ਚੌਪਈ ॥

ਰਾਜਾ ਸਊਅਨ ਸਹਿਤ ਬੁਲਾਯੋ ॥

ਭਾਤਿ ਭਾਤਿ ਪਕਵਾਨ ਪਕਾਯੋ ॥

ਤਾ ਮੈ ਜਹਰ ਘੋਰਿ ਕੈ ਡਾਰਿਯੋ ॥

ਰਾਜਾ ਜੂ ਕੋ ਮਾਰ ਹੀ ਡਾਰਿਯੋ ॥੫॥

ਜਬ ਰਾਜਾ ਜੂ ਮ੍ਰਿਤ ਬਸਿ ਭਏ ॥

ਤਬ ਹੀ ਪਕਰ ਰਸੋਯਾ ਲਏ ॥

ਵਾਹੈ ਤਾਮ ਲੈ ਤਾਹਿ ਖੁਆਰਿਯੋ ॥

ਤਾਹੂ ਕੌ ਤਬ ਹੀ ਹਨਿ ਡਾਰਿਯੋ ॥੬॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਅਠਾਵਨੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੫੮॥੧੦੭੭॥ਅਫਜੂੰ॥

ਚੌਪਈ ॥

ਸਹਰ ਨਿਕੋਦਰ ਬਨਯੋ ਰਹੈ ॥

ਦ੍ਵੈ ਇਸਤ੍ਰੀ ਜਗ ਤਾ ਕੇ ਕਹੈ ॥

ਲਾਡਮ ਕੁਅਰਿ ਸੁਹਾਗਮ ਦੇਈ ॥

ਜਿਨ ਤੇ ਬਹੁ ਸਿਛ︀ਯਾ ਤ੍ਰਿਯ ਲੇਈ ॥੧॥

ਬਨਯੋ ਅਨਤ ਦੇਸ ਕਹ ਗਯੋ ॥

ਅਧਿਕ ਸੋਕ ਦੁਹੂੰਅਨ ਕੋ ਭਯੋ ॥

ਬਹੁਤ ਕਾਲ ਪਰਦੇਸ ਬਿਤਾਯੋ ॥

ਖਾਟਿ ਕਮਾਇ ਦੇਸ ਕਹ ਆਯੋ ॥੨॥

ਕਿਤਕ ਦਿਨਨ ਬਨਿਯਾ ਘਰ ਆਯੋ ॥

ਦੁਹੂੰ ਤ੍ਰਿਯਨ ਪਕਵਾਨ ਪਕਾਯੋ ॥

ਵਹੁ ਜਾਨੈ ਮੇਰੇ ਘਰ ਐਹੈ ॥

ਵਹ ਜਾਨੈ ਮੇਰੇ ਹੀ ਜੈਹੈ ॥੩॥

ਏਕ ਗਾਵ ਬਨਿਯਾ ਰਹਿ ਗਯੋ ॥

ਆਵਤ ਚੋਰ ਤ੍ਰਿਯਨ ਕੇ ਭਯੋ ॥

ਜਾਗਤ ਹੇਰਿ ਤ੍ਰਿਯਹਿ ਨਹਿ ਆਯੋ ॥

ਦੁਤਿਯ ਤ੍ਰਿਯਾ ਕੇ ਘਰ ਕੌ ਧਾਯੋ ॥੪॥

ਤ੍ਰਿਯ ਜਾਨ︀ਯੋ ਮੇਰੇ ਪਤਿ ਆਏ ॥

ਮਮ ਘਰ ਤੇ ਹਟਿ ਯਾ ਕੇ ਧਾਏ ॥

ਦੋਊ ਚਲੀ ਹਮ ਪਤਿਹਿ ਹਟੈ ਹੈ ॥

ਮੋਰਿ ਆਪਨੇ ਧਾਮ ਲਯੈ ਹੈ ॥੫॥

ਦੋਹਰਾ ॥

ਦੋਊ ਤ੍ਰਿਯ ਧਾਵਤ ਭਈ ਅਧਿਕ ਕੋਪ ਮਨ ਕੀਨ ॥

ਤਸਕਰ ਕੋ ਪਤਿ ਜਾਨਿ ਕੈ ਦੁਹੂ ਤ੍ਰਿਯਨ ਗਹਿ ਲੀਨ ॥੬॥

ਤਸਕਰ ਕੋ ਪਤਿ ਭਾਵ ਤੇ ਦੇਖਿਯੋ ਦਿਯਾ ਜਰਾਇ ॥

ਚੋਰ ਜਾਨਿ ਕੁਟਵਾਰ ਕੇ ਦੀਨੋ ਧਾਮ ਪਠਾਇ ॥੭॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਉਨਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੫੯॥੧੦੮੪॥ਅਫਜੂੰ॥

