ਚੌਪਈ ॥
ਤੁਮ ਕੋ ਮਾਰਨ ਕੌ ਲੈ ਜੈਹੈਂ ॥
ਕਾਢਿ ਭਗਵੌਤੀ ਠਾਢੇ ਹ੍ਵੈਹੈਂ ॥
ਢੀਠਤੁ ਆਪਨ ਚਿਤ ਮੈ ਗਹਿਯਹੁ ॥
ਤ੍ਰਾਸ ਮਾਨਿ ਕਛੁ ਤਿਨੈ ਨ ਕਹਿਯਹੁ ॥੪॥
ਦੋਹਰਾ ॥
ਤਾ ਕੌ ਢੀਠ ਬਧਾਇ ਕੈ ਕਾਢਿ ਲਈ ਤਰਵਾਰਿ ॥
ਤੁਰਤ ਘਾਵ ਤਾ ਕੋ ਕਿਯੋ ਹਨਤ ਨ ਲਾਗੀ ਬਾਰਿ ॥੫॥
ਤਾ ਕੋ ਹਨਿ ਡਾਰਤ ਭਯੋ ਕਛੂ ਨ ਪਾਯੋ ਖੇਦ ॥
ਗਾਵ ਸੁਖੀ ਅਪਨੇ ਬਸਿਯੋ ਕਿਨੂੰ ਨ ਜਾਨ︀ਯੋ ਭੇਦ ॥੬॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਬਾਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੬੨॥੧੧੧੨॥ਅਫਜੂੰ॥
ਚੌਪਈ ॥
ਪ੍ਰਬਲ ਸਿੰਘ ਦਛਿਨ ਕੋ ਨ੍ਰਿਪ ਬਰ ॥
ਬਹੁ ਭਾਤਨਿ ਕੋ ਧਨ ਤਾ ਕੇ ਘਰ ॥
ਚਾਰੁ ਚਛੁ ਤਾ ਕੀ ਤ੍ਰਿਯ ਰਹਈ ॥
ਜੋ ਵਹੁ ਕਹੈ ਸੁ ਰਾਜਾ ਕਰਈ ॥੧॥
ਅਤਿ ਸੁੰਦਰਿ ਵਹੁ ਨਾਰਿ ਸੁਨੀਜੈ ॥
ਤਾ ਕੋ ਪਟਤਰ ਕਾ ਕੋ ਦੀਜੈ ॥
ਰਾਜਾ ਅਧਿਕ ਪ︀ਯਾਰ ਤਿਹ ਰਾਖੈ ॥
ਕਟੁ ਬਚ ਕਦੀ ਨ ਮੁਖ ਤੇ ਭਾਖੈ ॥੨॥
ਬੰਗਸ ਕੇ ਰਾਜੇ ਕਹਲਾਵੈ ॥
ਭਾਤਿ ਭਾਤਿ ਕੇ ਭੋਗ ਕਮਾਵੈ ॥
ਇਕ ਸੁੰਦਰ ਨਰ ਰਾਨੀ ਲਹਿਯੋ ॥
ਤਬ ਹੀ ਆਨਿ ਮੈਨ ਤਿਹ ਗਹਿਯੋ ॥੩॥
ਤਾ ਸੌ ਨੇਹੁ ਰਾਨਿਯਹਿ ਕੀਨੋ ॥
ਗ੍ਰਿਹ ਤੇ ਕਾਢਿ ਅਮਿਤ ਧਨੁ ਦੀਨੋ ॥
ਤਿਹ ਜਾਰਹਿ ਇਹ ਭਾਤਿ ਸਿਖਾਯੋ ॥
ਆਪੁ ਚਰਿਤ ਇਹ ਭਾਤਿ ਬਨਾਯੋ ॥੪॥
ਦੋਹਰਾ ॥
ਦਰਵਾਜੇ ਇਹ ਕੋਟ ਕੇ ਰਹਿਯੋ ਸਵੇਰੇ ਲਾਗਿ ॥
ਅਤਿ ਦੁਰਬਲ ਕੋ ਭੇਸ ਕਰਿ ਸਭ ਬਸਤ੍ਰਨ ਕੋ ਤ︀ਯਾਗ ॥੫॥
ਚੌਪਈ ॥
ਤਾ ਕੇ ਗ੍ਰਿਹ ਜਬ ਨ੍ਰਿਪ ਪਗ ਧਾਰਿਯੋ ॥
ਬਿਖੁ ਦੈ ਤਾਹਿ ਮਾਰਿ ਹੀ ਡਾਰਿਯੋ ॥
ਦੀਨ ਬਚਨ ਤਬ ਤ੍ਰਿਯਹਿ ਉਚਾਰੇ ॥
ਮੋਹਿ ਤ︀ਯਾਗ ਗੇ ਰਾਜ ਹਮਾਰੇ ॥੬॥
ਮਰਤੀ ਬਾਰ ਨ੍ਰਿਪਤਿ ਮੁਹਿ ਕਹਿਯੋ ॥
ਸੋ ਮੈ ਬਚਨ ਹ੍ਰਿਦੈ ਦ੍ਰਿੜ ਗਹਿਯੋ ॥
ਰਾਜ ਸਾਜ ਦੁਰਬਲ ਕੋ ਦੀਜੋ ॥
ਮੋਰੋ ਕਹਿਯੋ ਮਾਨਿ ਤ੍ਰਿਯ ਲੀਜੋ ॥੭॥
ਦੋਹਰਾ ॥
ਅਤਿ ਸੁੰਦਰ ਦੁਰਬਲ ਘਨੋ ਕੋਟ ਦੁਆਰੇ ਹੋਇ ॥
ਰਾਜ ਸਾਜ ਤਿਹ ਦੀਜਿਯਹੁ ਲਾਜ ਨ ਕਰਿਯਹੁ ਕੋਇ ॥੮॥