ਦੋਹਰਾ ॥

ਸਿੰਘ ਪ੍ਰਾਨ ਤਬ ਹੀ ਤਜੇ ਲਗੇ ਤੁਪਕ ਕੇ ਘਾਇ ॥

ਤੀਨ ਸਲਾਮੈ ਤਿਨ ਕਰੀ ਜਹਾਗੀਰ ਕੋ ਆਇ ॥੧੯॥

ਚੌਪਈ ॥

ਅਧਿਕ ਖੁਸੀ ਹਜਰਤਿ ਜੂ ਭਏ ॥

ਜਨੁ ਮੁਹਿ ਪ੍ਰਾਨ ਆਜੁ ਇਹ ਦਏ ॥

ਧੰਨ︀ਯ ਧੰਨ︀ਯ ਨਿਜੁ ਤ੍ਰਿਯ ਕਹ ਕੀਨੋ ॥

ਪ੍ਰਾਨ ਦਾਨ ਹਮ ਕੋ ਇਨ ਦੀਨੋ ॥੨੦॥

ਦੋਹਰਾ ॥

ਨੂਰ ਜਹਾ ਕੀ ਸਹਚਰੀ ਕੌਤਕ ਸਕਲ ਨਿਹਾਰ ॥

ਜਹਾਗੀਰ ਸ੍ਰਵਨਨ ਸੁਨਤ ਭਾਖ︀ਯੋ ਬਚਨ ਸੁਧਾਰਿ ॥੨੧॥

ਚੌਪਈ ॥

ਜਿਨ ਕੇਹਰਿ ਤ੍ਰਿਯ ਬਲੀ ਸੰਘਾਰੋ ॥

ਤਿਹ ਆਗੇ ਕ︀ਯਾ ਮਨੁਖ ਬਿਚਾਰੋ ॥

ਹਾਹਾ ਦੈਯਾ ਕਹ ਕ︀ਯਾ ਕਰਿਯੈ ॥

ਐਸੀ ਢੀਠ ਨਾਰਿ ਤੇ ਡਰਿਯੈ ॥੨੨॥

ਅੜਿਲ ॥

ਜਹਾਗੀਰ ਏ ਬਚਨ ਜਬੈ ਸ੍ਰਵਨਨ ਸੁਨ︀ਯੋ ॥

ਚਿਤ ਮੈ ਅਧਿਕ ਰਿਸਾਇ ਸੀਸ ਅਪੁਨੋ ਧੁਨ੍ਰਯੋ ॥

ਐਸੀ ਤ੍ਰਿਯ ਕੇ ਨਿਕਟ ਨ ਬਹੁਰੇ ਜਾਇਯੈ ॥

ਹੋ ਕਰੈ ਦੇਹ ਕੋ ਘਾਤ ਬਹੁਰਿ ਕ︀ਯਾ ਪਾਇਯੈ ॥੨੩॥

ਚੌਪਈ ॥

ਜਹਾਗੀਰ ਸੁਨਿ ਬਚਨ ਡਰਾਨ੍ਰਯੋ ॥

ਤ੍ਰਿਯ ਕੋ ਤ੍ਰਾਸ ਅਧਿਕ ਜਿਯ ਮਾਨ︀ਯੋ ॥

ਸਿੰਘ ਹਨਤ ਜਿਹ ਲਗੀ ਨ ਬਾਰਾ ॥

ਤਿਹ ਆਗੇ ਕ︀ਯਾ ਮਨੁਖ ਬਿਚਾਰਾ ॥੨੪॥

ਦੋਹਰਾ ॥

ਅਤਿ ਬਚਿਤ੍ਰ ਗਤਿ ਤ੍ਰਿਯਨ ਕੀ ਜਿਨੈ ਨ ਜਾਨੈ ਕੋਇ ॥

ਜੋ ਬਾਛੈ ਸੋਈ ਕਰੈ ਜੋ ਚਾਹੈ ਸੋ ਹੋਇ ॥੨੫॥

ਪਿਯਹਿ ਉਬਾਰਾ ਹਰਿ ਹਨਾ ਏਕ ਤੁਪਕ ਕੇ ਠੌਰ ॥

ਤਾ ਕੌ ਛਲਿ ਪਲ ਮੈ ਗਈ ਭਈ ਔਰ ਕੀ ਔਰ ॥੨੬॥

ਜਹਾਗੀਰ ਪਤਿਸਾਹ ਤਬ ਮਨ ਮੈ ਭਯਾ ਉਦਾਸ ॥

ਤਾ ਸੰਗ ਸੋ ਬਾਤੈਂ ਸਦਾ ਡਰ ਤੇ ਭਯਾ ਨਿਰਾਸ ॥੨੭॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਅਠਤਾਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੪੮॥੮੪੫॥ਅਫਜੂੰ॥

ਚੌਪਈ ॥

ਆਨੰਦ ਪੁਰ ਨਾਇਨ ਇਕ ਰਹਈ ॥

ਨੰਦ ਮਤੀ ਤਾ ਕੋ ਜਗ ਕਹਈ ॥

ਮੂਰਖ ਨਾਥ ਤਵਨ ਕੋ ਰਹੈ ॥

ਤ੍ਰਿਯ ਕਹ ਕਛੂ ਨ ਮੁਖ ਤੇ ਕਹੈ ॥੧॥

ਤਾ ਕੇ ਧਾਮ ਬਹੁਤ ਜਨ ਆਵੈ ॥

ਨਿਸ ਦਿਨ ਤਾ ਸੋ ਭੋਗ ਕਮਾਵੈ ॥

ਸੋ ਜੜ ਪਰਾ ਹਮਾਰੇ ਰਹਈ ॥

ਤਾ ਕੋ ਕਛੂ ਨ ਮੁਖ ਤੇ ਕਹਈ ॥੨॥

ਜਬ ਕਬਹੂੰ ਵਹੁ ਧਾਮ ਸਿਧਾਵੈ ॥

ਯੌ ਤਾ ਸੋ ਤ੍ਰਿਯ ਬਚਨ ਸੁਨਾਵੈ ॥

ਯਾ ਕਹ ਕਲਿ ਕੀ ਬਾਤ ਨ ਲਾਗੀ ॥

ਮੇਰੋ ਪਿਯਾ ਬਡੋ ਬਡਭਾਗੀ ॥੩॥