ਚੌਪਈ ॥
ਬਨਿਯੋ ਗ੍ਵਾਰਿਏਰ ਕੇ ਮਾਹੀ ॥
ਘਰ ਧਨ ਬਹੁ ਖਰਚਤ ਕਛੁ ਨਾਹੀ ॥
ਤਾ ਕੋ ਘਰ ਤਸਕਰ ਇਕ ਆਯੋ ॥
ਤਿਨ ਸਾਹੁਨਿ ਸੋ ਬਚਨ ਸੁਨਾਯੋ ॥੧॥
ਬਨਿਕ ਬੋਲਿ ਸਾਹੁਨਿ ਸੋ ਭਾਖ︀ਯੋ ॥
ਰਾਮ ਹਮੈ ਨਿਪੂਤ ਕਰਿ ਰਾਖ︀ਯੋ ॥
ਧਨ ਬਹੁ ਧਾਮ ਕਾਮ ਕਿਹ ਆਵੈ ॥
ਪੁਤ੍ਰ ਬਿਨਾ ਮੁਰ ਬੰਸ ਲਜਾਵੈ ॥੨॥
ਦੋਹਰਾ ॥
ਸੁਨੁ ਸਾਹੁਨਿ ਹਮਰੇ ਬਿਧਹਿ ਪੂਤ ਨ ਦੀਨਾ ਧਾਮ ॥
ਚੋਰਹੁ ਸੁਤ ਕੈ ਰਾਖਿਯੈ ਜੋ ਹ︀ਯਾਂ ਲ︀ਯਾਵੈ ਰਾਮ ॥੩॥
ਚੌਪਈ ॥
ਚੋਰਹੁ ਹੋਇ ਪੂਤ ਕਰਿ ਰਾਖੋ ॥
ਤਾ ਤੇ ਕਛੂ ਨ ਮੁਖ ਤੇ ਭਾਖੋ ॥
ਸਾਹੁਨਿ ਸਹਿਤ ਬਨਿਕ ਜਬ ਮਰਿ ਹੈ ॥
ਹਮਰੋ ਕਵਨ ਦਰਬੁ ਲੈ ਕਰਿ ਹੈ ॥੪॥
ਯਹ ਜਬ ਭਨਕ ਚੋਰ ਸੁਨਿ ਪਾਈ ॥
ਫੂਲਿ ਗਯੋ ਬਸਤ੍ਰਨ ਨਹਿ ਮਾਈ ॥
ਜਾਇ ਬਨਿਕ ਕੋ ਪੂਤ ਕਹੈਹੋਂ ॥
ਯਾ ਕੈ ਮਰੇ ਸਕਲ ਧਨ ਲੈਹੋਂ ॥੫॥
ਤਬ ਲੋ ਚੋਰ ਦ੍ਰਿਸਟਿ ਪਰ ਗਯੋ ॥
ਅਧਿਕ ਬਨਿਕ ਕੇ ਆਨੰਦ ਭਯੋ ॥
ਪਲ੍ਰਯੋ ਪਲੋਸ੍ਰਯੋ ਸੁਤੁ ਬਿਧਿ ਦੀਨੋ ॥
ਤਾ ਕੋ ਪੂਤ ਪੂਤ ਕਹਿ ਲੀਨੋ ॥੬॥
ਖਾਟ ਉਪਰ ਤਸਕਰਹਿ ਬੈਠਾਯੋ ॥
ਭਲੋ ਭਲੋ ਪਕਵਾਨ ਖਵਾਯੋ ॥
ਪੂਤ ਪੂਤ ਕਹਿ ਸਾਹੁਨਿ ਧਾਈ ॥
ਸਾਹੁ ਚਉਤਰੇ ਜਾਇ ਜਤਾਈ ॥੭॥
ਦੋਹਰਾ ॥
ਪੰਚ ਪਯਾਦੇ ਸੰਗ ਲੈ ਚੋਰਹਿ ਦਯੋ ਦਿਖਾਇ ॥
ਇਹ ਪੈਂਡੇ ਆਯੋ ਹੁਤੋ ਮੈ ਸੁਤ ਕਹਿਯੋ ਬੁਲਾਇ ॥੮॥
ਚੌਪਈ ॥
ਅਮਿਤ ਦਰਬੁ ਹਮਰੇ ਬਿਧਿ ਦਯੋ ॥
ਪੂਤ ਨ ਧਾਮ ਹਮਾਰੇ ਭਯੋ ॥
ਯਾ ਕਉ ਹਮ ਕਹਿ ਪੂਤ ਉਚਾਰੋ ॥
ਤਾ ਤੇ ਤੁਮ ਮਿਲਿ ਕੈ ਨਹਿ ਮਾਰੋ ॥੯॥
ਪੂਤ ਪੂਤ ਬਨਿਯਾ ਕਹਿ ਰਹਿਯੋ ॥
ਪੰਚ ਪਯਾਦਨ ਤਸਕਰ ਗਹਿਯੋ ॥
ਤਾ ਕੋ ਕਹਿਯੋ ਏਕ ਨਹਿ ਕੀਨੋ ॥
ਲੈ ਤਸਕਰ ਫਾਸੀ ਸੋ ਦੀਨੋ ॥੧੦॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੬੧॥੧੧੦੬॥ਅਫਜੂੰ॥
ਦੋਹਰਾ ॥
ਮਹਾ ਸਿੰਘ ਕੇ ਘਰ ਬਿਖੈ ਤਸਕਰ ਰਹੈ ਅਪਾਰ ॥
ਨਿਤਿਪ੍ਰਤਿ ਤਾ ਕੇ ਲ︀ਯਾਵਹੀ ਅਧਿਕ ਖਜਾਨੋ ਮਾਰਿ ॥੧॥
ਚੌਪਈ ॥
ਹਰਨ ਦਰਬੁ ਤਸਕਰ ਚਲਿ ਆਯੋ ॥
ਸੋ ਗਹਿ ਲਯੋ ਜਾਨ ਨਹਿ ਪਾਯੋ ॥
ਮਹਾ ਸਿੰਘ ਤਾ ਕੋ ਯੌ ਕਹਿਯੋ ॥
ਤੁਮ ਅਪਨੇ ਚਿਤ ਮੈ ਦ੍ਰਿੜ ਰਹਿਯੋ ॥੨॥
ਦੋਹਰਾ ॥
ਤੁਮਰੇ ਸਿਰ ਪਰ ਕਾਢਿ ਕੈ ਠਾਢੇ ਹ੍ਵੈ ਤਰਵਾਰਿ ॥
ਤੁਮ ਡਰਿ ਕਛੁ ਨ ਉਚਾਰਿਯੋ ਲੈ ਹੋਂ ਜਿਯਤ ਉਬਾਰਿ ॥੩॥