ਚੌਪਈ ॥
ਨ੍ਰਿਪ ਕੋ ਬਚਨ ਭ੍ਰਿਤ ਸੁਨਿ ਧਾਏ ॥
ਮੰਤ੍ਰੀ ਕੀ ਦੁਹਿਤਾ ਢਿਗ ਆਏ ॥
ਕੌਨ ਦੇਸ ਏਸ੍ਵਰ ਤੁਹਿ ਜਾਯੋ ॥
ਚਲੋ ਰਾਵ ਜੂ ਬੋਲਿ ਪਠਾਯੋ ॥੧੭॥
ਦੋਹਰਾ ॥
ਕੌਨ ਨ੍ਰਿਪਤਿ ਕੋ ਪੁਤ੍ਰ ਤੈ ਕ︀ਯੋ ਆਯੋ ਇਹ ਦੇਸ ॥
ਕ︀ਯੋ ਮੁਸਕੀ ਘੋਰਾ ਚਰਿਯੋ ਧਰਿਯੋ ਅਸਿਤ ਕ︀ਯੋ ਭੇਸ ॥੧੮॥
ਛਪੈ ਛੰਦ ॥
ਨ ਹੈ ਨ੍ਰਿਪਤਿ ਕੋ ਪੁਤ੍ਰ ਨ ਹੈ ਦੇਸਨ ਕੋ ਰਾਈ ॥
ਤਵ ਮੰਤ੍ਰੀ ਕੀ ਸੁਤਾ ਲਖਨ ਕੌਤਕ ਕੌ ਆਈ ॥
ਸਾਸਤ੍ਰ ਸਿਮ੍ਰਿਤਨ ਮਾਹਿ ਸਦਾ ਸ੍ਰਵਨਨ ਸੁਨਿ ਪਾਯੋ ॥
ਤਤੁ ਲਖਨ ਕੇ ਹੇਤ ਮੋਰ ਹਿਯਰਾ ਉਮਗਾਯੋ ॥
ਤਬੈ ਉਚਰਿਹੌ ਬੈਨ ਜਬੈ ਨੇਤ੍ਰਨ ਸੋ ਲਹਿਹੋ ॥
ਬਿਨੁ ਨੇਤ੍ਰਨ ਕੇ ਲਹੇ ਭੇਦ ਨ੍ਰਿਪ ਤੁਮੈ ਨ ਕਹਿਹੋ ॥੧੯॥
ਚੌਪਈ ॥
ਕਹਿਯੋ ਨ੍ਰਿਪਤਿ ਮੁਹਿ ਭੇਦ ਬਤਾਵਹੁ ॥
ਰੋਸਨ ਰਾਇ ਨ ਹ੍ਰਿਦੈ ਲਜਾਵਹੁ ॥
ਤੁਮਰੀ ਕਹੀ ਹ੍ਰਿਦੈ ਮੈ ਰਾਖੋ ॥
ਭੇਦ ਔਰ ਤਨ ਕਛੂ ਨ ਭਾਖੋ ॥੨੦॥
ਦੋਹਰਾ ॥
ਸੁਨ ਰਾਜਾ ਜੂ ਮੈ ਕਹੋਂ ਕਿਸੂ ਨ ਦੀਜਹੁ ਭੇਦ ॥
ਜੁ ਕਛੁ ਸਾਸਤ੍ਰ ਸਿਮ੍ਰਿਤਿ ਕਹਤ ਔਰ ਉਚਾਰਤ ਬੇਦ ॥੨੧॥
ਜਹਾ ਸਾਧ ਕਹ ਚੋਰ ਕਰਿ ਮਾਰਤ ਲੋਗ ਰਿਸਾਇ ॥
ਤੁਰਤ ਧਰਨਿ ਤਿਹ ਠੌਰ ਕੀ ਧਸਕਿ ਰਸਾਤਲ ਜਾਇ ॥੨੨॥
ਚੌਪਈ ॥
ਜੋ ਸਾਸਤ੍ਰ ਸਿੰਮ੍ਰਤਨ ਸੁਨਿ ਪਾਈ ॥
ਸੋ ਕੌਤਕ ਦੇਖਨ ਕਹ ਆਈ ॥
ਦੇਖੋ ਕਹਾ ਇਹ ਠਾ ਅਬ ਹ੍ਵੈ ਹੈ ॥
ਫਟਿ ਹੈ ਧਰਨਿ ਕਿ ਨਾਹਿ ਫਟਿ ਜੈ ਹੈ ॥੨੩॥
ਦੋਹਰਾ ॥
ਜੁ ਕਛੁ ਕਥਾ ਸ੍ਰਵਨਨ ਸੁਨੀ ਸੁ ਕਛੁ ਕਹੀ ਤੁਯ ਦੇਵ ॥
ਅਪਨੇ ਚਿਤ ਮੈ ਰਾਖਿਯੋ ਕਿਸੂ ਨ ਦੀਜਹੁ ਭੇਵ ॥੨੪॥
ਸੁਨਤ ਬਚਨ ਤਾ ਕੇ ਨ੍ਰਿਪਤਿ ਨਿਕਟਿ ਬੋਲਿ ਤਿਹ ਲੀਨ ॥
