ਚੌਪਈ ॥

ਸੁਨਹੁ ਨ੍ਰਿਪਤਿ ਇਕ ਕਥਾ ਸੁਨਾਊ ॥

ਤਾ ਤੇ ਤੁਮ ਕਹ ਅਧਿਕ ਰਿਝਾਊ ॥

ਦੇਸ ਪੰਜਾਬ ਏਕ ਬਰ ਨਾਰੀ ॥

ਚੰਦ੍ਰ ਲਈ ਜਾ ਤੇ ਉਜਿਯਾਰੀ ॥੧॥

ਰਸ ਮੰਜਰੀ ਨਾਮ ਤਿਹ ਤ੍ਰਿਯ ਕੋ ॥

ਨਿਰਖਿ ਪ੍ਰਭਾ ਲਾਗਤ ਸੁਖ ਜਿਯ ਕੋ ॥

ਤਾ ਕੋ ਨਾਥ ਬਿਦੇਸ ਸਿਧਾਰੋ ॥

ਤਿਹ ਜਿਯ ਸੋਕ ਤਵਨ ਕੌ ਭਾਰੋ ॥੨॥

ਦੋਹਰਾ ॥

ਅਮਿਤ ਦਰਬ ਤਾ ਕੇ ਸਦਨ ਚੋਰਨ ਸੁਨੀ ਸੁਧਾਰਿ ॥

ਰੈਨਿ ਪਰੀ ਤਾ ਕੇ ਪਰੇ ਅਮਿਤ ਮਸਾਲੈ ਜਾਰਿ ॥੩॥

ਚੌਪਈ ॥

ਚੋਰ ਆਵਤ ਅਤਿ ਨਾਰਿ ਨਿਹਾਰੇ ॥

ਐਸ ਭਾਤਿ ਸੋ ਬਚਨ ਉਚਾਰੇ ॥

ਸੁਨੁ ਤਸਕਰ ਮੈ ਨਾਰਿ ਤਿਹਾਰੀ ॥

ਅਪਨੀ ਜਾਨ ਕਰਹੁ ਰਖਵਾਰੀ ॥੪॥

ਦੋਹਰਾ ॥

ਸਭ ਗ੍ਰਿਹ ਕੋ ਧਨੁ ਤੁਮ ਹਰਹੁ ਹਮਹੂੰ ਸੰਗ ਲੈ ਜਾਹੁ ॥

ਭਾਤਿ ਭਾਤਿ ਕੇ ਰੈਨਿ ਦਿਨ ਮੋ ਸੌ ਕੇਲ ਕਮਾਹੁ ॥੫॥

ਪ੍ਰਥਮ ਹਮਾਰੇ ਧਾਮ ਕੋ ਭੋਜਨ ਕਰਹੁ ਬਨਾਇ ॥

ਪਾਛੇ ਮੁਹਿ ਲੈ ਜਾਇਯਹੁ ਹ੍ਰਿਦੈ ਹਰਖ ਉਪਜਾਇ ॥੬॥

ਚੌਪਈ ॥

ਚੋਰ ਕਹਿਯੋ ਤ੍ਰਿਯ ਭਲੀ ਉਚਾਰੀ ॥

ਅਬ ਨਾਰੀ ਤੈ ਭਈ ਹਮਾਰੀ ॥

ਪ੍ਰਥਮ ਭਛ ਕੈ ਹਮਹਿ ਖਵਾਵਹੁ ॥

ਤਾ ਪਾਛੇ ਮੁਰਿ ਨਾਰਿ ਕਹਾਵਹੁ ॥੭॥

ਦੋਹਰਾ ॥

ਚੌਛਤਾ ਪਰ ਤਬ ਤਰੁਨਿ ਚੋਰਨ ਦਿਯੌ ਚਰਾਇ ॥

ਆਪਿ ਕਰਾਹੀ ਚਾਰਿ ਕੈ ਲੀਨੇ ਬਰੇ ਪਕਾਇ ॥੮॥

ਚੌਪਈ ॥

ਚੋਰ ਮਹਲ ਪਰ ਦਏ ਚੜਾਈ ॥

ਆਪੁ ਮਾਰਿ ਤਾਲੇ ਉਠਿ ਆਈ ॥

ਬੈਠਿ ਤੇਲ ਕੋ ਭੋਜ ਪਕਾਯੋ ॥

ਅਧਿਕ ਬਿਖੈ ਭੇ ਤਾਹਿ ਮਿਲਾਯੋ ॥੯॥

ਦੋਹਰਾ ॥

ਡਾਰਿ ਮਹੁਰਾ ਭੋਜ ਮੈ ਚੋਰਨ ਦਯੋ ਖਵਾਇ ॥

ਨਿਕਸਿ ਆਪਿ ਆਵਤ ਭਈ ਤਾਲੋ ਦ੍ਰਿੜ ਕਰਿ ਲਾਇ ॥੧੦॥

ਚੌਪਈ ॥

ਹਸਿ ਹਸਿ ਬੈਨ ਚੋਰ ਸੋ ਕਹੈ ॥

ਤਾ ਕੋ ਹਾਥ ਹਾਥ ਸੋ ਗਹੈ ॥

ਬਾਤਨ ਸੋ ਤਾ ਕੋ ਬਿਰਮਾਵੈ ॥

ਬੈਠੀ ਆਪਿ ਤੇਲ ਅਵਟਾਵੈ ॥੧੧॥

ਦੋਹਰਾ ॥

ਤੇਲ ਜਬੈ ਤਾਤੋ ਭਯੋ ਤਾ ਕੀ ਦ੍ਰਿਸਟਿ ਬਚਾਇ ॥

ਡਾਰਿ ਸੀਸ ਤਾ ਕੇ ਦਯੋ ਮਾਰਿਯੋ ਚੋਰ ਜਰਾਇ ॥੧੨॥

ਚੋਰ ਰਾਜ ਜਰਿ ਕੈ ਮਰਿਯੋ ਚੋਰ ਮਰਿਯੋ ਬਿਖੁ ਖਾਇ ॥

ਪ੍ਰਾਤ ਭਏ ਕੁਟਵਾਰ ਕੇ ਸਭ ਹੀ ਦਏ ਬੰਧਾਇ ॥੧੩॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਬਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੨॥੬੧੮॥ਅਫਜੂੰ॥