ਦੋਹਰਾ ॥

ਰਾਜਾ ਰਨਥੰਭੌਰ ਕੋ ਜਾ ਕੋ ਪ੍ਰਬਲ ਪ੍ਰਤਾਪ ॥

ਰਾਵ ਰੰਕ ਜਾ ਕੋ ਸਦਾ ਨਿਸ ਦਿਨ ਜਾਪਹਿ ਜਾਪ ॥੧॥

ਰੰਗ ਰਾਇ ਤਾ ਕੀ ਤ੍ਰਿਯਾ ਅਤਿ ਜੋਬਨ ਤਿਹ ਅੰਗ ॥

ਰਾਜਾ ਕੌ ਪ︀ਯਾਰੀ ਰਹੈ ਜਿਹ ਲਖਿ ਲਜੈ ਅਨੰਗ ॥੨॥

ਏਕ ਦਿਵਸ ਤਿਹ ਰਾਵ ਨੈ ਸੁਭ ਉਪਬਨ ਮੈ ਜਾਇ ॥

ਰੰਗ ਰਾਇ ਸੁਤ ਮਾਨਿ ਕੈ ਲੀਨੀ ਕੰਠ ਲਗਾਇ ॥੩॥

ਰੰਗ ਰਾਇ ਸੌ ਰਾਇ ਤਬ ਐਸੇ ਕਹੀ ਬਨਾਇ ॥

ਜ︀ਯੋ ਇਸਤ੍ਰੀ ਦ੍ਵੈ ਮੈ ਗਹੀ ਤੋਹਿ ਨ ਨਰ ਗਹਿ ਜਾਇ ॥੪॥

ਚੌਪਈ ॥

ਕੇਤਕ ਦਿਵਸ ਬੀਤ ਜਬ ਗਏ ॥

ਰੰਗ ਰਾਇ ਸਿਮਰਨ ਬਚ ਭਏ ॥

ਏਕ ਪੁਰਖ ਸੌ ਨੇਹ ਲਗਾਯੋ ॥

ਬਿਨਾ ਸਮਸ ਜਾ ਕੌ ਲਖਿ ਪਾਯੋ ॥੫॥

ਨਾਰੀ ਕੋ ਤਿਹ ਭੇਸ ਬਨਾਯੋ ॥

ਰਾਜਾ ਸੌ ਇਹ ਭਾਤਿ ਜਤਾਯੋ ॥

ਗ੍ਰਿਹ ਤੇ ਬਹਿਨਿ ਹਮਾਰੀ ਆਈ ॥

ਹਮ ਤੁਮ ਚਲਿ ਤਿਹ ਕਰੈ ਬਡਾਈ ॥੬॥

ਦੋਹਰਾ ॥

ਟਰਿ ਆਗੇ ਤਿਹ ਲੀਜਿਐ ਬਹੁ ਕੀਜੈ ਸਨਮਾਨ ॥

ਮੋਰੇ ਢਿਗ ਬੈਠਾਰਿਯੈ ਅਮਿਤ ਦਰਬੁ ਦੈ ਦਾਨ ॥੭॥

ਤਿਹ ਨ੍ਰਿਪ ਟਰਿ ਆਗੈ ਲਿਯੋ ਬੈਠਾਰਿਯੋ ਤ੍ਰਿਯ ਤੀਰ ॥

ਅਤਿ ਧਨੁ ਦੈ ਆਦਰੁ ਕਰਿਯੋ ਭਏ ਤ੍ਰਿਯਨ ਕੀ ਭੀਰ ॥੮॥

ਜਬ ਰਾਜਾ ਢਿਗ ਬੈਠ︀ਯੋ ਤਬ ਦੁਹੂੰਅਨ ਲਪਟਾਇ ॥

ਕੂਕਿ ਕੂਕਿ ਰੋਵਤ ਭਈ ਅਧਿਕ ਸਨੇਹ ਬਢਾਇ ॥੯॥

ਰੰਗ ਰਾਇ ਤਿਹ ਪੁਰਖ ਕੋ ਤ੍ਰਿਯ ਕੋ ਭੇਸ ਸੁਧਾਰਿ ॥

ਦਛਿਨੰਗ ਰਾਜਾ ਲਯੋ ਬਾਮੈ ਅੰਗ ਸੁ ਯਾਰ ॥੧੦॥

ਯਹ ਭਗਨੀ ਤੋ ਪ੍ਰਾਨ ਪਤਿ ਯਾ ਤੇ ਪ੍ਰੀਤਮ ਕੌਨ ॥

ਦਿਨ ਦੇਖਤ ਤ੍ਰਿਯ ਛਲਿ ਗਈ ਜਿਹ ਲਖਿ ਭਜਿਯੈ ਮੌਨ ॥੧੧॥

ਅਤਿਭੁਤ ਗਤਿ ਬਨਿਤਾਨ ਕੀ ਜਿਨੈ ਨ ਪਾਵੈ ਕੋਇ ॥

ਭੇਦ ਸੁਰਾਸੁਰ ਨ ਲਹੈ ਜੋ ਚਾਹੈ ਸੋ ਹੋਇ ॥੧੨॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਸਾਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੬੦॥੧੦੯੬॥ਅਫਜੂੰ॥