ਸ︀ਯਾਮ ਸਾਹ ਕੋ ਪੁਤ੍ਰ ਲਖਿ ਤੁਰਤ ਬਿਦਾ ਕਰਿ ਦੀਨ ॥੨੫॥
ਦੁਹਿਤਾ ਦਈ ਵਜੀਰ ਕੀ ਹੈ ਗੈ ਦਏ ਅਨੇਕ ॥
ਪਤਿ ਕੀਨੋ ਛਲਿ ਕੈ ਤੁਰਤ ਬਾਰ ਨ ਬਾਕਯੋ ਏਕ ॥੨੬॥
ਚੌਪਈ ॥
ਝੂਠਾ ਤੇ ਸਾਚਾ ਕਰਿ ਡਾਰਿਯੋ ॥
ਕਿਨਹੂੰ ਭੇਦ ਨ ਹ੍ਰਿਦੈ ਬਿਚਾਰਿਯੋ ॥
ਸਾਮ ਦੇਸ ਲੈ ਤਾਹਿ ਸਿਧਾਈ ॥
ਤੇਗ ਤਰੇ ਤੇ ਲਯੋ ਬਚਾਈ ॥੨੭॥
ਦੋਹਰਾ ॥
ਅਤਿਭੁਤ ਗਤਿ ਬਨਿਤਾਨ ਕੀ ਜਿਹ ਨ ਸਕਤ ਕੋਉ ਪਾਇ ॥
ਭੇਦ ਹਾਥ ਆਵੈ ਨਹੀ ਕੋਟਿਨ ਕਿਯੇ ਉਪਾਇ ॥੨੮॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਛਿਆਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੬੬॥੧੧੭੨॥ਅਫਜੂੰ॥
ਚੌਪਈ ॥
ਦਛਿਨ ਦੇਸ ਬਿਚਛਨ ਨਾਰੀ ॥
ਜੋਗੀ ਗਏ ਭਏ ਘਰ ਬਾਰੀ ॥
ਚਤੁਰ ਸਿੰਘ ਰਾਜ ਤਹ ਭਾਰੋ ॥
ਚੰਦ੍ਰਬੰਸ ਮੈ ਰਹੈ ਉਜਿਯਾਰੋ ॥੧॥
ਹੈ ਗੈ ਰਥ ਪੈਦਲ ਬਹੁ ਵਾ ਕੇ ॥
ਔਰ ਭੂਪ ਕੋਊ ਤੁਲਿ ਨ ਤਾ ਕੇ ॥
ਰੂਪ ਕਲਾ ਤਾ ਕੀ ਬਰ ਨਾਰੀ ॥
ਜਨੁ ਰਤਿ ਪਤਿ ਤੇ ਭਈ ਕੁਮਾਰੀ ॥੨॥
ਅਧਿਕ ਰਾਵ ਤਾ ਕੇ ਬਸਿ ਰਹੈ ॥
ਜੋ ਵਹੁ ਮੁਖ ਤੇ ਕਹੈ ਸੁ ਕਹੈ ॥
ਰੂਪ ਮਤੀ ਤਿਹ ਤ੍ਰਾਸ ਨ ਡਰੈ ॥
ਜੋ ਚਿਤ ਭਾਵੇ ਸੋਈ ਕਰੈ ॥੩॥
ਦੋਹਰਾ ॥
ਇਕ ਦਿਨ ਬੈਠੇ ਤ੍ਰਿਯਨ ਮੈ ਹੋਡ ਪਰੀ ਤਿਨ ਮਾਹਿ ॥
ਪਿਯ ਦੇਖਤ ਕੋਊ ਜਾਰ ਸੋ ਭੋਗ ਸਕਤ ਕਰਿ ਨਾਹਿ ॥੪॥
ਚੌਪਈ ॥
ਰਾਨੀ ਬਾਤ ਚਿਤ ਮੈ ਰਾਖੀ ॥
ਮੁਖ ਤੇ ਕਛੂ ਨ ਤਿਹ ਠਾ ਭਾਖੀ ॥
ਏਕ ਦੋਇ ਜਬ ਮਾਸ ਬਿਤਾਯੋ ॥
ਆਨ ਰਾਵ ਸੋ ਬਚਨ ਸੁਨਾਯੋ ॥੫॥
ਸੁਨੁ ਨ੍ਰਿਪ ਮੈ ਸਿਵ ਪੂਜਨ ਗਈ ॥
ਬਾਨੀ ਮੋਹਿ ਤਹਾ ਤੈ ਭਈ ॥
ਏਕ ਬਾਤ ਐਸੀ ਬਹਿ ਜੈਹੈ ॥
ਸਭ ਕੋ ਭੋਗ ਕਰਤ ਦ੍ਰਿਸਟੈ ਹੈ ॥੬॥