ਦੋਹਰਾ ॥

ਛਾਰ ਸਹਿਤ ਮੈ ਸੋ ਗਹਯੋ ਗੋਦ ਲਾਜ ਤੇ ਡਾਰਿ ॥

ਤੁਮ ਹਾਥਨ ਸੋ ਖੋਜਿ ਕਰਿ ਯਾ ਤੇ ਲੇਹੁ ਨਿਕਾਰਿ ॥੮॥

ਮੂੜ ਨਾਹ ਕਛੁ ਨ ਲਖਾ ਖੋਜਨ ਲਾਗਾ ਛਾਰ ॥

ਸੋ ਨ ਲਹਾ ਚੁਪ ਹ੍ਵੈ ਰਹਾ ਸਕ੍ਰਯਾ ਨ ਭੇਦ ਬਿਚਾਰਿ ॥੯॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਪੈਤਾਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੪੫॥੮੦੪॥ਅਫਜੂੰ॥

ਦੋਹਰਾ ॥

ਕਾਜੀ ਇਕ ਕਸਮੀਰ ਮੈ ਤਾ ਕੀ ਇਸਤ੍ਰੀ ਏਕ ॥

ਜੰਤ੍ਰ ਮੰਤ੍ਰ ਅਰੁ ਬਸੀਕਰ ਜਾਨਤ ਹੁਤੀ ਅਨੇਕ ॥੧॥

ਚੌਪਈ ॥

ਅਦਲ ਮਹੰਮਦ ਨਾਮ ਤਵਨਿ ਪਤਿ ॥

ਨ︀ਯਾਇ ਸਾਸਤ੍ਰ ਕੇ ਬੀਚ ਨਿਪੁਨਿ ਅਤਿ ॥

ਨੂਰਮ ਬੀਬੀ ਨਾਰਿ ਤਵਨ ਘਰ ॥

ਜਾ ਕੇ ਸਾਥ ਰਮਤ ਨਿਤਿ ਅਤਿ ਨਰ ॥੨॥

ਤਿਨ ਇਕ ਜਾਟ ਭਏ ਰਤਿ ਠਾਨੀ ॥

ਕਛੁ ਕਾਜੀ ਕੀ ਕਾਨਿ ਨ ਮਾਨੀ ॥

ਹਜਰਤਿ ਆਇ ਤਬੈ ਲਗਿ ਗਯੋ ॥

ਮਿਤ੍ਰਹਿ ਬਾਧਿ ਖਾਟ ਤਰ ਲਯੋ ॥੩॥

ਦੋਹਰਾ ॥

ਆਪੁ ਮੁਸਫ ਬਾਚਤ ਭਈ ਜਾਟ ਖਾਟਿ ਤਰ ਬਾਧਿ ॥

ਕਾਜੀ ਕੋ ਮੋਹਿਤ ਕਿਯਾ ਬਾਨ ਦ੍ਰਿਗਨ ਕੇ ਸਾਧਿ ॥੪॥

ਚੌਪਈ ॥

ਖਾਟ ਊਪਰ ਕਾਜੀ ਬੈਠਾਯੋ ॥

ਕਾਮਕੇਲ ਤਾ ਸੌ ਉਪਜਾਯੋ ॥

ਤਾ ਕੀ ਕਾਨਿ ਨ ਆਨਤ ਮਨੈ ॥

ਮੂਰਖ ਚੋਟ ਚਟਾਕਨ ਗਨੈ ॥੫॥

ਦੋਹਰਾ ॥

ਕਾਮ ਭੋਗ ਕਰਿ ਕਾਜਿਯਹਿ ਦੀਨਾ ਬਹੁਰਿ ਉਠਾਇ ॥

ਖਾਟ ਤਰੇ ਤੇ ਕਾਢਿ ਕਰਿ ਜਾਟ ਲਯੋ ਉਰ ਲਾਇ ॥੬॥

ਚੌਪਈ ॥

ਸੁਨਿ ਲੈ ਮੀਤ ਬਚਨ ਤੈ ਮੇਰਾ ॥

ਮੈ ਕਾਜੀ ਕਹ ਬਹੁਤ ਲਬੇਰਾ ॥

ਤਾ ਕਹ ਬਹੁ ਜੂਤਿਨ ਸੌ ਮਾਰਾ ॥

ਤਾ ਤੇ ਉਠਤ ਤਰਾਕੋ ਭਾਰਾ ॥੭॥

ਦੋਹਰਾ ॥

ਜੁ ਵੈ ਤਰਾਕ ਪਨੀਨ ਕੇ ਪਰੈ ਤਿਹਾਰੇ ਕਾਨ ॥

ਤੌ ਹਮ ਸਾਚੁ ਤਿਸੈ ਹਨਾ ਲੀਜਹੋ ਹ੍ਰਿਦੈ ਪਛਾਨਿ ॥੮॥

ਸਤਿ ਸਤਿ ਤਿਨ ਕਹਾ ਹਮ ਸੁਨੇ ਤਰਾਕੇ ਕਾਨ ॥

ਸੀਸ ਖੁਰਕਿ ਗ੍ਰਿਹ ਕੌ ਗਏ ਭੇਦ ਨ ਸਕਾ ਪਛਾਨ ॥੯॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਛਯਾਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੪੬॥੮੧੩॥ਅਫਜੂੰ॥