ਦੋਹਰਾ ॥

ਦਿਨ ਤਸਕਰ ਤਾ ਸੌ ਰਮਤ ਦਰਬ ਠਗਨ ਠਗ ਜਾਇ ॥

ਰੈਨਿ ਚੋਰ ਚੋਰਤ ਗ੍ਰਿਹਨ ਤਾਹਿ ਮਿਲਤ ਠਗ ਆਇ ॥੬॥

ਚੌਪਈ ॥

ਹੋਡ ਰੁਮਾਲ ਹੇਤ ਤਿਨ ਪਰੀ ॥

ਮੁਹਰ ਸਾਤ ਸੈ ਠਗਹੂੰ ਹਰੀ ॥

ਪੁਨ ਬਾਰੀ ਤਸਕਰ ਕੀ ਆਈ ॥

ਤੁਮੈ ਕਥਾ ਸੋ ਕਹੌ ਸੁਨਾਈ ॥੭॥

ਹਜਰਤਿ ਤੇ ਤਸਕਰ ਗ੍ਰਿਹ ਆਯੋ ॥

ਗਪਿਯਾ ਕਹ ਜਮ ਲੋਕ ਪਠਾਯੋ ॥

ਬਸਤ੍ਰ ਲਾਲ ਪਗਿਯਾ ਜੁਤ ਹਰੀ ॥

ਗੋਸਟਿ ਬੈਠਿ ਸਾਹ ਸੋ ਕਰੀ ॥੮॥

ਦੋਹਰਾ ॥

ਲਾਲ ਬਤ੍ਰ ਪਗਿਯਾ ਹਰੀ ਲਈ ਇਜਾਰ ਉਤਾਰ ॥

ਪ੍ਰਾਨ ਉਬਾਰਾ ਸਾਹ ਕਾ ਹੋਇ ਕਵਨ ਕੀ ਨਾਰਿ ॥੯॥

ਲਾਲ ਬਸਤ੍ਰ ਹਰ ਪਹੁਚਿਯਾ ਜਹਾ ਨ ਪਹੁਚਤ ਕੋਇ ॥

ਪ੍ਰਾਨ ਉਬਾਰਿਯੋ ਸਾਹ ਕੋ ਤ੍ਰਿਯਾ ਕਵਨ ਕੀ ਹੋਇ ॥੧੦॥

ਚੌਪਈ ॥

ਦਿਨ ਕੇ ਚੜੇ ਅਦਾਲਤਿ ਭਈ ॥

ਵਹੁ ਤ੍ਰਿਯਾ ਸਾਹ ਚੋਰ ਕਹ ਦਈ ॥

ਤਾ ਕੀ ਕਰੀ ਸਿਫਤਿ ਬਹੁ ਭਾਰਾ ॥

ਅਧਿਕ ਦਿਯਸਿ ਧਨ ਛੋਰਿ ਭੰਡਾਰਾ ॥੧੧॥

ਦੋਹਰਾ ॥

ਏਦਿਲ ਰਾਜ ਮਤੀ ਲਈ ਠਗ ਕਹਿ ਦਿਯਸਿ ਨਿਕਾਰਿ ॥

ਲਾਲ ਬਸਤ੍ਰ ਹਰ ਸਾਹ ਕੇ ਤਿਹ ਗਪਿਯਾ ਕਹ ਮਾਰਿ ॥੧੨॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਉਨਤਾਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੯॥੭੪੪॥ਅਫਜੂੰ॥

