

ਧੰਨ︀ਯ ਤਰੁਨਿ ਤਵ ਰੂਪ ਧੰਨ︀ਯ ਪਿਤੁ ਮਾਤ ਤਿਹਾਰੋ ॥

ਧੰਨ︀ਯ ਤਿਹਾਰੇ ਦੇਸ ਧੰਨ︀ਯ ਪ੍ਰਤਿਪਾਲਨ ਹਾਰੋ ॥

ਧੰਨ︀ਯ ਕੁਅਰਿ ਤਵ ਬਕ੍ਰਤ ਅਧਿਕ ਜਾ ਮੈ ਛਬਿ ਛਾਜੈ ॥

ਹੋ ਜਲਜ ਸੂਰ ਅਰੁ ਚੰਦ੍ਰ ਦ੍ਰਪ ਕੰਦ੍ਰਪ ਲਖਿ ਭਾਜੈ ॥੪੩॥

ਸੁਭ ਸੁਹਾਗ ਤਨ ਭਰੇ ਚਾਰੁ ਚੰਚਲ ਚਖੁ ਸੋਹਹਿ ॥

ਖਗ ਮ੍ਰਿਗ ਜਛ ਭੁਜੰਗ ਅਸੁਰ ਸੁਰ ਨਰ ਮੁਨਿ ਮੋਹਹਿ ॥

ਸਿਵ ਸਨਕਾਦਿਕ ਥਕਿਤ ਰਹਿਤ ਲਖਿ ਨੇਤ੍ਰ ਤਿਹਾਰੇ ॥

ਹੋ ਅਤਿ ਅਸਚਰਜ ਕੀ ਬਾਤ ਚੁਭਤ ਨਹਿ ਹ੍ਰਿਦੈ ਹਮਾਰੇ ॥੪੪॥

ਸਵੈਯਾ ॥

ਪੌਢਤੀ ਅੰਕ ਪ੍ਰਜੰਕ ਲਲਾ ਕੋ ਲੈ ਕਾਹੂ ਸੋ ਭੇਦ ਨ ਭਾਖਤ ਜੀ ਕੋ ॥

ਕੇਲ ਕਮਾਤ ਬਹਾਤ ਸਦਾ ਨਿਸਿ ਮੈਨ ਕਲੋਲ ਨ ਲਾਗਤ ਫੀਕੋ ॥

ਜਾਗਤ ਲਾਜ ਬਢੀ ਤਹ ਮੈ ਡਰ ਲਾਗਤ ਹੈ ਸਜਨੀ ਸਭ ਹੀ ਕੋ ॥

ਤਾ ਤੇ ਬਿਚਾਰਤ ਹੌ ਚਿਤ ਮੈ ਇਹ ਜਾਗਨ ਤੇ ਸਖਿ ਸੋਵਨ ਨੀਕੋ ॥੪੫॥

ਦੋਹਰਾ ॥

ਬਹੁਰ ਤ੍ਰਿਯਾ ਤਿਹ ਰਾਇ ਸੋ ਯੌ ਬਚ ਕਹਿਯੋ ਸੁਨਾਇ ॥

ਆਜ ਭੋਗ ਤੋ ਸੋ ਕਰੌ ਕੈ ਮਰਿਹੌ ਬਿਖੁ ਖਾਇ ॥੪੬॥

ਬਿਸਿਖੀ ਬਰਾਬਰਿ ਨੈਨ ਤਵ ਬਿਧਨਾ ਧਰੇ ਬਨਾਇ ॥

ਲਾਜ ਕੌਚ ਮੋ ਕੌ ਦਯੋ ਚੁਭਤ ਨ ਤਾ ਤੇ ਆਇ ॥੪੭॥

ਬਨੇ ਠਨੇ ਆਵਤ ਘਨੇ ਹੇਰਤ ਹਰਤ ਗ︀ਯਾਨ ॥

ਭੋਗ ਕਰਨ ਕੌ ਕਛੁ ਨਹੀ ਡਹਕੂ ਬੇਰ ਸਮਾਨ ॥੪੮॥

ਧੰਨ︀ਯ ਬੇਰ ਹਮ ਤੇ ਜਗਤ ਨਿਰਖਿ ਪਥਿਕ ਕੌ ਲੇਤ ॥

