ਦੋਹਰਾ ॥

ਹੇਰਿ ਨ੍ਰਿਪਤਿ ਸੁਤ ਨ੍ਰਿਪਨ ਕੇ ਕੰਨ︀ਯਾ ਕਹੀ ਬਿਚਾਰ ॥

ਸੁਭਟ ਸਿੰਘ ਸੁੰਦਰ ਸੁਘਰ ਬਰਹੋ ਵਹੈ ਕੁਮਾਰ ॥੬॥

ਅਧਿਕ ਰੂਪ ਤਾ ਕੋ ਨਿਰਖਿ ਸਭ ਰਾਜਾ ਰਿਸਿ ਖਾਹਿ ॥

ਜਿਯੋ ਕਿਯੋ ਯਾਹਿ ਬਿਵਾਹਿ ਕੈ ਗ੍ਰਿਹਿ ਅਪੁਨੇ ਲੈ ਜਾਹਿ ॥੭॥

ਚੌਪਈ ॥

ਭੂਪਤਿ ਸਕਲ ਅਧਿਕ ਰਿਸਿ ਕਰੈ ॥

ਹਾਥ ਹਥਯਾਰਨ ਊਪਰ ਧਰੈ ॥

ਕੁਪਿ ਕੁਪਿ ਬਚਨ ਬਕਤ੍ਰ ਤੇ ਕਹੈ ॥

ਬਿਨੁ ਰਨ ਕਿਯੇ ਆਜੁ ਨਹਿ ਰਹੈ ॥੮॥

ਰਾਇ ਪ੍ਰੋਹਿਤਨ ਲਿਯਾ ਬੁਲਾਈ ॥

ਸੁਭਟ ਸਿੰਘ ਪ੍ਰਤਿ ਦਏ ਪਠਾਈ ॥

ਮੋ ਪਰ ਕਹੀ ਅਨੁਗ੍ਰਹੁ ਕਰਿਯੈ ॥

ਬੇਦ ਬਿਧਾਨ ਸਹਿਤ ਇਹ ਬਰਿਯੈ ॥੯॥

ਦੋਹਰਾ ॥

ਸੁਭਟ ਸਿੰਘ ਐਸੇ ਕਹੀ ਤ੍ਰਿਯ ਮੁਰ ਆਗੇ ਏਕ ॥

ਬ︀ਯਾਹ ਦੂਸਰੌ ਨ ਕਰੋ ਜੌ ਜਨ ਕਹੈ ਅਨੇਕ ॥੧੦॥

ਚੌਪਈ ॥

ਪ੍ਰੋਹਿਤ ਭੂਪਤਿ ਸੌ ਇਹ ਉਚਰੈ ॥

ਸੁਭਟ ਸਿੰਘ ਯਾ ਕੋ ਨਹਿ ਬਰੈ ॥

ਤਾ ਤੇ ਕਛੂ ਜਤਨ ਪ੍ਰਭ ਕੀਜੈ ॥

ਇਹ ਕੰਨ︀ਯਾ ਅਵਰੈ ਨ੍ਰਿਪ ਦੀਜੈ ॥੧੧॥

ਦੋਹਰਾ ॥

ਤਬ ਕੰਨ︀ਯਾ ਐਸੇ ਕਹੀ ਬਚਨ ਪਿਤਾ ਕੇ ਸਾਥ ॥

ਜੋ ਕੋ ਜੁਧ ਜੀਤੈ ਮੁਝੈ ਵਹੈ ਹਮਾਰੋ ਨਾਥ ॥੧੨॥

ਚੌਪਈ ॥

ਸਭ ਭੂਪਨ ਨ੍ਰਿਪ ਐਸ ਸੁਨਾਯੋ ॥

ਆਪ ਜੁਧ ਕੋ ਬਿਵਤ ਬਨਾਯੋ ॥

ਜੋ ਕੋਊ ਤੁਮਲ ਜੁਧ ਹ︀ਯਾਂ ਕਰ ਹੈ ॥

ਵਹੈ ਯਾਹਿ ਕੰਨ︀ਯਾ ਕਹੁ ਬਰਿ ਹੈ ॥੧੩॥

ਦੋਹਰਾ ॥

ਸੁਨਤ ਬਚਨ ਬੀਰਾਨ ਕੇ ਚਿਤ ਮੈ ਭਯਾ ਅਨੰਦ ॥

ਮਥਿ ਸਮੁੰਦ੍ਰ ਦਲ ਪਾਇ ਹੈ ਆਜੁ ਕੁਅਰਿ ਮੁਖ ਚੰਦ ॥੧੪॥

ਚੌਪਈ ॥

ਸਭਨ ਜੁਧ ਕੇ ਸਾਜ ਬਨਾਏ ॥

ਗੰਗਾ ਤੀਰ ਬੀਰ ਚਲਿ ਆਏ ॥

ਪਹਿਰਿ ਕਵਚ ਸਭ ਸੂਰ ਸੁਹਾਵੈ ॥

ਡਾਰਿ ਪਾਖਰੈ ਤੁਰੈ ਨਚਾਵੈ ॥੧੫॥

ਗਰਜੈ ਕਰੀ ਅਸ੍ਵ ਹਿਹਨਾਨੇ ॥

ਪਹਿਰੇ ਕਵਚ ਸੂਰ ਨਿਜੁਕਾਨੇ ॥

ਕਿਨਹੂੰ ਕਾਢਿ ਖੜਗ ਕਰ ਲੀਨੋ ॥

ਕਿਨਹੂੰ ਕੇਸਰਿਯਾ ਬਾਨਾ ਕੀਨੋ ॥੧੬॥

ਦੋਹਰਾ ॥

ਕਿਨੂੰ ਤਿਲੌਨੇ ਬਸਤ੍ਰ ਕਰਿ ਕਟਿ ਸੋ ਕਸੀ ਕ੍ਰਿਪਾਨ ॥

ਜੋ ਗੰਗਾ ਤਟ ਜੂਝਿ ਹੈ ਕਰਿ ਹੈ ਸ੍ਵਰਗ ਪਯਾਨ ॥੧੭॥

ਜੋਰਿ ਅਨਿਨ ਰਾਜਾ ਚੜੇ ਪਰਾ ਨਿਸਾਨੇ ਘਾਵ ॥

ਭਾਤਿ ਭਾਤਿ ਜੋਧਾ ਲਰੇ ਅਧਿਕ ਹ੍ਰਿਦੈ ਕਰ ਚਾਵ ॥੧੮॥

ਚੌਪਈ ॥

ਤਬ ਕੰਨ︀ਯਾ ਸਭ ਸਖੀ ਬੁਲਾਈ ॥

ਭਾਤਿ ਭਾਤਿ ਸੋ ਕਰੀ ਬਡਾਈ ॥

ਕੈ ਲਰਿ ਕਰਿ ਸੁਰਸਰਿ ਤਟ ਮਰਿ ਹੌ ॥

ਨਾਤਰ ਸੁਭਟ ਸਿੰਘ ਕਹ ਬਰਿ ਹੌ ॥੧੯॥