ਦੋਹਰਾ ॥

ਏਕ ਜਾਟ ਜੰਗਲ ਬਸੈ ਧਾਮ ਕਲਹਨੀ ਨਾਰਿ ॥

ਜੋ ਵਹੁ ਕਹਤ ਸੁ ਨ ਕਰਤ ਗਾਰਿਨ ਕਰਤ ਪ੍ਰਹਾਰ ॥੧॥

ਚੌਪਈ ॥

ਸ੍ਰੀ ਦਿਲਜਾਨ ਮਤੀ ਤਾ ਕੀ ਤ੍ਰਿਯ ॥

ਅਚਲ ਦੇਵ ਤਿਹ ਨਾਮ ਰਹਤ ਪ੍ਰਿਯ ॥

ਰਹਤ ਰੈਨਿ ਦਿਨ ਤਾ ਕੇ ਡਾਰਿਯੋ ॥

ਕਬਹੂੰ ਜਾਤ ਨ ਗ੍ਰਹਿ ਤੇ ਮਾਰਿਯੋ ॥੨॥

ਦੋਹਰਾ ॥

ਜਹਾ ਬਿਪਾਸਾ ਕੇ ਭਏ ਮਿਲਤ ਸਤੁਦ੍ਰਵ ਜਾਇ ॥

ਤਿਹ ਠਾ ਤੇ ਦੋਊ ਰਹਹਿ ਚੌਧਰ ਕਰਹਿ ਬਨਾਇ ॥੩॥

ਚੌਪਈ ॥

ਜੋ ਕਾਰਜ ਕਰਨੋ ਵਹ ਜਾਨਤ ॥

ਤਾਹਿ ਕਰੈ ਨਹੀ ਐਸ ਬਖਾਨਤ ॥

ਤਬ ਵਹੁ ਕਾਜ ਤਰੁਨਿ ਹਠ ਕਰਈ ॥

ਪਤਿ ਕੀ ਕਾਨਿ ਨ ਕਛੁ ਜਿਯ ਧਰਈ ॥੪॥

ਪਿਤਰਨ ਪਛ ਪਹੂਚਾ ਆਈ ॥

ਪਿਤੁ ਕੀ ਥਿਤਿ ਤਿਨ ਹੂੰ ਸੁਨਿ ਪਾਈ ॥

ਤ੍ਰਿਯ ਸੌ ਕਹਾ ਸ੍ਰਾਧ ਨਹਿ ਕੀਜੈ ॥

ਤਿਨ ਇਮ ਕਹੀ ਅਬੈ ਕਰਿ ਲੀਜੈ ॥੫॥

ਸਕਲ ਸ੍ਰਾਧ ਕੋ ਸਾਜ ਬਨਾਯੋ ॥

ਭੋਜਨ ਸਮੈ ਦਿਜਨ ਕੋ ਆਯੋ ॥

ਪਤਿ ਇਮਿ ਕਹੀ ਕਾਜ ਤ੍ਰਿਯ ਕੀਜੈ ॥

ਇਨ ਕਹ ਦਛਨਾ ਕਛੂ ਨ ਦੀਜੈ ॥੬॥

ਤ੍ਰਿਯ ਭਾਖਾ ਮੈ ਢੀਲ ਨ ਕੈਹੌ ॥

ਟਕਾ ਟਕਾ ਬੀਰਾ ਜੁਤ ਦੈਹੌ ॥

ਦਿਜਨ ਦੇਤ ਅਬ ਬਿਲੰਬ ਨ ਕਰਿਹੌ ॥

ਤੋਰ ਮੂੰਡ ਪਰ ਬਿਸਟਾ ਭਰਿਹੌ ॥੭॥

ਤਬ ਬ੍ਰਹਮਨ ਸਭ ਬੈਠ ਜਿਵਾਏ ॥

ਅਧਿਕ ਦਰਬੁ ਦੈ ਧਾਮ ਪਠਾਏ ॥

ਪੁਨਿ ਤ੍ਰਿਯ ਸੌ ਤਿਨ ਐਸ ਉਚਾਰੀ ॥

ਸੁਨਹੁ ਸਾਸਤ੍ਰ ਕੀ ਰੀਤਿ ਪਿਆਰੀ ॥੮॥

ਦੋਹਰਾ ॥

ਪਿੰਡ ਨਦੀ ਪਰਵਾਹੀਯਹਿ ਯਾ ਮਹਿ ਕਛੁ ਨ ਬਿਚਾਰ ॥

ਕਹਾ ਨ ਕੀਨਾ ਤਿਨ ਤਰੁਨਿ ਦਿਯੇ ਕੁਠੋਰਹਿ ਡਾਰਿ ॥੯॥