ਚੌਪਈ ॥

ਕਬਹੂੰ ਪੈਰਿ ਨਦੀ ਨ੍ਰਿਪ ਜਾਵੈ ॥

ਕਬਹੂੰ ਤਰਿ ਤਾ ਕੋ ਤ੍ਰਿਯ ਆਵੈ ॥

ਆਪੁ ਬਿਖੈ ਅਤਿ ਹਿਤ ਉਪਜਾਵੈ ॥

ਭਾਤਿ ਭਾਤਿ ਸੋ ਭੋਗ ਕਮਾਵੈ ॥੫॥

ਕੋਕ ਸਾਸਤ੍ਰ ਕੀ ਰੀਤਿ ਉਚਰੈ ॥

ਭਾਤਿ ਅਨਿਕ ਰਸਿ ਰਸਿ ਰਤਿ ਕਰੈ ॥

ਲਪਟਿ ਲਪਟਿ ਕਰਿ ਕੇਲ ਕਮਾਵੈ ॥

ਵੈਸੇ ਹੀ ਪੈਰਿ ਨਦੀ ਘਰਿ ਆਵੈ ॥੬॥

ਐਸੀ ਬਿਧਿ ਦੋਊ ਨਿਤ ਬਿਹਾਰੈ ॥

ਤਾਪ ਚਿਤ ਕੇ ਸਕਲ ਨਿਵਾਰੈ ॥

ਕਾਮ ਕੇਲ ਬਹੁ ਬਿਧਿ ਉਪਜਾਵੈ ॥

ਵੈਸੇ ਹੀ ਪੈਰਿ ਨਦੀ ਘਰ ਆਵੈ ॥੭॥

ਦੋਹਰਾ ॥

ਤਰੀ ਤਰੁਨਿ ਆਵਤ ਹੁਤੀ ਹ੍ਰਿਦੈ ਹਰਖ ਉਪਜਾਇ ॥

ਤਬ ਲੋ ਲਹਿਰ ਸਮੁੰਦ੍ਰ ਸੀ ਨਿਕਟ ਪਹੂੰਚੀ ਆਇ ॥੮॥

ਅਪਨੋ ਸੋ ਬਲ ਕਰਿ ਥਕੀ ਪਾਰ ਨ ਭਈ ਬਨਾਇ ॥

ਲਹਰਿ ਨਦੀ ਕੀ ਆਇ ਤਹ ਲੈ ਗਈ ਕਹੂੰ ਬਹਾਇ ॥੯॥

ਚੌਪਈ ॥

ਬਹਤ ਬਹਤ ਕੋਸਨ ਬਹੁ ਗਈ ॥

ਲਾਗਤ ਏਕ ਕਿਨਾਰੇ ਭਈ ॥

ਏਕ ਅਹੀਰ ਦ੍ਰਿਸਟਿ ਤਿਹ ਆਯੋ ॥

ਹਾਕ ਮਾਰ ਤ੍ਰਿਯ ਤਾਹਿ ਬੁਲਾਯੋ ॥੧੦॥

ਦੋਹਰਾ ॥

ਹੇ ਅਹੀਰ ਹੌ ਜਾਤ ਹੌ ਬਹਤ ਨਦੀ ਕੇ ਮਾਹਿ ॥

ਜੋ ਹ︀ਯਾਂ ਤੇ ਕਾਢੈ ਮੁਝੈ ਵਹੈ ਹਮਾਰੋ ਨਾਹਿ ॥੧੧॥

ਚੌਪਈ ॥

ਧਾਵਤ ਸੁਨਿ ਅਹੀਰ ਬਚ ਆਯੋ ॥

ਐਚਿ ਤ੍ਰਿਯਾ ਕਹ ਤੀਰ ਲਗਾਯੋ ॥

ਬਹੁਰਿ ਭੋਗ ਤਿਹ ਸੌ ਤਿਨ ਕਰਿਯੋ ॥

ਘਰ ਲੈ ਜਾਇ ਘਰਨਿ ਤਿਹ ਕਰਿਯੋ ॥੧੨॥

ਦੋਹਰਾ ॥

ਪ੍ਰਾਨ ਬਚਾਯੋ ਆਪਨੋ ਰਤਿ ਅਹੀਰ ਸੌ ਠਾਨਿ ॥

ਬਹੁਰ ਰਾਵ ਕੀ ਰੁਚਿ ਬਢੀ ਅਧਿਕ ਤਰੁਨਿ ਕੀ ਆਨ ॥੧੩॥

ਚੌਪਈ ॥

ਸੁਨੁ ਅਹੀਰ ਮੈ ਤ੍ਰਿਯਾ ਤਿਹਾਰੀ ॥

ਤੁਮ ਪ︀ਯਾਰੋ ਮੁਹਿ ਮੈ ਤੁਹਿ ਪ︀ਯਾਰੀ ॥

ਰਾਇ ਨਗਰ ਮੈ ਨਹਿਨ ਨਿਹਾਰੋ ॥

ਤਿਹ ਦੇਖਨ ਕਹ ਹਿਯਾ ਹਮਾਰੋ ॥੧੪॥

ਦੋਹਰਾ ॥

ਚਲਹੁ ਅਬੈ ਉਠਿ ਕੈ ਦੋਊ ਤਵਨ ਨਗਰ ਮੈ ਜਾਇ ॥

ਭਾਤਿ ਭਾਤਿ ਕੇ ਸੁਖ ਕਰੈ ਹ੍ਰਿਦੈ ਹਰਖ ਉਪਜਾਇ ॥੧੫॥

ਤਵਨ ਨਗਰ ਆਵਤ ਭਈ ਲੈ ਗੂਜਰ ਕੋ ਸਾਥ ॥

ਤਿਵਹੀ ਤਰਿ ਭੇਟਤ ਭਈ ਉਹੀ ਨ੍ਰਿਪਤਿ ਕੇ ਸਾਥ ॥੧੬॥

ਚੌਪਈ ॥

ਤੈਸਿਯ ਭਾਤਿ ਨਦੀ ਤਰਿ ਗਈ ॥

ਵੈਸਿਯ ਭੇਟ ਨ੍ਰਿਪਤਿ ਸੌ ਭਈ ॥

ਭੂਪ ਕਹਿਯੋ ਬਹੁਤੇ ਦਿਨ ਆਈ ॥

ਆਜੁ ਹਮਾਰੀ ਸੇਜ ਸੁਹਾਈ ॥੧੭॥