ਦੋਹਰਾ ॥
ਸੁਨੁ ਰਾਜਾ ਤੁਮ ਬਿਨੁ ਅਧਿਕ ਤ੍ਰਿਯ ਪਾਯੋ ਤਨ ਦੁਖ︀ਯ ॥
ਤੁਮ ਹਮ ਪੈ ਕੋਊ ਨ ਪਠਿਯੋ ਪੂਛਨ ਕੁਸਲ ਮਨੁਖ︀ਯ ॥੧੮॥
ਚੌਪਈ ॥
ਜਬ ਤ੍ਰਿਯ ਅਧਿਕ ਦੁਖ︀ਯ ਤਨ ਪਾਯੋ ॥
ਪ੍ਰਾਨਾਕੁਲ ਹਮ ਕੂਕ ਸੁਨਾਯੋ ॥
ਜੋ ਯਾ ਦੁਖ ਤੇ ਬੈਦ ਉਸਾਰੈ ॥
ਸੋ ਹਮਰੋ ਹ੍ਵੈ ਨਾਥ ਬਿਹਾਰੈ ॥੧੯॥
ਦੋਹਰਾ ॥
ਇਕ ਅਹੀਰ ਉਪਚਾਰ ਕਰਿ ਮੋ ਕੌ ਲਿਯੋ ਉਬਾਰਿ ॥
ਅਬ ਮੋ ਸੌ ਐਸੇ ਕਹਤ ਹੋਹਿ ਹਮਾਰੀ ਨਾਰਿ ॥੨੦॥
ਚੌਪਈ ॥
ਦੁਖਿਤ ਹੋਇ ਤੁਹਿ ਮੈ ਯੌ ਕਹੀ ॥
ਮੋ ਕਰ ਤੇ ਬਤਿਯਾ ਅਬ ਰਹੀ ॥
ਕਹੁ ਰਾਜਾ ਮੋ ਕਹ ਕਾ ਕਰਿਯੈ ॥
ਤੋ ਸੌ ਛਾਡਿ ਰੰਕ ਕਹ ਬਰਿਯੈ ॥੨੧॥
ਦੋਹਰਾ ॥
ਸੁਨਤ ਬਚਨ ਤਾ ਕੋ ਨ੍ਰਿਪਤ ਲਯੋ ਅਹੀਰ ਬੁਲਾਇ ॥
ਤੁਰਤ ਬਾਧਿ ਤਾ ਕੋ ਦਿਯਾ ਸਰਿਤਾ ਬਿਖੈ ਬਹਾਇ ॥੨੨॥
ਪ੍ਰਾਨ ਉਬਾਰਿਯੋ ਸੁਖ ਦੀਆ ਜਮ ਤੇ ਲੀਆ ਬਚਾਇ ॥
ਨ੍ਰਿਪ ਹਿਤ ਤੇ ਮਾਰਿਯੋ ਤਿਸੈ ਐਸੋ ਚਰਿਤ੍ਰ ਦਿਖਾਇ ॥੨੩॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਉਨਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੯॥੫੭੭॥ਅਫਜੂੰ॥
ਚੌਪਈ ॥
ਚਿਤ੍ਰ ਸਿੰਘ ਮੰਤ੍ਰੀ ਸੌ ਕਹੀ ॥
ਹਮ ਤੇ ਸਕਲ ਕੁਕ੍ਰਿਯਾ ਰਹੀ ॥
ਤੁਮ ਜੋ ਹਮ ਸੌ ਬਚਨ ਉਚਾਰੇ ॥
ਜਾਨੁਕ ਸੁਧਾ ਸ੍ਰਵਨ ਭਰਿ ਡਾਰੇ ॥੧॥
ਦੋਹਰਾ ॥
ਮਨ ਕ੍ਰਮ ਬਚ ਕਰਿ ਮੰਤ੍ਰਿ ਬਰਿ ਇਹੈ ਬਚਨ ਮੁਰ ਤੋਹਿ ॥
ਜੋ ਕਛੁ ਚਰਿਤ ਇਸਤ੍ਰਿਨ ਕਰੇ ਸੁ ਕਛੁ ਕਹੋ ਸਭ ਮੋਹਿ ॥੨॥
