( 87 )

ਸੋਰਠਾ

ਘਾਇਲ ਘੂਮਤ ਕੋਟਿ ਜਾਇ ਪੁਕਾਰੇ ਸੁੰਭ ਪੈ

ਮਾਰੇ ਦੇਵੀ ਘੋਟਿ ਸੁਭਟ ਕਟਕ ਕੇ ਬਿਕਟ ਅਤਿ ॥੧੧੭॥

ਦੋਹਰਾ

ਰਾਜ ਗਾਤ ਕੇ ਬਾਤਿ ਇਹ ਕਹੀ ਜੁ ਤਾਹੀ ਠਉਰ

ਮਰਿਹੋ ਜੀਅਤਿ ਛਾਡਿ ਹੋ ਕਹਿਓ ਸਤਿ ਨਹਿ ਅਉਰ ॥੧੧੮॥

ਤੁੰਡ ਸੁੰਭ ਕੇ ਚੰਡਿਕਾ ਚਢਿ ਬੋਲੀ ਇਹ ਭਾਇ

ਮਾਨੋ ਆਪਨੀ ਮ੍ਰਿਤ ਕੋ ਲੀਨੋ ਅਸੁਰ ਬੁਲਾਇ ॥੧੧੯॥

ਸੁੰਭ ਨਿਸੁੰਭ ਸੁ ਦੁਹੂੰ ਮਿਲ ਬੈਠਿ ਮੰਤ੍ਰ ਤਬ ਕੀਨ

ਸੈਨਾ ਸਕਲ ਬੁਲਾਇ ਕੈ ਸੁਭਟ ਬੀਰ ਚੁਨ ਲੀਨ ॥੧੨੦॥

ਰਕਤਬੀਜ ਕੋ ਭੇਜੀਏ ਮੰਤ੍ਰਨ ਕਹੀ ਬਿਚਾਰ

ਪਾਥਰ ਜਿਉ ਗਿਰਿ ਡਾਰ ਕੇ ਚੰਡਹਿ ਹਨੈ ਹਕਾਰਿ ॥੧੨੧॥

ਸੋਰਠਾ

ਭੇਜੋ ਕੋਊ ਦੂਤ ਗ੍ਰਹ ਤੇ ਲਿਆਵੈ ਤਾਹਿ ਕੋ

ਜੀਤਿਓ ਜਿਨਿ ਪੁਰਹੂਤ ਭੁਜਬਲਿ ਜਾ ਕੇ ਅਮਿਤ ਹੈ ॥੧੨੨॥

ਦੋਹਰਾ

ਸ੍ਰੋਣਤ ਬਿੰਦ ਪੈ ਦੈਤ ਇਕੁ ਗਇਓ ਕਰੀ ਅਰਦਾਸਿ

ਰਾਜ ਬੁਲਾਵਤ ਸਭਾ ਮੈ ਬੇਗ ਚਲੋ ਤਿਹ ਪਾਸਿ ॥੧੨੩॥

ਰਕਤ ਬੀਜ ਨ੍ਰਿਪ ਸੁੰਭ ਕੋ ਕੀਨੋ ਆਨਿ ਪ੍ਰਨਾਮ

ਅਸੁਰ ਸਭਾ ਮਧਿ ਭਾਉ ਕਰਿ ਕਹਿਓ ਕਰਹੁ ਮਮ ਕਾਮ ॥੧੨੪॥