( 88 )

ਸ੍ਵੈਯਾ

ਸ੍ਰਉਣਤ ਬਿੰਦ ਕੋ ਸੁੰਭ ਨਿਸੁੰਭ ਬੁਲਾਇ ਬੈਠਾਇ ਕੈ ਆਦਰੁ ਕੀਨੋ

ਦੈ ਸਿਰਤਾਜ ਬਡੇ ਗਜਰਾਜ ਸੁ ਬਾਜ ਦਏ ਰਿਝਵਾਇ ਕੈ ਲੀਨੋ

ਪਾਨ ਲੈ ਦੈਤ ਕਹੀ ਇਹ ਚੰਡ ਕੋ ਰੁੰਡ ਕਰੋ ਅਬ ਮੁੰਡ ਬਿਹੀਨੋ

ਐਸੇ ਕਹਿਓ ਤਿਨ ਮਧਿ ਸਭਾ ਨ੍ਰਿਪ ਰੀਝ ਕੈ ਮੇਘ ਅਡੰਬਰ ਦੀਨੋ ॥੧੨੫॥

ਸ੍ਰੋਣਤ ਬਿੰਦ ਕੋ ਸੁੰਭ ਨਿਸੁੰਭ ਕਹਿਓ ਤੁਮ ਜਾਹੁ ਮਹਾ ਦਲੁ ਲੈ ਕੈ

ਛਾਰ ਕਰੋ ਗਰੂਏ ਗਿਰ ਰਾਜਹਿ ਚੰਡਿ ਪਚਾਰਿ ਹਨੋ ਬਲੁ ਕੈ ਕੈ

ਕਾਨਨ ਮੈ ਨ੍ਰਿਪ ਕੀ ਸੁਨੀ ਬਾਤ ਰਿਸਾਤ ਚਲਿਓ ਚੜਿ ਉਪਰ ਗੈ ਕੈ

ਮਾਨੋ ਪ੍ਰਤਛ ਹੋਇ ਅੰਤਿਕ ਦੰਤਿ ਕੋ ਲੈ ਕੈ ਚਲਿਓ ਰਨਿ ਹੇਤ ਜੁ ਛੈ ਕੈ ॥੧੨੬॥

ਬੀਜ ਰਕਤ੍ਰ ਸੁ ਬੰਬ ਬਜਾਇ ਕੈ ਆਗੈ ਕੀਏ ਗਜ ਬਾਜ ਰਥਈਆ

ਏਕ ਤੇ ਏਕ ਮਹਾ ਬਲਿ ਦਾਨਵ ਮੇਰ ਕੋ ਪਾਇਨ ਸਾਥ ਮਥਈਆ

ਦੇਖਿ ਤਿਨੇ ਸੁਭ ਅੰਗ ਸੁ ਦੀਰਘ ਕਉਚ ਸਜੇ ਕਟਿ ਬਾਧਿ ਭਥਈਆ

ਲੀਨੇ ਕਮਾਨਨ ਬਾਨ ਕ੍ਰਿਪਾਨ ਸਮਾਨ ਕੈ ਸਾਥ ਲਏ ਜੋ ਸਥਈਆ ॥੧੨੭॥

ਦੋਹਰਾ

ਰਕਤ ਬੀਜ ਦਲ ਸਾਜ ਕੈ ਉਤਰੇ ਤਟਿ ਗਿਰਿ ਰਾਜ

ਸ੍ਰਵਣਿ ਕੁਲਾਹਲ ਸੁਨਿ ਸਿਵਾ ਕਰਿਓ ਜੁਧ ਕੋ ਸਾਜ ॥੧੨੮॥

ਸੋਰਠਾ

ਹੁਇ ਸਿੰਘਹਿ ਅਸਵਾਰ ਗਾਜ ਗਾਜ ਕੈ ਚੰਡਿਕਾ

ਚਲੀ ਪ੍ਰਬਲ ਅਸਿ ਧਾਰਿ ਰਕਤਿ ਬੀਜ ਕੇ ਬਧ ਨਮਿਤ ॥੧੨੯॥