ਬਰਬਸ ਖੁਆਵਤ ਫਲ ਪਕਰਿ ਜਾਨ ਬਹੁਰਿ ਘਰ ਦੇਤ ॥੪੯॥

ਅਟਪਟਾਇ ਬਾਤੇ ਕਰੈ ਮਿਲ︀ਯੋ ਚਹਤ ਪਿਯ ਸੰਗ ॥

ਮੈਨ ਬਾਨ ਬਾਲਾ ਬਿਧੀ ਬਿਰਹ ਬਿਕਲ ਭਯੋ ਅੰਗ ॥੫੦॥

ਛੰਦ ॥

ਸੁਧਿ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ ॥

ਪੂਤ ਇਹੈ ਪ੍ਰਨ ਤੋਹਿ ਪ੍ਰਾਨ ਜਬ ਲਗ ਘਟ ਥਾਰੇ ॥

ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿਤ ਬਢੈਯਹੁ ॥

ਪਰ ਨਾਰੀ ਕੀ ਸੇਜ ਭੂਲਿ ਸੁਪਨੇ ਹੂੰ ਨ ਜੈਯਹੁ ॥੫੧॥

ਪਰ ਨਾਰੀ ਕੇ ਭਜੇ ਸਹਸ ਬਾਸਵ ਭਗ ਪਾਏ ॥

ਪਰ ਨਾਰੀ ਕੇ ਭਜੇ ਚੰਦ੍ਰ ਕਾਲੰਕ ਲਗਾਏ ॥

ਪਰ ਨਾਰੀ ਕੇ ਹੇਤ ਸੀਸ ਦਸ ਸੀਸ ਗਵਾਯੋ ॥

ਹੋ ਪਰ ਨਾਰੀ ਕੇ ਹੇਤ ਕਟਕ ਕਵਰਨ ਕੌ ਘਾਯੋ ॥੫੨॥

ਪਰ ਨਾਰੀ ਸੌ ਨੇਹੁ ਛੁਰੀ ਪੈਨੀ ਕਰਿ ਜਾਨਹੁ ॥

ਪਰ ਨਾਰੀ ਕੇ ਭਜੇ ਕਾਲ ਬ︀ਯਾਪਯੋ ਤਨ ਮਾਨਹੁ ॥

ਅਧਿਕ ਹਰੀਫੀ ਜਾਨਿ ਭੋਗ ਪਰ ਤ੍ਰਿਯ ਜੋ ਕਰਹੀ ॥

ਹੋ ਅੰਤ ਸ੍ਵਾਨ ਕੀ ਮ੍ਰਿਤੁ ਹਾਥ ਲੇਾਂਡੀ ਕੇ ਮਰਹੀ ॥੫੩॥

ਬਾਲ ਹਮਾਰੇ ਪਾਸ ਦੇਸ ਦੇਸਨ ਤ੍ਰਿਯ ਆਵਹਿ ॥

ਮਨ ਬਾਛਤ ਬਰ ਮਾਗਿ ਜਾਨਿ ਗੁਰ ਸੀਸ ਝੁਕਾਵਹਿ ॥

ਸਿਖ︀ਯ ਪੁਤ੍ਰ ਤ੍ਰਿਯ ਸੁਤਾ ਜਾਨਿ ਅਪਨੇ ਚਿਤ ਧਰਿਯੈ ॥

ਹੋ ਕਹੁ ਸੁੰਦਰਿ ਤਿਹ ਸਾਥ ਗਵਨ ਕੈਸੇ ਕਰਿ ਕਰਿਯੈ ॥੫੪॥