ਦੋਹਰਾ ॥

ਦੁਹਿਤਾ ਏਕ ਵਜੀਰ ਕੀ ਰੂਪ ਸਹਰ ਕੇ ਮਾਹਿ ॥

ਤਾ ਕੇ ਸਮ ਤਿਹੂੰ ਲੋਕ ਮੈ ਰੂਪਵਤੀ ਕਊ ਨਾਹਿ ॥੧॥

ਅਗਨਤ ਧਨੁ ਬਿਧਿ ਘਰ ਦਯੋ ਅਮਿਤ ਰੂਪ ਕੌ ਪਾਇ ॥

ਲੋਕ ਚੌਦਹੂੰ ਮੈ ਸਦਾ ਰੋਸਨ ਰੋਸਨ ਰਾਇ ॥੨॥

ਸਾਮ ਦੇਸ ਕੇ ਸਾਹ ਕੋ ਸੁੰਦਰ ਏਕ ਸਪੂਤ ॥

ਸੂਰਤਿ ਸੀਰਤਿ ਮੈ ਜਨੁਕ ਆਪੁ ਬਨ︀ਯੋ ਪੁਰਹੂਤ ॥੩॥

ਸੁਮਤਿ ਸੈਨ ਸੂਰਾ ਬਡੋ ਖੇਲਣ ਚਰਿਯੋ ਸਿਕਾਰ ॥

ਸ੍ਵਾਨ ਸਿਚਾਨੇ ਸੰਗ ਲੈ ਆਯੋ ਬਨੈ ਮੰਝਾਰ ॥੪॥

ਸੁਮਤਿ ਸੈਨ ਸਭ ਸਭਾ ਮੈ ਐਸੇ ਉਚਰੇ ਬੈਨ ॥

ਜਿਹ ਆਗੇ ਆਵੈ ਹਨੈ ਔ ਕੋਊ ਮ੍ਰਿਗਹਿ ਹਨੈ ਨ ॥੫॥

ਚੌਪਈ ॥

ਮ੍ਰਿਗ ਜਾ ਕੇ ਆਗੇ ਹ੍ਵੈ ਆਵੈ ॥

ਵਹੈ ਆਪਨੋ ਤੁਰੈ ਧਵਾਵੈ ॥

ਕੈ ਮ੍ਰਿਗ ਮਾਰੈ ਕੈ ਗਿਰਿ ਮਰੈ ॥

ਯੌ ਗ੍ਰਿਹ ਕੌ ਦਰਸਨ ਨਹਿ ਕਰੈ ॥੬॥

ਹੁਕਮ ਧਨੀ ਕੋ ਐਸੋ ਭਯੋ ॥

ਰਾਜ ਪੁਤ੍ਰ ਆਗੇ ਮ੍ਰਿਗ ਗਯੋ ॥

ਸੁਮਤਿ ਸਿੰਘ ਤਬ ਤੁਰੈ ਧਵਾਯੋ ॥

ਪਾਛੈ ਲਗਿਯੋ ਹਿਰਨ ਕੋ ਆਯੋ ॥੭॥

ਦੋਹਰਾ ॥

ਪਾਛੇ ਲਾਗਿਯੋ ਹਿਰਨ ਕੇ ਰੂਪ ਪਹੂੰਚ︀ਯੋ ਆਇ ॥

ਦੁਹਿਤਾ ਹੇਰਿ ਵਜੀਰ ਕੀ ਰੂਪ ਰਹੀ ਮੁਰਛਾਇ ॥੮॥

ਚੌਪਈ ॥

ਪਾਨ ਖਾਇ ਕਰ ਪੁਰੀ ਬਨਈ ॥

ਪੀਕ ਡਾਰਿ ਨ੍ਰਿਪ ਸੁਤ ਪਰ ਦਈ ॥

ਸੁਮਤਿ ਸੈਨ ਮੁਰਿ ਤਾਹਿ ਨਿਹਾਰਿਯੋ ॥

ਤਾ ਕੋ ਸੋਕ ਦੂਰਿ ਕਰਿ ਡਾਰਿਯੋ ॥੯॥

ਮੰਦਰ ਪੈ ਨ੍ਰਿਪ ਸੁਤਹਿ ਬੁਲਾਯੋ ॥

ਮਨ ਭਾਵਤ ਕੋ ਭੋਗ ਕਮਾਯੋ ॥

ਹਰਿਨ ਹਨਨ ਯੌ ਹੁਤੌ ਸੁ ਭਾਖ︀ਯੋ ॥

ਕਾਮਕੇਲ ਦੁਹੂੰਅਨ ਰਸ ਚਾਖ︀ਯੋ ॥੧੦॥

ਚਾਰਿ ਪਹਰ ਰਜਨੀ ਸੁਖ ਪਾਯੋ ॥

ਕਾਮਕੇਲ ਦੁਹੂੰਅਨ ਕੋ ਭਾਯੋ ॥

ਅਤਿ ਪ੍ਰਮੁਦਿਤ ਮਨ ਭੀਤਰ ਭਏ ॥

ਭਾਤਿ ਭਾਤਿ ਕੇ ਆਸਨ ਲਏ ॥੧੧॥

ਦੋਹਰਾ ॥

ਕੋਕ ਸਾਸਤ੍ਰ ਕੋ ਉਚਰੈ ਰਮਤ ਦੋਊ ਸੁਖ ਪਾਇ ॥

ਭਾਤਿ ਭਾਤਿ ਆਸਨ ਕਰੈ ਗਨਨਾ ਗਨੀ ਜਾਇ ॥੧੨॥

ਪ੍ਰਾਤ ਹੋਤ ਨਿਸਿ ਬਸਿ ਚਲਿਯੋ ਗਹਿਯੋ ਪਯਾਦਨ ਆਇ ॥

ਬਾਧਿ ਹਨਨ ਕੌ ਲੈ ਚਲੇ ਰਹਿਯੋ ਨ ਕਛੂ ਉਪਾਇ ॥੧੩॥

ਚੌਪਈ ॥

ਨ੍ਰਿਪ ਸੁਤ ਬਾਧਿ ਪਯਾਦਨ ਲਯੋ ॥

ਦੇਖਨ ਲੋਗ ਨਗਰ ਕੋ ਗਯੋ ॥

ਰਾਜਾ ਜੂ ਕੇ ਧਾਮ ਤੇ ਨੇਰਿਯੋ ॥

ਮਹਲਨ ਚਰੇ ਰਾਵ ਜੂ ਹੇਰਿਯੋ ॥੧੪॥

ਰੋਸਨਿ ਤੁਰਕੀ ਤੁਰਾ ਬੁਲਾਯੋ ॥

ਆਪੁ ਪੁਰਖ ਕੋ ਭੇਖ ਬਨਾਯੋ ॥

ਸਵਾ ਲਾਖ ਕੋ ਅਭਰਨ ਕਰਿਯੋ ॥

ਸ︀ਯਾਮ ਬਰਨ ਕੋ ਬਾਨਾ ਧਰਿਯੋ ॥੧੫॥

ਦੋਹਰਾ ॥

ਤਿਹ ਕੋ ਰੂਪ ਨਿਹਾਰਿ ਕੈ ਭੂਪ ਰਹਿਯੋ ਮੁਰਛਾਇ ॥

ਕੌਨ ਨ੍ਰਿਪਤਿ ਕੋ ਪੁਤ੍ਰ ਯਹ ਤਾ ਕੋ ਲੇਹੁ ਬੁਲਾਇ ॥੧੬॥