ਚੌਪਈ ॥

ਅਧਿਕ ਤਵਨ ਸੌ ਨੇਹ ਲਗਾਯੋ ॥

ਸਮੈ ਪਾਇ ਕਰਿ ਕੇਲ ਮਚਾਯੋ ॥

ਤਬ ਲੌ ਆਵਤ ਪਟੂਆ ਭਯੋ ॥

ਮਿਤ੍ਰਹਿ ਡਾਰਿ ਮਾਟ ਮਹਿ ਦਯੋ ॥੩॥

ਦ੍ਵੈ ਤਰਬੂਜਨਿ ਰਖਿ ਘਟ ਮਾਹੀ ॥

ਇਕ ਕਾਟ︀ਯੋ ਕਾਟ︀ਯੋ ਇਕ ਨਾਹੀ ॥

ਗੁਦਾ ਭਖ੍ਰਯੋ ਖਪਰ ਸਿਰ ਧਰਿਯੋ ॥

ਦੁਤਿਯਾ ਲੈ ਤਿਹ ਊਪਰ ਜਰਿਯੋ ॥੪॥

ਇਹੀ ਬਿਖੈ ਪਟੂਆ ਗ੍ਰਿਹ ਆਯੋ ॥

ਬੈਠਿ ਖਾਟ ਪਰ ਪ੍ਰਮੁਦ ਬਢਾਯੋ ॥

ਕਹਿਯੋ ਭਛ ਕਛੁ ਤਰੁਨਿ ਤਿਹਾਰੇ ॥

ਅਬ ਆਗੇ ਤਿਹ ਧਰਹੁ ਹਮਾਰੇ ॥੫॥

ਜਬ ਇਹ ਭਾਤਿ ਤ੍ਰਿਯਾ ਸੁਨ ਪਾਯੋ ॥

ਕਾਟਿ ਤਾਹਿ ਤਰਬੂਜ ਖੁਲਾਯੋ ॥

ਮਿਤ੍ਰ ਲੇਤ ਤਿਹ ਕੌ ਅਤਿ ਡਰਾ ॥

ਹਮਰੋ ਘਾਤ ਤ੍ਰਿਯਾ ਇਨ ਕਰਾ ॥੬॥

ਕਾਟਿ ਤਾਹਿ ਤਰਬੂਜ ਖੁਲਾਯੋ ॥

ਪੁਨਿ ਪਟੂਆ ਸੌ ਭੋਗ ਕਮਾਯੋ ॥

ਕੇਲ ਕਮਾਇ ਟਾਰਿ ਤਿਹ ਦਯੋ ॥

ਮਿਤ੍ਰਹਿ ਕਾਢਿ ਖਾਟ ਪਰ ਲਯੋ ॥੭॥

ਬਹੁਰਿ ਮਿਤ੍ਰ ਸੌ ਭੋਗ ਕਮਾਯੋ ॥

ਮੂਰਖ ਨਾਥ ਨ ਕਛੁ ਛਲ ਪਾਯੋ ॥

ਦੁਤਿਯ ਬਾਰ ਤਾ ਸੌ ਰਤਿ ਮਾਨੀ ॥

ਦੂਜੇ ਕਾਨ ਨ ਕਿਨਹੂੰ ਜਾਨੀ ॥੮॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕਤਾਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੪੧॥੭੬੯॥ਅਫਜੂੰ॥

