ਚੌਪਈ ॥
ਉਤਰ ਦੇਸ ਰਾਵ ਇਕ ਕਹਿਯੈ ॥
ਅਧਿਕ ਰੂਪ ਜਾ ਕੋ ਜਗ ਲਹਿਯੈ ॥
ਛਤ੍ਰ ਕੇਤੁ ਰਾਜਾ ਕੋ ਨਾਮਾ ॥
ਨਿਰਖਿ ਥਕਿਤ ਰਹਈ ਜਿਹ ਬਾਮਾ ॥੧॥
ਛਤ੍ਰ ਮੰਜਰੀ ਨਾਮ ਤਵਨ ਕੋ ॥
ਅਧਿਕ ਰੂਪ ਜਗ ਸੁਨਤ ਜਵਨ ਕੋ ॥
ਭਵਨ ਚਤੁਰਦਸ ਮਾਝਿ ਉਜਿਯਾਰੀ ॥
ਰਾਜਾ ਛਤ੍ਰਕੇਤੁ ਕੀ ਨਾਰੀ ॥੨॥
ਛਤ੍ਰ ਮੰਜਰੀ ਤਾ ਕੀ ਪ︀ਯਾਰੀ ॥
ਅੰਗ ਉਤੰਗ ਨ੍ਰਿਪਤਿ ਤੇ ਭਾਰੀ ॥
ਬਹੁਤ ਜਤਨ ਆਗਮ ਕੋ ਕਰੈ ॥
ਕੈਸੇ ਰਾਜ ਹਮਾਰੋ ਸਰੈ ॥੩॥
ਕੰਨ︀ਯਾ ਹ੍ਵੈ ਤਾ ਕੇ ਮਰਿ ਜਾਹੀ ॥
ਪੂਤ ਆਨਿ ਪ੍ਰਗਟੈ ਕੋਊ ਨਾਹੀ ॥
ਤ੍ਰਿਯ ਕੌ ਸੋਕ ਅਧਿਕ ਜਿਯ ਭਾਰੋ ॥
ਚਰਿਤ ਏਕ ਤਿਯ ਚਿਤ ਬਿਚਾਰੋ ॥੪॥
ਸੁਤ ਬਿਨੁ ਤ੍ਰਿਯ ਚਿਤ ਚਿਤ ਬਿਚਾਰੀ ॥
ਕ︀ਯੋ ਨ ਦੈਵ ਗਤਿ ਕਰੀ ਹਮਾਰੀ ॥
ਦਿਜ ਮੁਰਿ ਹਾਥ ਦਾਨ ਨਹਿ ਲੇਹੀ ॥
ਗ੍ਰਿਹ ਕੇ ਲੋਗ ਉਰਾਭੇ ਦੇਹੀ ॥੫॥
ਤਾ ਤੇ ਦੁਰਾਚਾਰ ਕਛੁ ਕਰਿਯੈ ॥
ਪੁਤ੍ਰ ਰਾਵ ਕੋ ਬਦਨ ਉਚਰਿਯੈ ॥
ਏਕ ਪੁਤ੍ਰ ਲੀਜੈ ਉਪਜਾਈ ॥
ਨ੍ਰਿਪ ਕੋ ਕਵਨ ਨਿਰਖਿ ਹੈ ਆਈ ॥੬॥
ਸਵਤਿ ਏਕ ਤਿਹ ਨ੍ਰਿਪਤਿ ਬੁਲਾਈ ॥
ਇਹ ਬ︀ਯਾਹਹੁ ਇਹ ਜਗਤ ਉਡਾਈ ॥
ਯੌ ਸੁਨਿ ਨਾਰਿ ਅਧਿਕ ਅਕੁਲਾਈ ॥
ਸੇਵਕਾਨ ਸੌ ਦਰਬੁ ਲੁਟਾਈ ॥੭॥
ਦੋਹਰਾ ॥
ਸਵਤਿ ਤ੍ਰਾਸ ਰਾਨੀ ਅਧਿਕ ਲੋਗਨ ਦਰਬੁ ਲੁਟਾਇ ॥
ਤੇ ਵਾ ਕੀ ਸਵਤਿਹ ਚਹੈ ਸਕੈ ਨ ਮੂਰਖ ਪਾਇ ॥੮॥
ਚੌਪਈ ॥
ਲੋਗ ਸਵਤਿ ਤਾ ਕੀ ਕਹ ਚਹੈ ॥
ਵਾ ਕੀ ਉਸਤਤਿ ਨ੍ਰਿਪ ਸੋ ਕਹੈ ॥
ਕਹੈ ਜੁ ਇਹ ਪ੍ਰਭੂ ਬਰੈ ਸੁ ਮਾਰੋ ॥
ਅਧਿਕ ਟੂਕਰੋ ਚਲੈ ਹਮਾਰੋ ॥੯॥
ਸਵਤਿ ਤ੍ਰਾਸ ਅਤਿ ਤ੍ਰਿਯਹਿ ਦਿਖਾਵੈ ॥
ਤਾ ਕੋ ਮੂੰਡ ਮੂੰਡ ਕਰਿ ਖਾਵੈ ॥
ਤਾ ਕਹ ਦਰਬੁ ਨ ਦੇਖਨ ਦੇਹੀ ॥
ਲੂਟਿ ਕੂਟਿ ਬਾਹਰ ਤੇ ਲੇਹੀ ॥੧੦॥
ਪੁਨਿ ਤਿਹ ਮਿਲਿਹਿ ਸਵਤਿ ਸੌ ਜਾਈ ॥
ਭਾਤਿ ਭਾਤਿ ਤਿਨ ਕਰਹਿ ਬਡਾਈ ॥
ਤੁਮ ਕਹ ਬਰਿ ਹੈ ਨ੍ਰਿਪਤਿ ਹਮਾਰੋ ॥
ਹ੍ਵੈਹੈ ਅਧਿਕ ਪ੍ਰਤਾਪ ਤੁਮਾਰੋ ॥੧੧॥
ਯੌ ਕਹਿ ਕੈ ਤਾ ਕੌ ਧਨ ਲੂਟਹਿ ॥
ਬਹੁਰਿ ਆਨਿ ਵਾ ਤ੍ਰਿਯਾ ਕਹ ਕੂਟਹਿ ॥
ਇਹ ਬਿਧ ਤ੍ਰਾਸ ਤਿਨੈ ਦਿਖਰਾਵੈ ॥
ਦੁਹੂੰਅਨ ਮੂੰਡ ਮੂੰਡਿ ਕੈ ਖਾਵੈ ॥੧੨॥
ਦੋਹਰਾ ॥
ਅਨਿਕ ਭਾਤਿ ਤਿਹ ਨ੍ਰਿਪਤਿ ਕੋ ਦੁਹੂੰਅਨ ਤ੍ਰਾਸ ਦਿਖਾਇ ॥
ਦਰਬੁ ਜੜਨਿ ਕੇ ਧਾਮ ਕੌ ਇਹ ਛਲ ਛਲਹਿ ਬਨਾਇ ॥੧੩॥