ਚੌਪਈ ॥
ਏਕ ਅੰਗੂਠੀ ਨ੍ਰਿਪ ਕਰ ਲਈ ॥
ਲੈ ਤਵਨੈ ਚੇਰੀ ਕੌ ਦਈ ॥
ਤਾਹਿ ਕਥਾ ਇਹ ਭਾਤਿ ਸਿਖਾਈ ॥
ਕਹਿਯਹੁ ਪਰੀ ਮੁੰਦ੍ਰਿਕਾ ਪਾਈ ॥੫॥
ਏਕ ਦਿਵਸ ਨ੍ਰਿਪ ਸਭਾ ਬਨਾਈ ॥
ਸਭ ਇਸਤ੍ਰੀ ਗ੍ਰਿਹ ਬੋਲਿ ਪਠਾਈ ॥
ਨ੍ਰਿਪਤਿ ਕਹੀ ਮੁੰਦ੍ਰੀ ਮਮ ਗਈ ॥
ਵਹੁ ਕਹਿ ਉਠੀ ਚੀਨਿ ਮੈ ਲਈ ॥੬॥
ਯਹ ਮੁੰਦ੍ਰਿਕਾ ਕਹਾ ਤੇ ਪਾਈ ॥
ਡਾਰੀ ਹੁਤੀ ਦ੍ਰਿਸਟਿ ਮਮ ਆਈ ॥
ਸੋ ਮੈ ਕਰਿ ਉਠਾਇ ਕਰ ਲਈ ॥
ਲੈ ਰਾਜਾ ਜੀ ਤੁਮ ਕੌ ਦਈ ॥੭॥
ਦੋਹਰਾ ॥
ਜਾ ਕੋ ਪਰਮੇਸੁਰ ਦਈ ਮੈ ਤਾਹੂ ਕੋ ਦੀਨ ॥
ਭੇਦ ਨ ਕਾਹੂ ਤ੍ਰਿਯ ਲਹਿਯੋ ਨ੍ਰਿਪ ਛਲ ਗਯੋ ਪ੍ਰਬੀਨ ॥੮॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚੌਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੬੪॥੧੧੩੭॥ਅਫਜੂੰ॥
ਚੌਪਈ ॥
ਰਾਇਕ ਰਾਠ ਮਹੋਬੇ ਰਹੈ ॥
ਮਿਤ੍ਰ ਸਿੰਘ ਜਾ ਕੋ ਜਗ ਕਹੈ ॥
ਦਛਿਨ ਪੈਂਡ ਚਲਨ ਨਹਿ ਦੇਈ ॥
ਕੂਟਿ ਲੂਟਿ ਲੋਗਨ ਕਹ ਲੇਈ ॥੧॥
ਜੋ ਲਿੰਡਿਯਾਇ ਤਿਹ ਕੌ ਧਨ ਲ︀ਯਾਵੈ ॥
ਜੋ ਐਠੈ ਤਿਹ ਮਾਰਿ ਗਿਰਾਵੈ ॥
ਲੂਟਿ ਕੂਟਿ ਸਭ ਹੀ ਕੌ ਲੇਈ ॥
ਅਧਿਕ ਦਰਬੁ ਇਸਤ੍ਰੀ ਕੌ ਦੇਈ ॥੨॥
ਏਕ ਦਿਵਸ ਧਾਰਾ ਕੋ ਗਯੋ ॥
ਸੂਰਮਾਨ ਸੰਗ ਭੇਟਾ ਭਯੋ ॥
ਹੈ ਦੌਰਾਇ ਚਲਤ ਗਿਰ ਪਰਿਯੋ ॥
ਤਬ ਤਿਨ ਆਨ ਸੂਰਮਨ ਧਰਿਯੋ ॥੩॥
ਦੋਹਰਾ ॥
ਬਾਧਿ ਕਾਲਪੀ ਲੈ ਗਏ ਤਾਹਿ ਹਨਨ ਕੇ ਭਾਇ ॥
ਤਨਕ ਭਨਕ ਸੁਨਿ ਤਿਹ ਤ੍ਰਿਯਾ ਤਹਾ ਪਹੂੰਚੀ ਆਇ ॥੪॥
ਚੌਪਈ ॥
ਚੁਨਿ ਚੁਨਿ ਗੋਬਰ ਹੈ ਪਰ ਧਰੈ ॥
ਕਾਹੂ ਕੀ ਸੰਕਾ ਨਹਿ ਕਰੈ ॥
ਪਤਿ ਕੌ ਬਧ ਨ ਹੋਇ ਯੌ ਧਾਈ ॥
ਇਹ ਮਿਸਿ ਨਿਕਟਿ ਪਹੂਚੀ ਆਈ ॥੫॥
ਦੋਹਰਾ ॥
ਝਟਕਿ ਬਾਹ ਤੇ ਨਿਜੁ ਪਤਿਹ ਹੈ ਪਰ ਲਯੋ ਚਰਾਇ ॥
ਤਾਹੀ ਕੌ ਅਸਿ ਛੀਨਿ ਕੈ ਤਾਹਿ ਚੰਡਾਰਹਿ ਘਾਇ ॥੬॥
ਚੌਪਈ ॥
ਜਵਨ ਸ੍ਵਾਰ ਪਹੂੰਚ︀ਯੋ ਤਿਹ ਮਾਰਿਯੋ ॥
ਏਕੈ ਬਾਨ ਮਾਰਿ ਹੀ ਡਾਰਿਯੋ ॥
ਕਾਹੂ ਤੇ ਚਿਤ ਡਰਤ ਨ ਭਈ ॥
ਨਿਜੁ ਪਤਿ ਲੈ ਪੁਰਵਾ ਕਹ ਗਈ ॥੭॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਪੈਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੬੫॥੧੧੪੪॥ਅਫਜੂੰ॥