ਏਕ ਰਾਵ ਕਾਨੋ ਹੁਤੋ ਤਾਹਿ ਕੁਕ੍ਰਿਯਾ ਨਾਰ ॥
ਰਮੀ ਜਾਰ ਸੌ ਰਾਇ ਕੀ ਆਖ ਅੰਬੀਰਹ ਡਾਰਿ ॥੩॥
ਚੌਪਈ ॥
ਜਬ ਹੀ ਮਾਸ ਫਾਗੁ ਕੋ ਆਯੋ ॥
ਨਰ ਨਾਰਿਨ ਆਨੰਦ ਬਢਾਯੋ ॥
ਘਰ ਘਰ ਹੋਤ ਕੁਲਾਹਲ ਭਾਰੀ ॥
ਗਾਵਤ ਗੀਤ ਬਜਾਵਤ ਤਾਰੀ ॥੪॥
ਚਾਚਰ ਮਤੀ ਨਾਮ ਤ੍ਰਿਯ ਤਾ ਕੌ ॥
ਅਤਿ ਸੁੰਦਰ ਬਿਧ ਬਪੁ ਕਿਯ ਵਾ ਕੋ ॥
ਮਾਨੀ ਸੈਨ ਨ੍ਰਿਪਤ ਕੋ ਨਾਮਾ ॥
ਚਾਚਰ ਮਤੀ ਜਵਨ ਕੀ ਬਾਮਾ ॥੫॥
ਰੂਪਵੰਤ ਨਟ ਤਵਨ ਨਿਹਾਰਿਯੋ ॥
ਮਦਨ ਤਬੈ ਤਨ ਬਿਸਿਖ ਪ੍ਰਹਾਰਿਯੋ ॥
ਮਨ ਕ੍ਰਮ ਬਚ ਕਰਿ ਕੈ ਬਸਿ ਭਈ ॥
ਜਾਨੁਕ ਦਾਸ ਮੋਲ ਕੀ ਲਈ ॥੬॥
ਦੋਹਰਾ ॥
ਘਰ ਘਰ ਚਾਚਰਿ ਖੇਲਹੀ ਘਰ ਘਰ ਗੈਯਹਿ ਗੀਤ ॥
ਘਰ ਘਰ ਹੋਤ ਮ੍ਰਿਦੰਗ ਧੁਨ ਘਰ ਘਰ ਨਚਤ ਸੰਗੀਤ ॥੭॥
ਤਿਹ ਠਾ ਏਕ ਪ੍ਰਬੀਨ ਨਟ ਸਭ ਨਟੂਅਨ ਕੋ ਰਾਇ ॥
ਮਦਨ ਛਪਾਏ ਕਾਢੀਐ ਮਦਨ ਕਿ ਨਵਰੰਗ ਰਾਇ ॥੮॥
ਚੌਪਈ ॥
ਚਾਚਰ ਪਰੀ ਨਗਰ ਮੈ ਭਾਰੀ ॥
ਗਾਵਤ ਗੀਤ ਸਭੈ ਨਰ ਨਾਰੀ ॥
ਨਵਲਾਸਿਨ ਹਾਥਨ ਲਹਕਾਵੈ ॥
ਚਤੁਰਨ ਕੇ ਚਤੁਰਾ ਤਨ ਲਾਵੈ ॥੯॥
ਦੋਹਰਾ ॥
ਘਰ ਘਰ ਚਾਚਰ ਗਾਵਹੀ ਘਰ ਘਰ ਬਜਤ ਮ੍ਰਿਦੰਗ ॥
ਹਰਿ ਦਰ ਰਾਗ ਅਲਾਪਿਯਤ ਘਰ ਘਰ ਬਜਤ ਮੁਚੰਗ ॥੧੦॥
ਘਰ ਘਰ ਅਬਲਾ ਗਾਵਹੀ ਮਿਲਿ ਮਿਲਿ ਗੀਤ ਬਚਿਤ੍ਰ ॥
ਮੁਰਲੀ ਮੁਰਜ ਮ੍ਰਿਦੰਗ ਧੁਨ ਜਹ ਤਹ ਬਜਤ ਬਜਿਤ੍ਰ ॥੧੧॥
ਚੌਪਈ ॥
ਨਰ ਨਾਰਿਨ ਮਿਲ ਖੇਲ ਰਚਾਯੋ ॥
ਫੂਲ ਪਾਨ ਕੈਫਾਨ ਮੰਗਾਯੋ ॥
ਦੁਹੂੰ ਓਰ ਨਵਲਾਸਿਨ ਮਾਰੈ ॥
ਮਧੁਰ ਮਧੁਰ ਧੁਨਿ ਗੀਤ ਉਚਾਰੈ ॥੧੨॥