ਚੌਪਈ ॥
ਆਜੁ ਸਾਝਿ ਨਿਜੁ ਪਤਿਹਿ ਲਿਯੈਹੋ ॥
ਤੁਮਰੀ ਦ੍ਰਿਸਟਿ ਅਗੋਚਰ ਕੈਹੋ ॥
ਸਾਹੁ ਤ੍ਰਿਯਹਿ ਕਛੁ ਭੇਦ ਨ ਪਾਯੋ ॥
ਤਿਹ ਦੇਖਨ ਕਹ ਚਿਤ ਲਲਚਾਯੋ ॥੯॥
ਆਪੁ ਅਗਮਨੇ ਤ੍ਰਿਯਾ ਉਚਾਰੇ ॥
ਸਾਹੁ ਕੁਕ੍ਰਿਆ ਨਾਰਿ ਤਿਹਾਰੇ ॥
ਤਾ ਕੋ ਸਕਲ ਚਰਿਤ੍ਰ ਦਿਖੈਹੋ ॥
ਤੁਮ ਕੋ ਮੀਤ ਆਪਨੋ ਕੈਹੋ ॥੧੦॥
ਤਬ ਤੁਮ ਗਵਨ ਹਮਾਰੋ ਕੀਜੋ ॥
ਨਿਜੁ ਤ੍ਰਿਯ ਚਰਿਤ੍ਰ ਦੇਖਿ ਜਬ ਲੀਜੋ ॥
ਤਹਾ ਠਾਢ ਤੁਮ ਕੋ ਲੈ ਕਰਿਹੌ ॥
ਮੀਤ ਆਯੋ ਤਵ ਤਾਹਿ ਉਚਰਿਹੌ ॥੧੧॥
ਦੋਹਰਾ ॥
ਜਬ ਵਹੁ ਤਾਕੀ ਛੋਰਿ ਤ੍ਰਿਯ ਨਿਰਖੈ ਨੈਨ ਪਸਾਰਿ ॥
ਤਬ ਤੁਮ ਅਪਨੇ ਚਿਤ ਬਿਖੈ ਲੀਜਹੁ ਚਰਿਤ ਬਿਚਾਰਿ ॥੧੨॥
ਤਹਾ ਠਾਢ ਤਾ ਕੌ ਕਿਯਾ ਆਪੁ ਗਈ ਤਿਹ ਪਾਸ ॥
ਮੋ ਪਤਿ ਆਯੋ ਦੇਖਿਯੈ ਚਿਤ ਕੋ ਛੋਰਿ ਬਿਸ੍ਵਾਸ ॥੧੩॥
ਚੌਪਈ ॥
ਤਾ ਕੀ ਕਹੀ ਕਾਨ ਤ੍ਰਿਯ ਧਰੀ ॥
ਤਾਕੀ ਛੋਰਿ ਦ੍ਰਿਸਟਿ ਜਬ ਕਰੀ ॥
ਯਹ ਕੌਤਕ ਸਭ ਸਾਹੁ ਨਿਹਾਰਿਯੋ ॥
ਦੁਰਾਚਾਰ ਇਹ ਨਾਰਿ ਬਿਚਾਰਿਯੋ ॥੧੪॥
ਮੋ ਸੋ ਸਤਿ ਤਵਨ ਤ੍ਰਿਯ ਕਹਿਯੋ ॥
ਯੌ ਕਹਿ ਸਾਹੁ ਮੋਨਿ ਹ੍ਵੈ ਰਹਿਯੋ ॥
ਨਿਜ ਤ੍ਰਿਯ ਭਏ ਨੇਹ ਤਜਿ ਦੀਨੋ ॥
ਤਿਹ ਤ੍ਰਿਅ ਸਾਥ ਯਰਾਨੋ ਕੀਨੋ ॥੧੫॥
ਦੋਹਰਾ ॥
ਛਲਿਯੋ ਸਾਹੁ ਤ੍ਰਿਯ ਤ੍ਰਿਯਾਜੁਤ ਐਸੇ ਚਰਿਤ ਸੁਧਾਰਿ ॥
ਤਾ ਸੋ ਨੇਹੁ ਤੁਰਾਇ ਕੈ ਕਿਯਾ ਆਪੁਨੋ ਯਾਰ ॥੧੬॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕਾਵਨੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੫੧॥੮੭੯॥ਅਫਜੂੰ॥
ਚੌਪਈ ॥
ਉਤਰ ਦੇਸ ਨ੍ਰਿਪਤਿ ਇਕ ਭਾਰੋ ॥
ਸੂਰਜ ਬੰਸ ਬਿਖੈ ਉਜਿਯਾਰੋ ॥
ਇੰਦ੍ਰ ਪ੍ਰਭਾ ਤਾ ਕੀ ਪਟਰਾਨੀ ॥
ਬਿਜੈ ਸਿੰਘ ਰਾਜਾ ਬਰ ਆਨੀ ॥੧॥
ਦੋਹਰਾ ॥
ਏਕ ਸੁਤਾ ਤਾ ਕੇ ਭਵਨ ਅਮਿਤ ਰੂਪ ਕੀ ਖਾਨਿ ॥
ਕਾਮ ਦੇਵ ਠਟਕੇ ਰਹਤ ਰਤਿ ਸਮ ਤਾਹਿ ਪਛਾਨਿ ॥੨॥
ਚੌਪਈ ॥
ਜੋਬਨ ਅਧਿਕ ਤਾਹਿ ਜਬ ਭਯੋ ॥
ਲੈ ਤਾ ਕੋ ਗੰਗਾ ਪਿਤੁ ਗਯੋ ॥
ਬਡੇ ਬਡੇ ਰਾਜਾ ਤਹ ਐਹੈ ॥
ਤਿਨ ਮੈ ਭਲੋ ਹੇਰਿ ਤਹ ਦੈਹੈ ॥੩॥
ਚਲੇ ਚਲੇ ਗੰਗਾ ਪਹਿ ਆਏ ॥
ਬੰਧੁ ਸੁਤਾ ਇਸਤ੍ਰਿਨ ਸੰਗ ਲ︀ਯਾਏ ॥
ਸ੍ਰੀ ਜਾਨ੍ਰਹਵਿ ਕੋ ਦਰਸਨ ਕੀਨੋ ॥
ਪੂਰਬ ਪਾਪ ਬਿਦਾ ਕਰਿ ਦੀਨੋ ॥੪॥
ਬਡੇ ਬਡੇ ਭੂਪਤਿ ਤਹ ਆਏ ॥
ਤਵਨਿ ਕੁਅਰਿ ਕੋ ਸਕਲ ਦਿਖਾਏ ॥
ਇਨ ਪਰ ਦ੍ਰਿਸਟਿ ਸਭਨ ਪਰ ਕਰਿਯੈ ॥
ਜੋ ਜਿਯ ਰੁਚੈ ਤਿਸੀ ਕੌ ਬਰਿਯੈ ॥੫॥