ਚੌਪਈ ॥

ਤਬ ਤਿਨ ਜਾਟ ਅਧਿਕ ਰਿਸਿ ਮਾਨੀ ॥

ਤਾ ਕੀ ਨਾਸ ਬਿਵਤ ਜਿਯ ਆਨੀ ॥

ਇਹੁ ਕਹਿ ਕਹੂੰ ਬੋਰਿ ਕਰਿ ਮਾਰੋ ॥

ਨਿਤ︀ਯ ਨਿਤ︀ਯ ਕੋ ਤਾਪੁ ਨਿਵਾਰੋ ॥੧੦॥

ਤਿਹ ਤ੍ਰਿਯ ਸੋ ਇਹ ਭਾਤਿ ਬਖਾਨੀ ॥

ਜਨਮ ਧਾਮ ਨਹਿ ਜਾਹੁ ਅਯਾਨੀ ॥

ਕਰਿ ਡੋਰੀ ਤੁਮ ਕਹ ਮੈ ਦੈਹੋ ॥

ਉਨ ਭਾਖੋ ਯੌ ਹੀ ਉਠਿ ਜੈਹੋ ॥੧੧॥

ਵਾ ਤ੍ਰਿਯ ਕੋ ਲੈ ਸੰਗਿ ਸਿਧਾਯੋ ॥

ਚਲਤ ਚਲਤ ਸਰਤਾ ਤਟ ਆਯੋ ॥

ਬਹੁਰਿ ਜਾਟ ਇਹ ਭਾਤਿ ਉਚਾਰੋ ॥

ਸੁਨੁ ਅਬਲਾ ਤੈ ਬਚਨ ਹਮਾਰੋ ॥੧੨॥

ਸੁਖੀ ਚਲਹੁ ਚੜਿ ਨਾਵ ਪਿਯਾਰੀ ॥

ਮਾਨਿ ਲੇਹੁ ਯਹ ਮੋਰ ਉਚਾਰੀ ॥

ਤ੍ਰਿਯ ਕਹਿਯੋ ਬੈਲ ਪੂਛਿ ਗਹਿ ਜੈਹੌ ॥

ਅਬ ਹੀ ਪਾਰਿ ਨਦੀ ਕੇ ਹ੍ਵੈਹੌ ॥੧੩॥

ਸਵੈਯਾ ॥

ਭੋਰ ਹੁਤੇ ਗਰਜੈ ਲਰਜੈ ਬਰਜੈ ਸਭ ਲੋਗ ਰਹੈ ਨਹਿ ਠਾਨੀ ॥

ਸਾਸੁ ਕੇ ਤ੍ਰਾਸ ਨ ਆਵਤ ਸ੍ਵਾਸ ਦੁਆਰਨ ਤੇ ਫਿਰਿ ਜਾਤ ਜਿਠਾਨੀ ॥

ਪਾਸ ਪਰੋਸਿਨ ਬਾਸ ਗਹਿਯੋ ਬਨ ਲੋਗ ਭਏ ਸਭ ਹੀ ਨਕ ਵਾਨੀ ॥

ਪਾਨੀ ਕੇ ਮਾਗਤ ਪਾਥਰ ਮਾਰਤ ਨਾਰਿ ਕਿਧੌ ਘਰ ਨਾਹਰ ਆਨੀ ॥੧੪॥

ਦੋਹਰਾ ॥

ਬੈਲ ਪੂਛਿ ਗਹਿ ਕੈ ਜਬੈ ਗਈ ਨਦੀ ਕੇ ਧਾਰ ॥

ਦ੍ਰਿੜ ਕਰਿ ਯਾ ਕਹ ਪਕਰਿਯੈ ਬੋਲ ਸੁ ਕੂਕਿ ਗਵਾਰ ॥੧੫॥

ਛੋਰਿ ਪੂਛਿ ਕਰ ਤੇ ਦਈ ਸੁਨੀ ਕੂਕਿ ਜਬ ਕਾਨ ॥

ਗਾਰੀ ਭਾਖਤ ਬਹਿ ਗਈ ਜਮ ਪੁਰ ਕਿਯਸਿ ਪਯਾਨ ॥੧੬॥

ਨਾਰਿ ਕਲਹਨੀ ਬੋਰਿ ਕਰਿ ਜਾਟ ਅਯੋ ਗ੍ਰਿਹ ਮਾਹਿ ॥

ਕਹਾ ਸੁਖੀ ਤੇ ਜਨ ਬਸੈ ਅਸਿਨ ਬ︀ਯਾਹਨ ਜਾਹਿ ॥੧੭॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚਾਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੪੦॥੭੬੧॥ਅਫਜੂੰ॥

ਦੋਹਰਾ ॥

ਸਾਹਜਹਾ ਪੁਰ ਮੈ ਹੁਤੀ ਇਕ ਪਟੂਆ ਕੀ ਨਾਰਿ ॥

ਅਤਿ ਚਰਿਤ੍ਰ ਤਿਨ ਜੋ ਕਰਾ ਸੋ ਤੁਹਿ ਕਹੌ ਸੁਧਾਰਿ ॥੧॥

ਅੜਿਲ ॥

ਪ੍ਰੀਤਿ ਮੰਜਰੀ ਤ੍ਰਿਯ ਕੋ ਨਾਮ ਬਖਾਨਿਯਤ ॥

ਸੈਨਾਪਤਿ ਤਿਹ ਪਤਿ ਕੌ ਨਾਮ ਸੁ ਜਾਨਿਯਤ ॥

ਬੀਰਭਦ੍ਰ ਨਰ ਇਕ ਸੌ ਹਿਤ ਤਾ ਕੋ ਭਯੋ ॥

ਹੋ ਪਠੈ ਸਹਚਰੀ ਬੋਲਿ ਤਾਹਿ ਨਿਜੁ ਘਰ ਲਯੋ ॥੨॥