ਦੋਹਰਾ ॥

ਏਕ ਪੀਰ ਮੁਲਤਾਨ ਮੈ ਸੁਤ ਬਿਨੁ ਤਾ ਕੀ ਤ੍ਰੀਯ ॥

ਸੋ ਝੂਰਤ ਨਿਜੁ ਚਿਤ ਮਹਿ ਬਿਰਧ ਨਿਰਖਿ ਕਰਿ ਪੀਯ ॥੧॥

ਅੜਿਲ ॥

ਰੁਸਤਮ ਕਲਾ ਤਰੁਨਿ ਕੋ ਨਾਮੁ ਬਖਾਨਿਯੈ ॥

ਸੇਖ ਇਨਾਯਤ ਭਰਤਾ ਤਾ ਕੋ ਜਾਨਿਯੈ ॥

ਅਧਿਕ ਬਿਰਧ ਤੇ ਭੋਗੁ ਨ ਤਾ ਸੌ ਹ੍ਵੈ ਸਕੈ ॥

ਹੋ ਚੜਤ ਖਲਤ ਹ੍ਵੈ ਗਿਰਤ ਬਾਇ ਮੁਖਿ ਅਤਿ ਥਕੈ ॥੨॥

ਚੌਪਈ ॥

ਇਕ ਦਿਨ ਪੀਰ ਪਾਸ ਤ੍ਰਿਯ ਗਈ ॥

ਅਧਿਕ ਦੁਖ︀ਯ ਸੌ ਰੋਵਤ ਭਈ ॥

ਤਾ ਤੇ ਮਾਗ ਲੋਗ ਇਕ ਲਯੋ ॥

ਨਿਜੁ ਕਹ ਗਰਭਵਤੀ ਠਹਰਯੋ ॥੩॥

ਭੋਗ ਖੁਦਾਯਨ ਭਏ ਕਮਾਯੋ ॥

ਜੋਰਾਵਰੀ ਗਰਭ ਰਖਵਾਯੋ ॥

ਨੌ ਮਾਸਨ ਪਾਛੇ ਸੁਤ ਭਯੋ ॥

ਸਕਲ ਮੁਰੀਦਨ ਤਾਹਿ ਉਡਯੋ ॥੪॥

ਦੋਹਰਾ ॥

ਪੀਰ ਬਚਨ ਜੋ ਤੁਮ ਕਰਿਯੋ ਲੌਗ ਦਯੋ ਤ੍ਰਿਯ ਹਾਥ ॥

ਤਾ ਤੇ ਸੁਤ ਉਪਜ︀ਯੋ ਸਦਨ ਕ੍ਰਿਪਾ ਤਿਹਾਰੀ ਸਾਥ ॥੫॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਬਯਾਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੪੨॥੭੭੪॥ਅਫਜੂੰ॥

ਦੋਹਰਾ ॥

ਕਾਰਜ ਕਛੂ ਖਰੀਦ ਕੇ ਪੂਰਬ ਗਯੋ ਪਠਾਨ ॥

ਏਕ ਗੁਲਾਮ ਖਰੀਦ ਕਰਿ ਰਾਖਸਿ ਗ੍ਰਿਹ ਮਹਿ ਆਨਿ ॥੧॥

ਚੌਪਈ ॥

ਏਕ ਪਠਾਨ ਨਾਰਿ ਤਿਹ ਬਰੀ ॥

ਅਬ ਲੌ ਰਤਿ ਤਾ ਸੌ ਨਹਿ ਕਰੀ ॥

ਤਾ ਸੌ ਬਚਨ ਗੁਲਾਮ ਸੁਨਾਏ ॥

ਇਹ ਤੇਰੇ ਪਤਿ ਕੇ ਦਸ ਖਾਏ ॥੨॥

ਅੜਿਲ ॥

ਮਿਰਜਾ ਖਾਨ ਪਠਾਨ ਨਾਮ ਤਿਹ ਜਾਨਿਯੈ ॥

ਆਛੋ ਬੀਬੀ ਸੰਖ︀ਯਾ ਨਾਰਿ ਪਛਾਨਿਯੈ ॥

ਗਾਜੀਪੁਰ ਕੋ ਮਾਝ ਸੁ ਤੇ ਦੋਊ ਰਹਹਿ ॥

ਹੋ ਜਿਨ ਕੀ ਕਥਾ ਸੁਧਾਰਿ ਤਵਾਗੇ ਹਮ ਕਹਹਿ ॥੩॥

ਦੋਹਰਾ ॥

ਬਹੁਰੌ ਕਹੀ ਪਠਾਨ ਸੌ ਇਮਿ ਗੁਲਾਮ ਤਿਨ ਬਾਤ ॥

ਮੈ ਇਹ ਤ੍ਰਿਯ ਡਾਇਨਿ ਸੁਨੀ ਕ︀ਯੋ ਯਾ ਕੇ ਤਟ ਜਾਤ ॥੪॥

ਅੜਿਲ ॥

ਤ੍ਰਿਯ ਸੌ ਬਚਨ ਗੁਲਾਮ ਉਚਾਰੇ ਜਾਇ ਕਰਿ ॥

ਤੁਮ ਸੌ ਨੇਹ ਬਢਾਇ ਕਹੀ ਹਮ ਆਇ ਕਰਿ ॥

ਜਬ ਯਾ ਕੌ ਸੁਖ ਸੋ ਸੋਯੋ ਲਹਿ ਲੀਜਿਯੋ ॥

ਹੋ ਤਬ ਯਾ ਕੇ ਖਾਇਨ ਪਰ ਦ੍ਰਿਸਟਿ ਸੁ ਕੀਜਿਯੋ ॥੫॥