ਦੋਹਰਾ ॥
ਛੈਲ ਛਬੀਲੀ ਖੇਲ ਹੀ ਨਰ ਨਾਰਿਨ ਕੀ ਭੀਰ ॥
ਜਿਤ ਜਿਤ ਦ੍ਰਿਸਟ ਪਸਾਰਿਯੈ ਤਿਤਹਿ ਕਿਸਰਿਯਾ ਚੀਰ ॥੧੩॥
ਘਰ ਘਰ ਚਾਚਰ ਖੇਲੀਯਹਿ ਹਸਿ ਹਸਿ ਗੈਯਹਿ ਗੀਤ ॥
ਘਰ ਘਰ ਹੋਤ ਮ੍ਰਿਦੰਗ ਧੁਨਿ ਘਰ ਘਰ ਨਚਤ ਸੰਗੀਤ ॥੧੪॥
ਨਿਰਖਿ ਰੂਪ ਤਾ ਕੋ ਸਕਲ ਉਰਝਿ ਰਹਿਯੋ ਸੁ ਕੁਮਾਰ ॥
ਰਾਨੀ ਹੂੰ ਚਟਪਟ ਅਟਕ ਨਟ ਸੋ ਕਿਯੋ ਪ︀ਯਾਰ ॥੧੫॥
ਖੇਲਤ ਫਾਗੁ ਬਚਿਤ੍ਰ ਗਤਿ ਨਰ ਨਾਰੀ ਸੁਖ ਪਾਇ ॥
ਅਲਤਾ ਕੀ ਆਂਧੀ ਚਲੀ ਮਨੁਖ ਨ ਨਿਰਖ੍ਰਯੋ ਜਾਇ ॥੧੬॥
ਕ੍ਰਮ ਕ੍ਰਮ ਬਜੈ ਬਜੰਤ੍ਰ ਬਹੁ ਰੁਨ ਝੁਨ ਮੁਰਲਿ ਮੁਚੰਗ ॥
ਝਿਮਿ ਝਿਮਿ ਬਰਸਿਯੋ ਨੇਹ ਰਸ ਦ੍ਰਿਮ ਦ੍ਰਿਮ ਦਯਾ ਮ੍ਰਿਦੰਗ ॥੧੭॥
ਚੌਪਈ ॥
ਅਲਤਾ ਸਾਥ ਭਯੋ ਅੰਧਯਾਰੋ ॥
ਦ੍ਰਿਸਟਿ ਪਰਤ ਨਹਿ ਹਾਥ ਪਸਾਰੋ ॥
ਰਾਨੀ ਪਤਿ ਅੰਬੀਰ ਦ੍ਰਿਗ ਪਾਰਾ ॥
ਜਾਨੁਕ ਨ੍ਰਿਪਹਿ ਅੰਧ ਕੈ ਡਾਰਾ ॥੧੮॥
ਦੋਹਰਾ ॥
ਏਕ ਆਖਿ ਕਾਨਾ ਹੁਤੋ ਦੁਤਿਯੋ ਪਰਾ ਅੰਬੀਰ ॥
ਗਿਰਿਯੋ ਅੰਧ ਜਿਮਿ ਹ੍ਵੈ ਨ੍ਰਿਪਤਿ ਦ੍ਰਿਗ ਜੁਤ ਭਯੋ ਅਸੀਰ ॥੧੯॥
ਰਾਨੀ ਨਵਰੰਗ ਰਾਇ ਕੌ ਤਬ ਹੀ ਲਿਯਾ ਬੁਲਾਇ ॥
ਆਲਿੰਗਨ ਚੁੰਬਨ ਕਰੇ ਦਿੜ ਰਤਿ ਕਰੀ ਮਚਾਇ ॥੨੦॥
ਜਬ ਲਗਿ ਨ੍ਰਿਪ ਦ੍ਰਿਗ ਪੋਛਿ ਕਰਿ ਦੇਖਨ ਲਗ︀ਯੋ ਬਨਾਇ ॥
ਤਬ ਲਗਿ ਰਾਨੀ ਮਾਨਿ ਰਤਿ ਨਟੂਆ ਦਿਯਾ ਉਠਾਇ ॥੨੧॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੦॥੫੯੮॥ਅਫਜੂੰ॥
ਦੋਹਰਾ ॥
ਬਹੁਰਿ ਰਾਵ ਐਸੇ ਕਹਾ ਬਿਹਸ ਸੁ ਮੰਤ੍ਰੀ ਸੰਗ ॥
ਚਰਿਤ ਚਤੁਰ ਚਤੁਰਾਨ ਕੇ ਮੋ ਸੌ ਕਹੌ ਪ੍ਰਸੰਗ ॥੧॥
ਚੌਪਈ ॥
ਏਕ ਬਨਿਕ ਕੀ ਬਾਲ ਬਖਾਨਿਯ ॥
ਅਧਿਕ ਦਰਬੁ ਜਿਹ ਧਾਮ ਪ੍ਰਮਾਨਿਯ ॥
ਤਿਨਿਕ ਪੁਰਖ ਸੌ ਹੇਤੁ ਲਗਾਯੋ ॥
ਭੋਗ ਕਾਜ ਗਹਿ ਗ੍ਰੇਹ ਮੰਗਾਯੋ ॥੨॥
ਦੋਹਰਾ ॥
ਮਾਨ ਮੰਜਰੀ ਸਾਹੁ ਕੀ ਬਨਿਤਾ ਸੁੰਦਰ ਦੇਹ ॥
ਬਿਦ੍ਰਯਾਨਿਧਿ ਇਕ ਬਾਲ ਸੌ ਅਧਿਕ ਬਢਾਯੋ ਨੇਹ ॥੩॥
ਚੌਪਈ ॥
ਤਬ ਤਾ ਸੌ ਤ੍ਰਿਯ ਬਚਨ ਉਚਾਰੇ ॥
ਆਜੁ ਭਜਹੁ ਮੁਹਿ ਆਨਿ ਪ︀ਯਾਰੇ ॥
ਤਿਨ ਵਾ ਤ੍ਰਿਯ ਸੌ ਭੋਗ ਨ ਕਰਿਯੋ ॥
ਰਾਮ ਨਾਮ ਲੈ ਉਰ ਮੈ ਧਰਿਯੋ ॥੪॥
ਦੋਹਰਾ ॥
ਰਾਮ ਨਾਮ ਲੈ ਉਠਿ ਚਲਾ ਜਾਤ ਨਿਹਾਰਾ ਨਾਰਿ ॥
ਚੋਰ ਚੋਰ ਕਹਿ ਕੈ ਉਠੀ ਅਤਿ ਚਿਤ ਕੋਪ ਬਿਚਾਰ ॥੫॥
ਸੁਨਤ ਚੋਰ ਕੋ ਬਚ ਸ੍ਰਵਨ ਲੋਕ ਪਹੁੰਚੈ ਆਇ ॥
ਬੰਦਸਾਲ ਭੀਤਰ ਤਿਸੈ ਤਦ ਹੀ ਦਿਯਾ ਪਠਾਇ ॥੬॥
ਤਦ ਲੌ ਤ੍ਰਿਯ ਕੁਟਵਾਰ ਕੇ ਭਈ ਪੁਕਾਰੂ ਜਾਇ ॥
ਧਨ ਬਲ ਤੇ ਤਿਹ ਸਾਧ ਕਹ ਜਮਪੁਰਿ ਦਯੋ ਪਠਾਇ ॥੭॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਇਕਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੧॥੬੦੫॥ਅਫਜੂੰ॥