ਦੋਹਰਾ ॥

ਜੁ ਕਛੁ ਮੋਹਿ ਸਿਵਜੂ ਕਹਿਯੋ ਸੁ ਕਛੁ ਕਹਿਯੋ ਤੁਹਿ ਦੇਵ ॥

ਚਿਤ ਅਪਨੇ ਮੈ ਰਾਖਿਯਹੁ ਕਿਸੂ ਨ ਦੀਜਹੁ ਭੇਵ ॥੭॥

ਐਸੇ ਨ੍ਰਿਪ ਸੋ ਭਾਖਿ ਕੈ ਦਿਨ ਦ੍ਵੈ ਚਾਰ ਬਿਤਾਇ ॥

ਸਕਲ ਕੋਠਰਿਨ ਤੇ ਲਏ ਸਭ ਹੀ ਜਾਰ ਬੁਲਾਇ ॥੮॥

ਆਪਨ ਸੋ ਲੌਡਿਯਨ ਸੋਂ ਜਾਰ ਦਏ ਚਿਮਟਾਇ ॥

ਪਠੈ ਏਕ ਚੇਰੀ ਦਈ ਕਹੌ ਨ੍ਰਿਪਤਿ ਸੋ ਜਾਇ ॥੯॥

ਚੌਪਈ ॥

ਜੁ ਮੈ ਤੁਮੈ ਸਿਵ ਬਾਨੀ ਕਹੀ ॥

ਵਹੈ ਬਾਤ ਤੁਮਰੇ ਗ੍ਰਿਹ ਲਹੀ ॥

ਛੋਰਿ ਸਸਤ੍ਰ ਚਲਿ ਤੁਰਤ ਨਿਹਾਰਹੁ ॥

ਕਛੂ ਕੋਪ ਨਹਿ ਹ੍ਰਿਦੈ ਬਿਚਾਰਹੁ ॥੧੦॥

ਦੋਹਰਾ ॥

ਤੁਰਤ ਬਚਨ ਸੁਨਿ ਨ੍ਰਿਪ ਗਯੋ ਕੇਲ ਕਰਤ ਜਹ ਤ੍ਰੀਯ ॥

ਸਿਵ ਕੇ ਬਚਨ ਸੰਭਾਰਿ ਕੈ ਠਟਕਿ ਰਹਤ ਭਯੋ ਜੀਯ ॥੧੧॥

ਚੌਪਈ ॥

ਮੁਹਿ ਜੁ ਤ੍ਰਿਯਾ ਸਿਵ ਬੈਨ ਉਚਾਰੇ ॥

ਸਾਚ ਭਏ ਵਹ ਧਾਮ ਹਮਾਰੇ ॥

ਰੂਪ ਮਤੀ ਮੁਹਿ ਝੂਠਿ ਨ ਕਹਿਯੋ ॥

ਅਬ ਸੋ ਸਾਚ ਤਵਨ ਕੋ ਲਹਿਯੋ ॥੧੨॥

ਦੋਹਰਾ ॥

ਰਤਿ ਕਰਿ ਕੈ ਸਭ ਹੀ ਤ੍ਰਿਯਨ ਦੀਨੇ ਜਾਰ ਉਠਾਇ ॥

ਆਪੁ ਆਨਿ ਨ੍ਰਿਪ ਸੋ ਕਹਿਯੋ ਬਹਿਗੀ ਬਾਤ ਬਨਾਇ ॥੧੩॥

ਜੋ ਮੈ ਤੁਮ ਸੋ ਨ੍ਰਿਪ ਕਹਿਯੋ ਬਾਤ ਅਬ ਵਹੈ ਲਹੀ ॥

ਕੋਪ ਨ ਚਿਤ ਮੈ ਕੀਜਿਯਹੁ ਸਿਵ ਕੇ ਬਚਨ ਸਹੀ ॥੧੪॥

ਕਿੰਨਰ ਜਛ ਭੁਜੰਗ ਗਨ ਨਰ ਮੁਨਿ ਦੇਵ ਅਦੇਵ ॥

ਤ੍ਰਿਯ ਚਰਿਤ੍ਰ ਕੋ ਚਿਤ ਮੈ ਰੰਚ ਨ ਚੀਨਤ ਭੇਵ ॥੧੫॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਸਤਾਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੬੭॥੧੧੮੭॥ਅਫਜੂੰ॥

ਦੋਹਰਾ ॥

ਸਾਹੁ ਏਕ ਗੁਜਰਾਤ ਕੋ ਤਾ ਕੇ ਗ੍ਰਿਹ ਇਕ ਪੂਤ ॥

ਸੌਦਾ ਕੌ ਚੌਕਸ ਕਰੈ ਪਿਤੁ ਤੇ ਭਯੋ ਸਪੂਤ ॥੧॥

ਨਾਊ ਕੇ ਇਕ ਪੁਤ੍ਰ ਸੋ ਤਾ ਕੋ ਰਹੈ ਪ︀ਯਾਰ ॥

ਸੂਰਤਿ ਮੈ ਦੋਊ ਏਕਸੋ ਕੋਊ ਨ ਸਕੈ ਬਿਚਾਰ ॥੨॥

ਚੌਪਈ ॥

ਸਾਹੁ ਪੁਤ੍ਰ ਸਸੁਰਾਰੇ ਚਲੋ ॥

ਸੰਗ ਲਏ ਨਊਆ ਸੁਤ ਭਲੋ ॥

ਗਹਿਰੇ ਬਨ ਭੀਤਰ ਦੋਊ ਗਏ ॥

ਬਚਨ ਕਹਤ ਨਊਆ ਸੁਤ ਭਏ ॥੩॥

ਨਊਆ ਕੇ ਸੁਤ ਬਚਨ ਉਚਾਰੇ ॥

ਸੁਨੋ ਸਾਹੁ ਸੁਤ ਬੈਨ ਹਮਾਰੇ ॥

ਤਬ ਹੌ ਯਾਰ ਤੁਮੈ ਪਹਿਚਾਨੌ ॥

ਮੇਰੇ ਕਹਿਯੋ ਅਬੈ ਜੌ ਮਾਨੌ ॥੪॥

ਦੋਹਰਾ ॥

ਅਸ੍ਵ ਬਸਤ੍ਰ ਸਭ ਅਪਨੇ ਤਨਕਿਕ ਮੋ ਕੋ ਦੇਹੁ ॥

ਯਹ ਬੁਗਚਾ ਤੁਮ ਲੈ ਚਲੌ ਚਲਿ ਆਗੇ ਫਿਰਿ ਲੇਹੁ ॥੫॥